Htv Punjabi
Punjab Video

ਦੇਖੋ ਕੀ ਹੋ ਗਿਆ

ਅੱਜ ਕੱਲ ਤਾਂ ਮਾਹੌਲ ਅਜਿਹਾ ਬਣ ਗਿਆ ਕਿ ਲੋਕਾਂ ਦਾ ਘਰੋਂ ਨਿਕਲਣਾ ਵੀ ਔਖਾ ਹੋ ਗਿਆ ਕਿਉਂਕਿ ਗਲੀਆਂ ਮੁਹੱਲਿਆਂ ਚ ਘੁੰਮ ਰਹੇ ਸ਼ਿਕਾਰੀ ਆਪਣਾ ਸ਼ਿਕਾਰ ਭਾਲਦੇ ਨੇ,,, ਤੇ ਉਹ ਸ਼ਿਕਾਰ ਕੋਈ ਵੀ ਬਣ ਸਕਦਾ,,, ਤਸਵੀਰਾਂ ਦੇ ਵਿੱਚ ਜਿਹੜੇ ਨੌਜਵਾਨ ਨੂੰ ਤੁਸੀਂ ਬੇਸੁੱਧ ਹਾਲਤ ਵਿੱਚ ਦੇਖ ਰਹੇ ਹੋ ਦਰਅਸਲ ਇਹ ਨਸ਼ੇੜੀ ਜਿਸ ਨੇ ਬਜ਼ੁਰਗ ਵਿਅਕਤੀ ਨਾਲ ਅਜਿਹੀ ਘਟੀਆ ਹਰਕਤ ਕੀਤੀ ਕਿ ਲੋਕਾਂ ਨੇ ਕਾਬੂ ਕਰਕੇ ਛਿੱਤਰ ਪਰੇਡ ਕਰ ਦਿੱਤੀ,, ਤੇ ਇਹਦੇ ਨਾਲ ਦਾ ਸਾਥੀ ਭੱਜਣ ਚ ਕਾਮਯਾਬ ਹੋ ਗਿਆ।,,,

ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਅਧੀਨ ਪੈਂਦੇ ਇਲਾਕਾ ਦਵਾਈਆਂ ਵਾਲੇ ਵਿਖੇ ਅੱਜ ਤੜਕਸਾਰ ਉਸ ਸਮੇਂ ਇੱਕ ਹਾਦਸਾ ਵਾਪਰ ਗਿਆ। ਜਦੌ ਇੱਕ ਬਜੁਰਗ ਵਿਅਕਤੀ ਘਰੋ ਕਿਸੇ ਕੰਮ ਲਈ ਜਾ ਰਿਹਾ ਸੀ ਤੇ ਉਸਦੀ ਜੇਬ ਵਿੱਚ 1300 ਰੂਪਏ ਪਏ ਹੋਏ ਸਨ ਉਥੇ ਹੀ ਇਹ ਇਲਾਕੇ ਵਿੱਚ ਘੁੰਮ ਰਹੇ ਦੋ ਨਸ਼ੇੜੀ ਨੌਜਵਾਨਾਂ ਦੀ ਨਜ਼ਰ ਉਸ ਬਜ਼ੁਰਗ ਵਿਅਕਤੀ ਤੇ ਪਈ ਤੇ ਉਹਨਾਂ ਵੱਲੋਂ ਉਸਦੀ ਜੇਬ ਵਿੱਚੋਂ ਪੈਸੇ ਕੱਢ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਬਜ਼ੁਰਗ ਵਿਅਕਤੀ ਵੱਲੋਂ ਰੋਲਾ ਪਾਇਆ ਗਿਆ ਤਾਂ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਭੱਜ ਕੇ ਇੱਕ ਨਸ਼ੇੜੀ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਤੇ ਉਸਦਾ ਦੂਸਰਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ ਕਾਬੂ ਕੀਤੇ ਗਏ ਨਸ਼ੇੜੀ ਦੀ ਇਲਾਕੇ ਦੇ ਲੋਕਾਂ ਵੱਲੋਂ ਜੰਮ ਕੇ ਛਿੱਤਰ ਪਰੇਡ ਕੀਤੀ ਗਈ। ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪਰ ਪੁਲਿਸ ਅਧਿਕਾਰੀ ਵੀ ਮੌਕੇ ਦੇ ਵਿੱਚ ਪੁੱਜੇ ਜਰੂਰ ਉਹਨਾਂ ਵੱਲੋਂ ਉਸ ਨਸ਼ੇੜੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਨਸ਼ੇ ਵਿੱਚ ਰੱਜਿਆ ਪਿਆ ਹੈ ਜਿਸ ਕਰਕੇ ਪੁਲਿਸ ਅਧਿਕਾਰੀ ਇਸ ਨੂੰ ਕਾਬੂ ਕਰਨ ਤੋਂ ਝਿਜਕ ਰਹੇ ਸਨ।

ਜ਼ਿਕਰਯੋਗ ਹੈ ਕਿ ਛੇਹਰਟਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅਜਿਹੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਨੌਜਵਾਨ ਆਪਣੇ ਨਸ਼ਿਆਂ ਦੀ ਪੂਰਤੀ ਕਰਨ ਲਈ ਅਜਿਹੀਆਂ ਘਟਨਾਵਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਹਨ। ਜਿਹਦੇ ਚਲਦੇ ਆਮ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਉੱਥੇ ਹੀ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਮੀਡੀਆ ਸਾਹਮਣੇ ਆਉਣਾ ਮੁਨਾਸਿਬ ਨਹੀਂ ਸਮਝਿਆ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਪਿੰਡ ਮੂਸੇਵਾਲਾ ‘ਚ ਗੂੰਜ਼ੀਆਂ ਕਿਲਕਾਰੀਆਂ, ਹਵੇਲੀ ‘ਚ ਆਇਆ ਸਿੱਧੂ ਦਾ ਛੋਟਾ ਭਰਾ

htvteam

ਇੰਸ ਪਿੰਡ ‘ਚ ਹੋ ਗਿਆ ਆਹ ਜਾਨਵਰ ਬਿਮਾਰ, ਫੇਰ ਮਚਾਈ ਰੱਜ ਕੇ ਤਬਾਹੀ, ਲੋਕ ਭੱਜੇ ਹਸਪਤਾਲ ਨੂੰ

Htv Punjabi

ਪਿਟਬੁੱਲ ਨੇ ਕੁੜੀ ਨਾਲ ਖੇਡ੍ਹੀ ਖੂਨ ਦੀ ਹੋਲੀ, ਮਾਲਕ ਗ੍ਰਿਫਤਾਰ

Htv Punjabi

Leave a Comment