ਪੰਜਾਬ ਵਿੱਚ ਇਸ ਵਾਰ ਆਮ ਨਾਲੋਂ 24% ਜਿਆਦਾ ਹੋਈ ਬਰਸਾਤ
30 ਅਗਸਤ ਨੂੰ ਹਲਕੀ ਅਤੇ ਦਰਮਿਆਨੀ ਬਾਰਿਸ਼ ਦੀ ਸੰਭਾਵਨਾ
ਕਿਸਾਨਾਂ ਨੂੰ ਖੇਤਾਂ ਵਿੱਚੋਂ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਦੀ ਸਲਾਹ
ਬਾਹਰ ਘੁੰਮਣ ਵਾਲਿਆਂ ਨੂੰ ਵੀ ਪਹਿਲਾਂ ਚੈੱਕ ਕਰ ਲੈਣਾ ਚਾਹੀਦਾ ਮੌਸਮ
18 ਸਤੰਬਰ ਤੱਕ ਮਾਨਸੂਨ ਐਕਟਿਵ ਰਹਿ ਸਕਦੀ ਹੈ
ਪੰਜਾਬ ਭਰ ਵਿੱਚ ਹੜ ਭਰ ਗਏ ਹਾਲਾਤ ਬਣੇ ਹੋਏ ਹਨ , 890 ਤੋਂ ਜਿਆਦਾ ਪਿੰਡ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ। ਵੱਡੀ ਗਿਣਤੀ ਵਿੱਚ ਲੋਕ ਬੇਘਰ ਹੋ ਚੁੱਕੇ ਹਨ। ਅਤੇ ਵੱਡਾ ਨੁਕਸਾਨ ਇਸ ਵਾਰ ਪੰਜਾਬ ਦੇ ਲੋਕਾਂ ਨੂੰ ਝੱਲਣਾ ਪਿਆ ਹੈ । ਜਿਸ ਦਾ ਕਾਰਨ ਇਸ ਵਾਰ ਮਾਨਸੂਨ ਵਿੱਚ ਹੋਈਆਂ ਜਿਆਦਾ ਬਰਸਾਤਾਂ ਜਾਂ ਫਿਰ ਹਿਮਾਚਲ ਜਾਂ ਪਹਾੜਾਂ ਤੋਂ ਆਇਆ ਪਾਣੀ ਹੈ ਜਿਸ ਦੇ ਨਾਲ ਪੰਜਾਬ ਦਾ ਨੌਰਥ ਇਲਾਕਾ ਕਾਫੀ ਜਿਆਦਾ ਪ੍ਰਭਾਵਿਤ ਹੋਇਆ ਹੈ । ਪਰ ਹੁਣ ਇੱਕ ਰਾਹਤ ਦੀ ਖਬਰ ਆ ਰਹੀ ਹੈ। ਕਿ ਆਉਣ ਵਾਲੇ ਦਿਨਾਂ ਵਿੱਚ ਜਿਆਦਾ ਭਾਰੀ ਬਰਸਾਤ ਦੀ ਸੰਭਾਵਨਾ ਨਹੀਂ ਹੈ ਜਿਸ ਨੂੰ ਲੈ ਕੇ ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਜਾਣਕਾਰੀ ਦਿੱਤੀ ਹੈ।
ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਇਸ ਵਾਰ ਮਾਨਸੂਨ ਚੰਗੀ ਰਹੀ ਹੈ। ਜੂਨ , ਜੁਲਾਈ ਅਤੇ ਅਗਸਤ ਵਿੱਚ ਆਮ ਨਾਲੋਂ ਜਿਆਦਾ ਬਰਸਾਤ ਦੇਖਣ ਨੂੰ ਮਿਲੀ ਹੈ । ਉਹਨਾਂ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ 24 % ਆਮ ਨਾਲੋਂ ਜਿਆਦਾ ਬਰਸਾਤ ਹੋਈ ਹੈ ਉੱਥੇ ਹੀ ਤਰਨ ਤਰਨ ਜਿਲ੍ਹੇ ਵਿੱਚ ਜਿੱਥੇ ਸਭ ਤੋਂ ਜਿਆਦਾ ਬਰਸਾਤ ਹੋਈ ਹੈ ਤਕਰੀਬਨ ਤਕਰੀਬਨ ਆਮ ਨਾਲੋਂ 124% ਜਿਆਦਾ ਬਰਸਾਤ ਨੋਟ ਕੀਤੀ ਗਈ ਹੈ।
ਉਹਨਾਂ ਨੇ ਕਿਹਾ ਕਿ ਲੁਧਿਆਣਾ ਵਿੱਚ ਵੀ ਜੂਨ ਜੁਲਾਈ ਅਤੇ ਅਗਸਤ ਦੀ ਗੱਲ ਕਰੀਏ ਤਾਂ ਲਗਭਗ 48 % ਦੇ ਕਰੀਬ ਜਿਆਦਾ ਬਰਸਾਤ ਦੇਖਣ ਨੂੰ ਮਿਲੀ ਹੈ । ਉੱਥੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਰਾਹਤ ਦੀ ਖਬਰ ਹੈ ਕੀ ਜਿਆਦਾ ਮੀਂਹ ਦੀ ਸੰਭਾਵਨਾ ਨਹੀਂ ਹੈ ਪਰ 30 ਤਰੀਕ ਨੂੰ ਹਲਕੀ ਅਤੇ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। । ਪਰ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਜਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਫਸਲਾਂ ਦੇ ਵਿੱਚ ਪਾਣੀ ਖੜਾ ਨਾ ਰਹਿਣ ਦੇਣਾ ਅਤੇ ਨਿਕਾਸੀ ਦਾ ਪ੍ਰਬੰਧ ਰੱਖਣਾ ਅਤੇ ਜੇਕਰ ਕਿਸੇ ਨੇ ਘੁੰਮਣ ਜਾਣ ਦਾ ਪ੍ਰੋਗਰਾਮ ਬਣਾਉਣਾ ਹੈ ਤਾਂ ਫਿਲਹਾਲ ਉਸ ਨੂੰ ਟਾਲ ਦੇਣਾ ਚਾਹੀਦਾ ਹੈ ਜਾਂ ਮੌਸਮ ਬਾਰੇ ਜਾਣਕਾਰੀ ਜਰੂਰ ਲੈਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਲੈਂਡ ਸਲੀਡਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
