Htv Punjabi
Punjab

ਕਰਫ਼ਿਊ ਦੌਰਾਨ ਇਨ੍ਹਾਂ ਲੋਕਾਂ ਨਾਲ 9 ਦਿਨ ਬਾਅਦ ਦੇਖੀ ਅਜੀਬ ਘਟਨਾ, ਨੌਜਵਾਨ ਕਹਿੰਦਾ ਚੱਲਣ ਦਿਓ

ਲੁਧਿਆਣਾ : ਪ੍ਰਸ਼ਾਸਨ ਦੁਆਰਾ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਦਾਅਵੇ ਸਿਰਫ ਦਾਅਵੇ ਹੀ ਹਨ l ਕਿਉਂਕਿ ਅਸਲੀਅਤ ਵਿੱਚ ਕਰਫਿਊ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਲੰਘਣ ਦੇ ਬਾਅਦ ਵੀ ਕਈ ਇਲਾਕਿਆਂ ਵਿੱਚ ਹੁਣ ਤੱਕ ਰਾਸ਼ਨ ਨਹੀਂ ਪਹੁੰਚ ਸਕਿਆ ਹੈ l ਜਿਸ ਦੇ ਕਾਰਨ ਲੋਕ ਪਰੇਸ਼ਾਨ ਹਨ l ਪ੍ਰਸ਼ਾਸਨ ਦੁਆਰਾ ਜਾਰੀ ਹੈਲਪਲਾਈਨ ਨੰਬਰਾਂ ਤੇ ਵੀ ਸੰਪਰਕ ਕਰਨ ਤੇ ਜ਼ਿਆਦਾਤਰ ਲੋਕਾਂ ਨੂੰ ਮਦਦ ਨਹੀਂ ਮਿਲ ਪਾ ਰਹੀ l ਜੇਕਰ ਕਈਆਂ ਤੱਕ ਪਹੁੰਚਿਆ ਤਾਂ ਉਹ ਵੀ ਸਿਰਫ ਨਾਮ ਦਾ ਹੀ l ਇਸੀ ਤਰ੍ਹਾਂ 9 ਦਿਨ ਲੰਬਾ ਇੰਤਜ਼ਾਰ ਕਰਨ ਦੇ ਬਾਅਦ ਮਿਲਰਗੰਜ ਸਥਿਤ ਢੋਲੇਵਾਲ ਦੇ ਰਹਿਣ ਵਾਲੇ ਵਰਿੰਦਰ ਨੂੰ ਪ੍ਰਸ਼ਾਸਨ ਦੁਆਰਾ ਰਾਸ਼ਨ ਪਹੁੰਚਾਇਆ ਗਿਆ l ਰਾਸ਼ਨ ਦੇ ਨਾਮ ਤੇ ਸਿਰਫ ਆਟੇ ਦੀ ਪੰਜ ਕਿਲੋ ਦੀ ਥੈਲੀ ਦੇ ਦਿੱਤੀ ਗਈ l ਆਟਾ ਦੇਣ ਆਏ ਨੌਜਵਾਨ ਨੇ ਉਸ ਨੂੰ ਕਿਹਾ ਕਿ ਹਲੇ ਫਿਲਹਾਲ ਇਸ ਨਾਲ ਕੰਮ ਚਲਾ ਲਓ, ਜੇਕਰ ਹੋਰ ਕੋਈ ਸਮਾਨ ਆਵੇਗਾ ਤਾਂ ਦੇ ਦਿੱਤਾ ਜਾਵੇਗਾ l ਉੱਥੇ ਹੀ ਦੂਜੇ ਪਾਸੇ 8 ਹੋਰ ਜ਼ਰੂਰਤਮੰਦਾਂ ਨੇ ਹੈਲਪਲਾਈਨ ਨੰਬਰਾਂ ਤੇ ਇੱਕ ਹਫਤਾ ਪਹਿਲਾਂ ਸੰਪਰਕ ਕੀਤਾ ਸੀ ਪਰ ਹਲੇ ਤੱਕ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਮਿਲੀ ਹੈ l
ਵਰਿੰਦਰ ਦੇ ਅਨੁਸਾਰ 9 ਦਿਨ ਪਹਿਲਾਂ ਐਸਡੀਐਮ ਨੇ ਕਿਹਾ ਸੀ ਕਿ ਇੱਕ ਦਿਨ ਬਾਅਦ ਰਾਸ਼ਨ ਮਿਲ ਜਾਵੇਗਾ l ਜਿਸ ਦੇ ਚੱਲਦੇ ਉਹ ਇੰਤਜ਼ਾਰ ਕਰਦਾ ਰਿਹਾ ਪਰ ਕੁਝ ਨਹੀਂ ਆਇਆ l ਆਖਿਰ ਉਸ ਨੇ ਕਈ ਦਿਨ ਫੋਨ ਮਿਲਾਇਆ ਪਰ ਬਿਜ਼ੀ ਹੋਣ ਕਰਕੇ ਗੱਲ ਨਾ ਹੋ ਸਕੀ l ਸ਼ੁੱਕਰਵਾਰ ਨੂੰ ਦੁਬਾਰਾ ਫੋਨ ਮਿਲਾਉਣ ਤੇ ਕਿਸੀ ਤਰ੍ਹਾਂ ਗੱਲ ਹੋਈ l ਫਿਰ ਐਸਡੀਐਮ ਨੇ ਦੁਬਾਰਾ ਪੂਰੀ ਡਿਟੇਲ ਲਈ ਅਤੇ ਕਿਹਾ ਕਿ ਜਲਦੀ ਰਾਸ਼ਨ ਆਵੇਗਾ l ਵਰਿੰਦਰ ਦੇ ਅਨੁਸਾਰ ਐਤਵਾਰ ਸਵੇਰੇ ਉਸ ਨੂੰ ਫੋਨ ਆਇਆ ਅਤੇ ਢੋਲੇਵਾਲ ਮਿਲਟਰੀ ਕੈਂਪ ਦੇ ਕੋਲ ਬੁਲਾਇਆ ਗਿਆ l ਜਿੱਥੇ ਜਦੋਂ ਉਹ ਪਹੁੰਚਿਆ ਤਾਂ ਉਨ੍ਹਾਂ ਨੇ ਆਟੇ ਦੀ ਥੈਲੀ ਦੇ ਦਿੱਤੀ ਅਤੇ ਚਲੇ ਗਏ l ਵਰਿੰਦਰ ਦੇ ਮੁਤਾਬਿਕ ਹੁਣ ਸਿਰਫ ਆਟੇ ਦੇ ਨਾਲ ਢਿੱਡ ਕਿਵੇਂ ਭਰੀਏ l ਉਸ ਨੇ ਕਿਹਾ ਕਿ ਪੂਰਾ ਦਿਨ ਆਪਣਾ ਢਿੱਡ ਭਰਨ ਲਈ ਇੰਤਜ਼ਾਮ ਕਰਨ ਵਿੱਚ ਹੀ ਲੰਘ ਜਾਂਦਾ ਹੈ l

Related posts

ਏਐਸਆਈ ਦਾ ਹੱਥ ਵੱਢਣ ਮਗਰੋਂ, ਪੁਲਿਸੀਆਂ ਨੇ LIVE ਦੱਸਿਆ ਲੋਕਾਂ ਦੀ ਡੰਡਾ ਪਰੇਡ ਕਰਨ ਦਾ ਸੱਚ !

Htv Punjabi

ਮਾਨ ਦੇ ਨਵੇਂ ਕਮੇਡੀਅਨ ਚੈਅਰਮੇਨ ਨੂੰ ਪੱਤਰਕਾਰਾਂ ਨੇ ਲਿਆਂਤੀਆਂ ਤੌਣੀਆਂ

htvteam

ਵੀਡੀਓ; ਅਧੇੜ ਜਨਾਨੀਆਂ ਇੰਝ ਲੁੱਟਦੀਆਂ ਸਨ ਮੁੰਡਿਆਂ ਦੀਆਂ ਜਵਾਨੀਆਂ

htvteam

Leave a Comment