Htv Punjabi
Punjab Video

ਤੌਬਾ ਤੌਬਾ ਮੀਹ ਦਾ ਕਹਿਰ, ਆਹ ਤਸਵੀਰਾਂ ਦੇਖ ਕੰਬ ਜਾਣਗੀਆਂ ਲੱਤਾਂ

ਭਾਰੀ ਮੀਂਹ ਕਾਰਨ ਕਰੀਬਪੁਰ ‘ਚ ਆਟਾ ਚੱਕੀ ਦੀ ਡਿੱਗੀ ਛੱਤ

ਮਲਬੇ ਹੇਠ ਦੱਬੇ ਮਾਂ ਪੁੱਤ, ਪਿਆ ਚੀਕ ਚਿਹਾੜਾ
ਪਿੰਡ ਵਾਸੀਆਂ ਨੇ ਕੱਢਿਆ ਦੋਨਾਂ ਨੂੰ ਬਾਹਰ
ਕਪੂਰਥਲਾ ਵਿੱਚ ਲਗਾਤਾਰ ਪੈ ਰਹੇ ਮੀਹ ਕਾਰਨ ਇੱਕ ਪਾਸੇ ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਹਨ ਅਤੇ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਦੇ ਘਰ ਪਾਣੀ ਵਿੱਚ ਡੁੱਬ ਰਹੇ ਹਨ।

ਦੂਜੇ ਪਾਸੇ ਜੇਕਰ ਗੱਲ ਕਰੀਏ ਜ਼ਿਲਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਕਬੀਰਪੁਰ ਦੀ ਜਿੱਥੇ ਅੱਜ ਇੱਕ ਆਟਾ ਚੱਕੀ ਦੀ ਛੱਤ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲਗਾਤਾਰ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਹ ਕਾਰਨ ਇਹ ਨੁਕਸਾਨ ਵਾਪਰਿਆ ਹੈ। ਦੱਸ ਦਈਏ ਕਿ ਛੱਤ ਡਿੱਗਣ ਕਾਰਨ ਚੱਕੀ ਅੰਦਰ ਕੰਮ ਕਰ ਰਹੇ ਮਾਂ ਪੁੱਤ ਮਲਬੇ ਵਿੱਚ ਦੱਬ ਜਾਂਦੇ ਹਨ। ਜਿਨਾਂ ਨੂੰ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਜਾਂਦਾ ਹੈ। ਗਣਿਤ ਇਹ ਰਹੀ ਕਿ ਇਸ ਘਟਨਾ ਦੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਮਾਂ ਪੁੱਤ ਹਲਕੀਆਂ ਸੱਟਾਂ ਲੱਗਣ ਕਾਰਨ ਜ਼ਖਮੀ ਜਰੂਰ ਹੋਏ ਹਨ।

ਉਧਰ ਦੂਜੇ ਪਾਸੇ ਪਿੰਡ ਵਾਸੀਆਂ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਦੀ ਆਰਥਿਕ ਹਾਲਾਤ ਪਹਿਲਾਂ ਹੀ ਠੀਕ ਨਹੀਂ। ਪਰ ਇਸ ਘਟਨਾ ਨੇ ਇੱਕ ਵੱਡੀ ਆਰਥਿਕ ਸੱਟ ਪਰਿਵਾਰ ਨੂੰ ਮਾਰੀ ਹੈ। ਲਿਹਾਜ਼ਾ ਉਨਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਬਜ਼ੁਰਗ ਮਹਿਲਾ ਦੀ ਮਦਦ ਦੇ ਲਈ ਅੱਗੇ ਆਉਣ ਲਈ ਅਪੀਲ ਕੀਤੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕੀ ਹੋ ਗਿਆ

htvteam

ਬਿਨ੍ਹਾਂ ਕਾਲਜ-ਯੂਨੀਵਰਸਿਟੀ ‘ਚ ਦਾਖਲਾ ਲਏ ਕੈਨੇਡਾ ਜਾਣ ਦੇ 80 ਰਾਹ

htvteam

ਸੰਦੀਪ ਬਰੇਟਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਖਰਾਜ ਸਿੰਘ ਕੀਤੇ ਵੱਡੇ ਖੁਲਾਸੇ

htvteam

Leave a Comment