Htv Punjabi
Punjab Video

ਅਵਾਰਾ ਕੁੱਤਿਆਂ ਤੇ ਕੋਰਟ ਹੋਈ ਸਖ਼ਤ, ਡੋਗ ਲਵਰ ਰੋਣ

ਮਾਣਯੋਗ ਸੁਪਰੀਮ ਕੋਰਟ ਵੱਲੋਂ ਆਵਾਰਾ ਕੁੱਤਿਆਂ ਨੂੰ ਲੈ ਕੇ ਆਦੇਸ਼ ਜਾਰੀ
ਬੇਸ਼ੱਕ ਡੋਗ ਲਵਰ ਕਰ ਰਹੇ ਨੇ ਫੈਸਲੇ ਦਾ ਵਿਰੋਧ
ਪਰ ਕੁਤਿਆਂ ਦੇ ਵੱਢਣ ਤੋਂ ਪੀੜਿਤ ਪਰਿਵਾਰ ਨੇ ਕੋਰਟ ਦੇ ਅਦੇਸ਼ਾਂ ਨੂੰ ਦੱਸਿਆ ਸਹੀ
ਦੇਸ਼ ਭਰ ਵਿੱਚ ਅਵਾਰਾ ਕੁੱਤਿਆਂ ਦਾ ਅਤੰਕ ਜਾਰੀ ਹੈ ਵੱਡੀ ਗਿਣਤੀ ਵਿੱਚ ਲੋਕ ਰੋਜਾਨਾ ਅਵਾਰਾ ਕੁੱਤਿਆਂ ਦੇ ਸ਼ਿਕਾਰ ਬਣ ਰਹੇ ਹਨ ਜਿਸ ਨੂੰ ਲੈ ਕੇ ਹੁਣ ਮਾਨਯੋਗ ਅਦਾਲਤ ਵੀ ਸਖਤ ਨਜ਼ਰ ਆ ਰਹੀ ਹੈ । ਅਤੇ ਮਾਨਯੋਗ ਅਦਾਲਤ ਵੱਲੋਂ ਇਸ ਨੂੰ ਲੈ ਕੇ ਆਦੇਸ਼ ਜਾਰੀ ਕੀਤੇ ਗਏ ਹਨ। ਕੀ ਅਵਾਰਾ ਕੁੱਤਿਆਂ ਲਈ ਸ਼ੈਲਟਰ ਹੋਮ ਬਣਾਏ ਜਾਣ ਜਿੱਥੇ ਅਵਾਰਾ ਕੁੱਤਿਆਂ ਨੂੰ ਰੱਖਿਆ ਜਾਵੇ ਅਤੇ ਇਹਨਾਂ ਦੀ ਨਸਬੰਦੀ ਅਤੇ ਟੀਕਾ ਕਰਨ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਨੁਕਸਾਨ ਨਾ ਹੋਵੇ।

ਬੇਸ਼ੱਕ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਲੈ ਕੇ ਡੋਗ ਲਵਰ ਪ੍ਰਦਰਸ਼ਨ ਕਰਦੇ ਵੀ ਨਜ਼ਰ ਆ ਰਹੇ ਹਨ। ਅਤੇ ਸਰਕਾਰ ਤੋਂ ਵੱਖ-ਵੱਖ ਤਰਹਾਂ ਦੀਆਂ ਮੰਗਾਂ ਕਰ ਰਹੇ ਹਨ। ਪਰ ਉੱਥੇ ਹੀ ਕੁੱਤਿਆਂ ਦੇ ਵੱਢਣ ਤੋਂ ਪੀੜਿਤ ਪਰਿਵਾਰ ਮਾਨਯੋਗ ਅਦਾਲਤ ਦੇ ਫੈਸਲੇ ਨੂੰ ਸਹੀ ਦੱਸ ਰਹੇ ਹਨ। ਲੁਧਿਆਣਾ ਵਿੱਚ ਇੱਕ ਨੌ ਸਾਲ ਦੇ ਬੱਚੇ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਸੀ ਜਿਸ ਦੇ ਨਾਲ ਬੱਚੇ ਦੀ ਮੌਤ ਹੋ ਗਈ ਸੀ ਅਤੇ ਇਨਾ ਹੀ ਨਹੀਂ ਪਰਿਵਾਰਿਕ ਮੈਂਬਰ ਵੀ ਇਸ ਘਟਨਾ ਤੋਂ ਬਾਅਦ ਵੱਖ ਹੋ ਗਏ ਮ੍ਰਿਤਕ ਦੀ ਮਾਂ ਆਪਣੇ ਘਰ ਵਾਲੇ ਨੂੰ ਛੱਡ ਕੇ ਆਪਣੇ ਪੇਕੇ ਰਹਿਣ ਲੱਗ ਪਈ ਹੈ।

ਜਦੋਂ ਪੀੜਿਤ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮਾਨਯੋਗ ਅਦਾਲਤ ਦੇ ਫੈਸਲੇ ਨੂੰ ਬਿਲਕੁਲ ਸਹੀ ਦੱਸਿਆ ਉਹਨਾਂ ਨੇ ਕਿਹਾ ਕਿ ਉਨਾਂ ਦਾ ਤਾਂ ਘਰ ਦਾ ਚਿਰਾਗ ਬੁੱਝ ਚੁੱਕਾ ਹੈ ਪਰ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ ਇਸ ਨੂੰ ਲੈ ਕੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੋ ਡੋਗ ਲਵਰ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਕੁੱਤੀਆਂ ਨੂੰ ਉਹ ਆਪਣੇ ਘਰ ਰੱਖਣ ਜਾਂ ਫਿਰ ਇਸਦਾ ਕੋਈ ਪੱਕਾ ਹੱਲ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਕਈ ਖੁੰਖਾਰ ਕੁੱਤੇ ਜਿਨਾਂ ਨੂੰ ਲੋਕਾਂ ਨੇ ਆਪਣੇ ਘਰਾਂ ਵਿੱਚ ਪਾਲਿਆ ਸੀ ਪਰ ਬਾਅਦ ਵਿੱਚ ਖੁੱਲਾ ਛੱਡ ਕੇ ਜਿਸ ਦੇ ਨਾਲ ਉਹ ਹੋਰ ਖੂੰਖਾਰ ਹੋ ਗਏ ਅਤੇ ਵੱਡਾ ਨੁਕਸਾਨ ਲੋਕਾਂ ਦੀਆਂ ਜਾਨਾਂ ਦਾ ਕਰ ਰਹੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦੇ ਵਿੱਚ ਆਊ ਹੜ ਮਚਾਊ ਤਬਾਹੀ !

htvteam

ਦੇਖੋ ਪਾਠੀ ਨੇ ਕਿਵੇਂ ਕੀਤਾ “ਗ੍ਰੇਟ ਖ਼ਲੀ” ਵੀ ਫੇਲ੍ਹ; ਦੇਖੋ ਵੀਡੀਓ

htvteam

ਆਹ ਡੱਬੀ ਲੈਣ ਲਈ ਚਿੱਟੀਆਂ ਦਾੜ੍ਹੀਆਂ ਵਾਲੇ ਆਉਂਦੇ ਨੇ ਮੂੰਹ ਬੰਨ੍ਹਕੇ, ਹੁੰਦੇ ਨੇ ਮੁੜ ਜਵਾਨ

htvteam

Leave a Comment