Htv Punjabi
Punjab

ਅਕਾਲੀਆਂ ਤੇ ਰਵਨੀਤ ਬਿੱਟੂ ਵੱਲੋਂ ਮਨਪ੍ਰੀਤ ਬਾਦਲ ਖਿਲਾਫ ਮੋਰਚਾ ਖੋਲ੍ਹਣ ‘ਤੇ ਕੈਪਟਨ ਹੋਏ ਔਖੇ, ਫਿਰ ਦੇਖੋ ਕਿਵੇਂ ਖ਼ਰੀਆਂ ਖ਼ਰੀਆਂ ਸੁਣਾ ਕੇ ਕੱਢੀ ਭੜਾਸ!

ਚੰਡੀਗੜ ; ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁੱਲਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੱਖ ਵਿੱਚ ਉਤਰੇ ਹਨ l ਉਨ੍ਹਾਂ ਨੇ ਕਿਹਾ ਕਿ ਰਾਜ ਦੀ ਵਿੱਤੀ ਸਥਿਤੀ ਤੇ ਮਨਪ੍ਰੀਤ ਬਾਦਲ ਦਾ ਅਸਤੀਫ਼ਾ ਮੰਗਣਾ ਸ਼੍ਰੋਮਣੀ ਅਕਾਲੀ ਦਲ ਲਈ ਮਜ਼ਾਕੀਆ ਗੱਲ ਹੈ l ਉਨ੍ਹਾਂ ਨੇ ਕਿਹਾ ਕਿ ਰਾਜ ਨੂੰ ਆਰਥਿਕ ਸੰਕਟ ਵਿੱਚ ਸੁੱਟਣ ਲਈ ਅਕਾਲੀ ਦਲ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ l ਰਾਜ ਨੂੰ ਫਿਰ ਤੋਂ ਆਪਣੇ ਪੇਰਾਂ ਤੇ ਖੜਾ ਕਰਨ ਲਈ ਉਨ੍ਹਾਂ ਦੀ ਸਰਕਾਰ ਮਿਹਨਤ ਕਰ ਰਹੀ ਹੈ l ਉੱਥੇ ਹੀ ਕੈਪਟਨ ਨੇ ਇਸ ਬਿਆਨ ਤੋਂ ਆਪਣੀ ਹੀ ਪਾਰਟੀ ਦੇ ਸੰਸਦ ਰਵਨੀਤ ਸਿੰਘ ਬਿੱਟੂ ਨੂੰ ਵੀ ਜਵਾਬ ਦਿੱਤਾ ਹੈ l ਬਿੱਟੂ ਨੇ ਮਨਪ੍ਰੀਤ ਤੇ ਨਿਸ਼ਾਨਾ ਲਗਾਉਂਦੇ ਹੋਏ ਕੈਬਨਿਟ ਵਿੱਚ ਫ਼ੇਰਬਦਲ ਕਰਨ ਦੀ ਗੱਲ ਚੁੱਕੀ ਸੀ l ਕੈਪਟਨ ਨੇ ਕਿਹਾ ਕਿ ਦਸ ਸਾਲ ਸੱਤਾ ਦਾ ਸੁਖ ਭੋਗਣ ਵਾਲੇ ਅਕਾਲੀਆਂ ਨੇ ਆਪਣੇ ਨਿੱਜੀ ਹਿੱਤਾਂ ਦੇ ਲਈ ਰਾਜ ਨੂੰ ਆਰਥਿਕ ਸੰਕਟ ਵੱਲ ਸੁੱਟਿਆ ਹੈ, ਉਨ੍ਹਾਂ ਨੇ ਕਿਹਾ ਕਿ ਪਿਛਲੇ ਕਾਰਜਕਾਲ ਵਿੱਚ ਉਨ੍ਹਾਂ ਨੇ ਰਾਜ ਦਾ ਖਜਾਨਾ ਭਰਿਆ ਸੀ, ਪਰ ਇਸ ਤੋਂ ਬਾਅਦ ਆਈ ਅਕਾਲੀ ਭਾਜਪਾ ਸਰਕਾਰ ਨੇ ਰਾਜ ਦੀ ਆਰਥਿਕ ਸਥਿਤੀ ਨੂੰ ਬਦਹਾਲ ਕਰ ਦਿੱਤਾ l
ਕੈਪਟਨ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਉਦਯੋਗ ਧੰਦਿਆਂ ਨੂੰ ਵੀ ਬੰਦ ਕਰ ਦਿੱਤਾ ਸੀ l ਉਨ੍ਹਾਂ ਨੇ ਕਿਹਾ ਕਿ ਨਿਵੇਸ਼ਕ ਵਿਰੋਧੀ ਨੀਤਿਆਂ ਦੇ ਕਾਰਨ ਕਾਰੋਬਾਰੀ ਪਰੇਸ਼ਾਨ ਸਨ l ਸਰਕਾਰ ਦੀ ਇਨਾਂ ਨੀਤਿਆਂ ਤੇ ਰਾਜ ਤੇ ਕਰਜ਼ਾ ਵੱਧਦਾ ਗਿਆ l ਇਸ ਕਰਜ਼ੇ ਲਈ ਹੁਣ ਉਨ੍ਹਾ ਦੀ ਸਰਕਾਰ ਕੰਮ ਕਰ ਰਹੀ ਹੈ l
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਗੰਭੀਰ ਆਰਥਿਕ ਸੰਕਟ ਦੀ ਸਥਿਤੀ ਅਕਾਲੀਆਂ ਤੋਂ ਵਿਰਾਸਤ ਵਿੱਚ ਮਿਲੀ ਹੈ l ਹੁਣ ਇਸ ਸੰਕਟ ਦੇ ਲਈ ਅਕਾਲੀ ਦਲ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ l ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਅਕਾਲੀ ਆਪਣੇ ਇਸ ਕੰਮ ਲਈ ਅਫਸੋਸ ਕਰਨ ਦੀ ਬਜਾਏ ਜਾਂ ਮਾਫ਼ੀ ਮੰਗਣ ਦੀ ਬਜਾਏ ਇਸਦਾ ਠੀਕਰਾ ਵਿੱਤ ਮੰਤਰੀ ਤੇ ਭੰਨ ਰਹੇ ਹਨ l
ਕੈਪਟਨ ਨੇ ਕਿਹਾ ਕਿ ਬਹੁਤ ਦੁਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਕੇਂਦਰ ਸਰਕਾਰ ਜੀਐਸਟੀ ਦੇ ਹਿੱਸਾ ਸਮੇਂ ਤੇ ਨਾਲ ਦੇਣ ਵਿੱਚ ਨਾਕਾਮਯਾਬ ਰਹੀ ਹੈ l ਇਸਦੇ ਕਾਰਨ ਪੰਜਾਬ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ l ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਅਕਾਲੀ ਦਲ ਕੇਂਦਰ ਵਿੱਚ ਭਾਜਪਾ ਦੇ ਨਾਲ ਭਾਗੀਦਾਰ ਹੈ, ਪਰ ਉਹ ਸ਼ਰਮ ਨਾ ਮਹਿਸੂਸ ਕਰਦੇ ਹੋਏ ਵਿੱਤੀ ਸਮੱਸਿਆਵਾਂ ਦੇ ਦੋਸ਼ ਮੌਜੂਦਾ ਸਰਕਰ ਤੇ ਲਾ ਰਹੇ ਹਨ l ਕੈਪਟਨ ਨੇ ਅਕਾਲੀ ਦਲ ਨੂੰ ਰਾਜ ਦੀ ਚਿੰਤਾ ਛੱਡ ਆਪਣੇ ਰਾਜਨੀਤਿਕ ਭਵਿੱਖ ਦੀ ਫ਼ਿਕਰ ਕਰਨ ਲਈ ਕਿਹਾ ਹੈ l ਕੈਪਟਨ ਨੇ ਕਿਹਾ ਕਿ ਰਾਜ ਦੀ ਵਾਗਡੋਰ ਹੁਣ ਸੁਰੱਖਿਅਤ ਹੱਥਾਂ ਵਿੱਚ ਹੈ l

Related posts

ਆਹ ਦੇਖਲੋ ਭਾਰਤ ਬੰਦ ਦੌਰਾਨ ਫੈਕਟਰੀ ਚ ਕੀ ਕੰਮ ਕਰਦੇ ਫੜ੍ਹੇ ਬੰਦੇ ?

htvteam

ਲਓ ਜੀ ਮੌਸਮ ਵਿਭਾਗ ਦੀ ਚੇਤਾਵਨੀ !

htvteam

ਹਰਿਆਣਾ ਬਾਰਡਰ ਤੇ ਸਿੱਖ ਸਰਦਾਰ ਨਾਲ ਦੇਖੋ ਪੁਲਿਸ ਨੇ ਕੀ ਕੀਤਾ

htvteam

Leave a Comment