Htv Punjabi
Crime Health Punjab Video

ਸਟਾਫ਼ ਦੀ ਕਰਤੂਤ ਦੀ ਬਣਾਈ ਵੀਡੀਓ ਅੱਗੋਂ ਸਟਾਫ ਨੇ ਟੱਪੀਆਂ ਸਾਰੀਆਂ ਹੱਦਾਂ

ਅੰਮ੍ਰਿਤਸਰ ਹਸਪਤਾਲ ‘ਚ ਮਰੀਜ਼ਾ ਨਾਲ ਸਟਾਫ ਵੱਲੋਂ ਬਦਸਲੂਕੀ ਦਾ ਦੋਸ਼
ਹਰਿਆਣੇ ਤੋਂ ਆਏ ਪਰਿਵਾਰ ਨੇ ਲਗਾਏ ਨਰਸ ਤੇ ਹੱਥਾਪਾਈ ਦੇ ਦੋਸ਼
ਵੀਡੀਓ ਬਣਾਉਂਦੇ ਸਮੇਂ ਫ਼ੋਨ ਖੋਹਣ ਦੀ ਕੀਤੀ ਕੋਸ਼ਿਸ਼
ਪਰਿਵਾਰ ਨੂੰ ਜ਼ਬਰਦਸਤੀ ਕੱਢਿਆ ਬਾਹਰ, ਮੌਕੇ ਤੇ ਪਹੁੰਚੇ ਡਾਕਟਰ
ਗੁਰੂ ਨਾਨਕ ਹੋਸਪਿਟਲ ਅੰਮ੍ਰਿਤਸਰ ਵਿੱਚ ਹਰਿਆਣੇ ਤੋਂ ਆਏ ਇਕ ਪਰਿਵਾਰ ਨੇ ਹੋਸਪਿਟਲ ਸਟਾਫ ਤੇ ਬਦਸਲੂਕੀ, ਹੱਥਾਪਾਈ ਅਤੇ ਵੀਡੀਓ ਮਿਟਾਉਣ ਦੇ ਆਰੋਪ ਲਗਾਏ ਹਨ। ਮਰੀਜ਼ ਬਿੰਦੂ ਦੇ ਪਰਿਵਾਰ ਅਨੁਸਾਰ, ਉਨ੍ਹਾਂ ਦੀ ਮਾਤਾ ਨੂੰ ਕੱਲ੍ਹ ਹਾਰਟ ਅਟੈਕ ਆਇਆ ਸੀ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ।

ਪਰਿਵਾਰ ਦਾ ਦੋਸ਼ ਹੈ ਕਿ ਪੈਸੇ ਲੈਣ ਦੇ ਬਾਵਜੂਦ ਉਨ੍ਹਾਂ ਦੀ ਮਾਤਾ ਨੂੰ ਬੁਨਿਆਦੀ ਸਹੂਲਤਾਂ ਤੱਕ ਨਹੀਂ ਦਿੱਤੀਆਂ ਗਈਆਂ। ਬਾਥਰੂਮ ਲਈ ਪਾਈਪ ਲਗਾਉਣ ਅਤੇ ਸਰੀਰ ਵਿਚੋਂ ਸਰਿੰਜ ਕੱਢਣ ਲਈ ਕਿਹਾ ਗਿਆ ਤਾਂ ਨਰਸ ਵੱਲੋਂ ਉਲਟੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਪਰਿਵਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਵਾਰਦਾਤ ਦੀ ਵੀਡੀਓ ਬਣਾਈ ਤਾਂ ਨਰਸ ਨੇ ਫੋਨ ਖੋਹ ਕੇ ਚਪੇੜ ਵੀ ਮਾਰੀ।

ਉਨ੍ਹਾਂ ਦੱਸਿਆ ਕਿ ਪੁਲਿਸ ਬੁਲਾਈ ਗਈ ਪਰ ਪੁਲਿਸ ਨੇ ਵੀ ਉਨ੍ਹਾਂ ਤੋਂ ਫੋਨ ਲੈਣ ਦੀ ਕੋਸ਼ਿਸ਼ ਕੀਤੀ। ਹਾਲਾਤ ਇੰਜ ਬਣ ਗਏ ਕਿ ਪਰਿਵਾਰ ਨੂੰ ਹੋਸਪਿਟਲ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਦੀ ਮਾਤਾ ਨੂੰ ਰੋਡ ‘ਤੇ ਬੈਠੇ ਚਾਰ ਘੰਟੇ ਹੋ ਚੁੱਕੇ ਹਨ। ਪਰਿਵਾਰ ਨੇ ਪ੍ਰਸ਼ਾਸਨ ਤੇ ਹੋਸਪਿਟਲ ਪ੍ਰਬੰਧਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।

ਜਿਸ ਤਰ੍ਹਾਂ ਹੀ ਇਸ ਘਟਨਾ ਦਾ ਸੀਨੀਅਰ ਡਾਕਟਰਾਂ ਨੂੰ ਪਤਾ ਲੱਗਾ ਤਾਂ ਡਾਕਟਰ ਜਸਕਰਨ ਸਿੰਘ ਮੌਕੇ ਤੇ ਪੁੱਜੇ ਤੇ ਉਹਨਾਂ ਨੇ ਪੀੜਿਤ ਬਜ਼ੁਰਗ ਮਹਿਲਾ ਨੂੰ ਹਸਪਤਾਲ ਦੇ ਪ੍ਰਸ਼ਾਸ਼ਨ ਦੇ ਨਾਲ ਮਿਲ ਕੇ ਇਲਾਜ ਦੇ ਲਈ ਵਾਰ ਵਿੱਚ ਕਰਵਾਇਆ ਦਾਖਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਸਾਡੀ ਮੈਡੀਸਨ ਤਿੰਨ ਨੰਬਰ ਵਾਰਡ ਹੈ ਜਿੱਥੇ ਮੈਂ ਬਤੌਰ ਡਾਕਟਰ ਦਾ ਕੰਮ ਕਰਦਾ ਹਾਂ ਤੇ ਸਾਨੂੰ ਪਤਾ ਲੱਗਾ ਹੈ ਕਿ ਸਾਡੇ ਜੂਨੀਅਰ ਡਾਕਟਰਾਂ ਦੇ ਨਾਲ ਪੀੜਿਤ ਪਰਿਵਾਰ ਦਾ ਕੋਈ ਝਗੜਾ ਹੋਇਆ ਸੀ ਜਿਸ ਦੇ ਚਲਦੇ ਆਪਸ ਚ ਕਹਾ ਸੁਣੀ ਹੋ ਗਈ ਤੇ ਉਹਨਾਂ ਦੱਸਿਆ ਕਿ ਬਜ਼ੁਰਗ ਮਾਤਾ ਨੂੰ ਪਹਿਲਾਂ ਵੀ ਅਟੈਕ ਆਇਆ ਹੈ ਜਿਸ ਦੇ ਚਲਦੇ ਅਸੀਂ ਮਾਤਾ ਨੂੰ ਹਸਪਤਾਲ ਵਿੱਚ ਦੁਬਾਰਾ ਦਾਖਲ ਕਰ ਰਹੇ ਹਾਂ ਤੇ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਉਥੇ ਹੀ ਉਹਨਾਂ ਕਿਹਾ ਕਿ ਸੀਨੀਅਰ ਡਾਕਟਰਾਂ ਵੱਲੋਂ ਡਾਕਟਰਾਂ ਦੇ ਖਿਲਾਫ ਇੱਕ ਬੋਰਡ ਬਣਾਇਆ ਗਿਆ ਜਿੱਥੇ ਇਹ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖਾਲੀ ਪਲਾਟ ‘ਚ ਮਿਲੀ ਅਨਜਾਣ ਵਿਅਕਤੀ ਦੀ ਲਾਸ਼; ਖ਼ੌਫ਼ਨਾਕ ਮੰਜ਼ਰ ਦੇਖ ਸਭ ਦੇ ਉੱਡੇ ਹੋਸ਼

htvteam

ਅਕਾਲੀਆਂ ਤੇ ਰਵਨੀਤ ਬਿੱਟੂ ਵੱਲੋਂ ਮਨਪ੍ਰੀਤ ਬਾਦਲ ਖਿਲਾਫ ਮੋਰਚਾ ਖੋਲ੍ਹਣ ‘ਤੇ ਕੈਪਟਨ ਹੋਏ ਔਖੇ, ਫਿਰ ਦੇਖੋ ਕਿਵੇਂ ਖ਼ਰੀਆਂ ਖ਼ਰੀਆਂ ਸੁਣਾ ਕੇ ਕੱਢੀ ਭੜਾਸ!

Htv Punjabi

ਜਦੋਂ ਵੱਡੇ ਵੱਡੇ ਹਸਪਤਾਲਾਂ ‘ਚੋਂ ਮਿਲ ਜਾਵੇ ਜਵਾਬ ਫੇਰ ਲੋਕ ਇਸ ਡਾਕਟਰ ’ਤੇ ਕਰਦੈ ਨੇ ਇਤਬਾਰ

htvteam

Leave a Comment