Htv Punjabi
Punjab Video

ਮੌਸਮ ਵਿਭਾਗ ਨੇ ਅਲਰਟ ਕਰ ਦਿੱਤਾ ਜਾਰੀ !

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਨਵੀਂ ਅਪਡੇਟ ਸਾਂਝੀ
ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਆਉਂਦੇ ਦਿਨਾਂ ਚ ਪਵੇਗਾ ਮੀਂਹ
ਕੁਝ ਇਲਾਕਿਆਂ ਵਿੱਚ ਯੈਲੋ ਅਲਰਟ ਕੀਤਾ ਜਾਰੀ
ਬੀਤੇ ਕਈ ਦਿਨਾਂ ਤੋਂ ਪੈ ਰਹੀ ਸੀ ਗਰਮੀ ਤੋਂ ਮਿਲੀ ਰਾਹਤ
ਪੰਜਾਬ ਦੇ ਵਿੱਚ ਮੌਸਮ ਦੇ ਅੰਦਰ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਬੀਤੇ ਕੁਝ ਦਿਨਾਂ ਦੇ ਵਿੱਚ ਸੂਬੇ ਦੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਤਾਪਮਾਨ ਦਿੰਦਾ 35 ਡਿਗਰੀ ਤੋਂ ਉੱਪਰ ਚਲਾ ਗਿਆ ਸੀ ਅਤੇ ਉੱਥੇ ਹੀ ਰਾਤ ਦਾ ਤਾਪਮਾਨ ਵੀ 26 ਡਿਗਰੀ ਦੇ ਨੇੜੇ ਸੀ ਪਰ ਹੁਣ ਤਾਪਮਾਨ ਰਾਤ ਦਾ ਲਗਭਗ 29.4 ਡਿਗਰੀ ਅੱਜ ਰਿਕਾਰਡ ਕੀਤਾ ਗਿਆ ਹੈ। ਜੋ ਕਿ ਆਮ ਅਗਸਤ ਮਹੀਨੇ ਦੇ ਤਾਪਮਾਨ ਨਾਲੋਂ ਲਗਭਗ ਤਿੰਨ ਡਿਗਰੀ ਜਿਆਦਾ ਹੈ ਜਿਸ ਕਰਕੇ ਲੋਕਾਂ ਨੂੰ ਕੁਝ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਮੀ ਵਾਲੀ ਗਰਮੀ ਕਰਕੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ। ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਆਉਂਦੇ ਦੋ ਤਿੰਨ ਦਿਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਖਾਸ ਕਰਕੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੋਪੜ ਆਦਿ ਇਲਾਕਿਆਂ ਦੇ ਵਿੱਚ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜਿਸ ਲਈ ਆਈਐਮਡੀ ਵੱਲੋਂ ਅੱਜ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਆਉਂਦੇ ਦਿਨਾਂ ਦੇ ਵਿੱਚ ਕਈ ਥਾਵਾਂ ਤੇ ਬੱਦਲ ਵਾਲਾ ਮੌਸਮ ਬਣਿਆ ਰਹੇਗਾ। ਜਿਸ ਨਾਲ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਪਰ ਕੁਝ ਇਲਾਕਿਆਂ ਦੇ ਵਿੱਚ ਚਿਪ ਚਿਪੀ ਗਰਮੀ ਵੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਕਿਸਾਨ ਵੀਰ ਵੀ ਇਸ ਗੱਲ ਦਾ ਧਿਆਨ ਜਰੂਰ ਰੱਖਣ। ਆਉਂਦੇ ਦਿਨਾਂ ਚ ਵਿੱਚ ਮੌਸਮ ਤਬਦੀਲ ਹੋ ਸਕਦਾ ਹੈ ਉਸ ਮੁਤਾਬਕ ਹੀ ਆਪਣੀ ਫਸਲਾਂ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜਰੂਰ ਕਰਕੇ ਰੱਖਣ ਬਹੁਤਾ ਜਿਆਦਾ ਪਾਣੀ ਨਾ ਲਾਉਣ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਕਾਰੀ ਮਾਸਟਰਨੀ ਨੂੰ ਆਏ ਲਵ ਯੂ ਦੇ ਮੈਸੇਜ਼, ਫਿਰ ਮੈਡਮ ਨਾਲ ਹੋਇਆ ਧੱਕਾ !

htvteam

ਵਿਆਹ ‘ਤੋਂ ਬਾਅਦ ਮੁੰਡੇ ਨੇ ਥਾਣੇ ਮੂਹਰੇ ਕਰਤਾ ਅਜਿਹਾ ਕੰਮ

htvteam

75 ਸਾਲਾਂ ਮਾਤਾ ਰੜੇ ਮੈਦਾਨ ‘ਚ ਬਣੀ ਸ਼ੇਰਨੀ, ਹਿੱਕ ਤਾਣਕੇ ਖੜ੍ਹੀ ਮਾਤਾ ਨੂੰ ਦੇਖ ਪੁਲਿਸਏ ਵੀ ਥਰ-ਥਰ ਕੰਬੇ

htvteam

Leave a Comment