Htv Punjabi
Punjab Video

ਲਓ ਜੀ ਆਹ ਦੋ ਦਿਨ ਭੁੱਲ ਕੇ ਵੀ ਨਾ ਨਿਕਲਿਓ ਬਾਹਰ ਹੋਇਆ ਅਲਰਟ

ਸੂਬੇ ਭਰ ਚ ਮੌਸਮ ਦਾ ਅਲਰਟ
ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਦਾ ਦਾਅਵਾ
21 ਤੋਂ 23 ਤੱਕ ਸੂਬੇ ਭਰ ਚ ਹੋ ਸਕਦੀ ਹੈ ਭਾਰੀ ਬਰਸਾਤ
ਕਈ ਜਿਲਿਆਂ ਲਈ ਰੈਡ ਅਤੇ ਔਰੰਜ ਅਲਰਟ ਵੀ ਕੀਤਾ ਜਾਰੀ
ਕਿਸਾਨਾਂ ਨੂੰ ਵੀ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ
ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਕੀ ਸੂਬੇ ਭਰ ਚ 21 ਤੋ 23 ਤਰੀਕ ਨੂੰ ਭਾਰੀ ਬਰਸਾਤ ਹੋ ਸਕਦੀ ਹੈ। ਜਿਸ ਲਈ ਕਈ ਜਿਲਿਆਂ ਲਈ ਰੈਡ ਅਤੇ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਸਭ ਤੋਂ ਵੱਧ ਬਾਰਿਸ਼ ਤਰਨ ਤਰਨ ਜਿਲੇ ਵਿੱਚ ਹੋਈ ਹੈ ਅਤੇ ਸਭ ਤੋਂ ਘੱਟ ਕਪੂਰਥਲਾ ਜਿਲ੍ਹੇ ਵਿੱਚ ਹੋਈ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਹੁਣ ਤੱਕ 15% ਬਾਰਿਸ਼ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਕਿਸਾਨਾਂ ਨੂੰ ਵੀ ਪਾਣੀ ਦੀ ਨਿਕਾਸੀ ਸਮੇਤ ਸਪਰੇਆਂ ਆਦਿ ਕਰਨ ਤੇ ਵੀ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਹੈ।

ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਮੌਨਸੂਨ ਆਪਣਾ ਪੂਰਾ ਜੋਰ ਦਿਖਾ ਰਿਹਾ ਹੈ।ਕਿਹਾ ਕਿ ਜੂਨ ਮਹੀਨੇ ਵਿੱਚ ਨੌਰਮਲ ਨਾਲੋ ਜਿਆਦਾ ਬਾਰਿਸ਼ ਰਿਕਾਰਡ ਕੀਤੀ ਗਈ ਹੈ।ਅਤੇ ਜੁਲਾਈ ਦੇ ਪਹਿਲੇ ਦੋ ਹਫ਼ਤਿਆਂ ਵਿਚ ਵੀ ਨੌਰਮਲ ਤੋਂ ਜਿਆਦਾ ਬਾਰਿਸ਼ ਰਿਕਾਰਡ ਕੀਤੀ ਗਈ ਹੈ।ਕਿਹਾ ਕਿ ਸਭ ਤੋਂ ਜਿਆਦਾ ਬਾਰਿਸ਼ ਤਰਨ ਤਾਰਨ ਜ਼ਿਲ੍ਹੇ ਵਿਚ ਹੋਈ ਹੈ। ਅਤੇ ਸਭ ਤੋਂ ਘੱਟ ਕਪੂਰਥਲਾ ਵਿੱਚ ਹੋਈ ਹੈ ਉਹਨਾਂ ਕਿਹਾ ਕਿ 21 ਬਾਅਦ ਸੂਬੇ ਦੇ ਕਈ ਜਿਲ੍ਹਿਆਂ ਵਿੱਚ ਰੇਡ ਅਲਰਟ ਅਤੇ ਕਈ ਜਿਲਿਆਂ ਵਿੱਚ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ 19 ਅਤੇ 20 ਨੂੰ ਬਾਦਲ ਛਾਏ ਰਹਿਣਗੇ। ਅਤੇ 21 ਤੋਂ 23 ਤੱਕ ਭਾਰੀ ਬਰਸਾਤ ਹੋਵੇਗੀ। ਹੁਣ ਤਕ 15 ਪਰਸੈਂਟ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਕਿਸਾਨਾਂ ਨੂੰ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ ਹੈ ਕਿਹਾ ਕਿ ਪਾਣੀ ਦੀ ਨਿਕਾਸੀ ਦਾ ਖਾਸ ਪ੍ਰਬੰਧ ਰੱਖਿਆ ਜਾਵੇ ਅਤੇ ਸਪਰੇ ਵਗੈਰਾ ਵੀ ਨਾ ਕੀਤੀ ਜਾਵੇ ਜਿਸ ਨਾਲ ਕਿਸੇ ਤਰੀਕੇ ਦੇ ਨਾਲ ਫਸਲਾਂ ਨੂੰ ਨੁਕਸਾਨ ਹੋਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿੱਧਰ ਨੂੰ ਤੁਰ ਪਿਆ ਪੰਜਾਬ ?

htvteam

Nancy grewal ਦਾ ਕੀਤਾ ਗਿਆ ਕ&ਤਲ

htvteam

ਆਹ ਬੰਦਾ ਡੰਗਰਾਂ ਵਾਲਿਆਂ ਵਾਸਤੇ ਬਣਕੇ ਆਇਆ ਫਰਿਸ਼ਤਾ, ਬਣਾ ਰਹੇ ਲੱਖਾਂਪਤੀ

htvteam

Leave a Comment