Htv Punjabi
Crime Punjab Video

ਨਸ਼ਾ ਛੱਡਵਾਉਣ ਦੇ ਨਾਂਮ ਤੇ ਮੁੰਡਿਆਂ ਨਾਲ ਕੀਤੀਆਂ ਉਹ ਹਰਕਤਾਂ !

2023 ਦੇ ਵਿੱਚ ਸੀਲ ਕੀਤਾ ਗਿਆ ਸੀ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ
ਫ਼ੇਰ ਵੀ ਬਿਨਾਂ ਲਾਈਸੈਂਸ ਤੋਂ ਚਲਾ ਰਹੇ ਸੀ ਕੇਂਦਰ, ਰੱਖੇ ਸੀ 18 ਮਰੀਜ਼
ਪੁਲਿਸ ਅਤੇ ਡਾਕਟਰਾਂ ਦੀ ਟੀਮ ਨੇ ਰਲ ਕੇ ਮਾਰੀ ਰੇਡ ਸੈਂਟਰ ਕੀਤਾ ਸੀਲ
ਮਰੀਜ਼ਾਂ ਨਾਲ ਕੁੱਟਮਾਰ ਕਰਨ ਦੀ ਆਈ ਸੀ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ
ਧੂਰੀ ਦੇ ਵਿੱਚ ਦੋ ਨੰਬਰ ਦੇ ਵਿੱਚ ਚੱਲ ਰਿਹਾ “ਗੁਰੂ ਕਿਰਪਾ ਸ਼ਫਾ ਫਾਊਂਡੇਸ਼ਨ” ਨਾਮ ਦਾ ਪ੍ਰਾਈਵੇਟ ਨਸ਼ਾ ਛਡਾਓ ਕੇਂਦਰ ਦੇ ਉੱਪਰ ਪੁਲਿਸ ਅਤੇ ਡਾਕਟਰਾਂ ਦੀ ਟੀਮ ਦੇ ਵੱਲੋਂ ਰੇਡ ਕੀਤੀ ਗਈ ਐਸਐਚ ਓ ਪੁਲਿਸ ਧੂਰੀ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਗੁਰੂ ਕਿਰਪਾ ਸ਼ਫਾ ਫਾਊਂਡੇਸ਼ਨ ਨਾਮ ਦੇ ਨਸ਼ਾ ਚੜਾਓ ਕੇਂਦਰ ਨੂੰ ਸਿਹਤ ਮਹਿਕਮੇ ਦੇ ਵੱਲੋਂ 2023 ਦੇ ਵਿੱਚ ਸੀਲ ਕਰ ਦਿੱਤਾ ਗਿਆ ਸੀ ਪਰ ਉਸ ਦੇ ਬਾਵਜੂਦ ਵੀ ਬਿਨਾਂ ਲਾਈਸੈਂਸ ਤੋਂ ਇਸ ਨਸ਼ਾ ਛੁਡਾਓ ਕੇਂਦਰ ਨੂੰ ਚਲਾਇਆ ਜਾ ਰਿਹਾ ਸੀ,,,,,

ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਸੰਗਰੂਰ ਹੇ ਹਿਊਮਨ ਰਾਈਟ ਵੱਲੋਂ ਸ਼ਿਕਾਇਤ ਆਈ ਸੀ ਕਿ ਇੱਥੇ ਨਸ਼ਾ ਛੱਡਣ ਆਏ ਮਰੀਜ਼ਾਂ ਦੇ ਨਾਲ ਕੁੱਟਮਾਰ ਹੁੰਦੀ ਹੈ ਜਿਸ ਤੋਂ ਬਾਅਦ ਡਾਕਟਰਾਂ ਦੇ ਅਤੇ ਪੁਲਿਸ ਦੀ ਟੀਮ ਦੇ ਵੱਲੋਂ ਇਸ ਕੇਂਦਰ ਦੇ ਉੱਪਰ ਰੇਡ ਕੀਤੀ ਗਈ ਰੇਡ ਦੌਰਾਨ ਇੱਥੋਂ 18 ਮਰੀਜ਼ ਪਾਏ ਗਏ ਜਿਨਾਂ ਦੇ ਵਿੱਚੋਂ ਡਾਕਟਰਾਂ ਤੇ ਪੁਲਿਸ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਫੋਨ ਕੀਤਾ ਗਿਆ ਅਤੇ 12 ਮਰੀਜ਼ਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਉਹਨਾਂ ਦੇ ਮਰੀਜ਼ ਉਹਨਾਂ ਨੂੰ ਸੌਂਪ ਦਿੱਤੇ ਗਏ ਅਤੇ ਸਮਝਾਇਆ ਗਿਆ ਕਿ ਬਿਨਾਂ ਲਾਇਸੈਂਸ ਦੇ ਨਸ਼ਾ ਛੜਾਓ ਕੇਂਦਰ ਵਿੱਚ ਇਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਦਾਖਲ ਨਾ ਕਰਵਾਓ ਡਾਕਟਰ ਇਸ਼ਾਨ ਪ੍ਰਕਾਸ਼ ਨੇ ਜਾਣਕਾਰੀ ਦਿੰਦੇ ਹੈ ਦੱਸਿਆ ਕਿ ਛੇ ਮਰੀਜ਼ ਜਿਨਾਂ ਦੇ ਪਰਿਵਾਰਾਂ ਦੇ ਨਾਲ ਸੰਪਰਕ ਨਹੀਂ ਹੋ ਪਾਇਆ ਉਹਨਾਂ ਨੂੰ ਅਸੀਂ ਪਿੰਡ ਘਾਬਦਾ ਵਿਖੇ ਬਣੇ ਹੋਏ ਸਰਕਾਰੀ ਨਸ਼ਾ ਛੁੜਾਓ ਕੇਂਦਰ ਵਿੱਚ ਦਾਖਿਲ ਕਰ ਰਹੇ ਹਾਂ,,,,,

ਉਹਨਾਂ ਜਾਣਕਾਰੀ ਦਿੰਦੇ ਹੋਏ ਆਮ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਅਗਰ ਤੁਸੀਂ ਆਪਣੇ ਬੱਚੇ ਦਾ ਨਸ਼ੇ ਤੋਂ ਇਲਾਜ ਕਰਵਾਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਲਾਈਸੈਂਸ ਚੈੱਕ ਕਰਕੇ ਹੀ ਉੱਥੇ ਆਪਣੇ ਬੱਚੇ ਨੂੰ ਦਾਖਲ ਕਰਵਾਓ ਇਸ ਤਰੀਕੇ ਨਾਲ ਬਿਨਾਂ ਲਾਈਸੈਂਸ ਵਾਲੇ ਨਸ਼ਾ ਛੜਾਓ ਕੇਂਦਰ ਦੇ ਵਿੱਚ ਤੁਹਾਡੇ ਬੱਚਿਆਂ ਨਾਲੋਂ ਕੁੱਟਮਾਰ ਅਤੇ ਦੁਰਵਿਵਹਾਰ ਕੀਤਾ ਜਾਂਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੁਧਿਆਣਾ ਦੇ ’ਚ ਕੁੱ /ਤਿ /ਆਂ ਦਾ ਕ ਹਿ/ਰ

htvteam

ਨਸ਼ੇ ਖਿਲਾਫ ਪੰਜਾਬ ਪੁਲਿਸ ਸਖਤ ਨਸ਼ਾ ਤਸਕਰਾਂ ਕੋਲੋਂ …. ਬਰਾਮਦ

htvteam

ਕਰਫ਼ਿਊ ਦੌਰਾਨ ਇਨ੍ਹਾਂ ਲੋਕਾਂ ਨਾਲ 9 ਦਿਨ ਬਾਅਦ ਦੇਖੀ ਅਜੀਬ ਘਟਨਾ, ਨੌਜਵਾਨ ਕਹਿੰਦਾ ਚੱਲਣ ਦਿਓ

Htv Punjabi

Leave a Comment