Htv Punjabi
Punjab Video

ਹੜ੍ਹ ਵਿਚਾਲੇ ਮੌਸਮ ਵਿਭਾਗ ਦਾ ਇੱਕ ਹੋਰ ਦਾਅਵਾ ?

ਮੌਸਮ ਨੂੰ ਲੈਕੇ ਆਈ ਇੱਕ ਹੋਰ ਵੱਡੀ ਅਪਡੇਟ
ਪੰਜਾਬ ਚ ਮੀਂਹ ਨੇ ਤੋੜੇ ਰਿਕਾਰਡ, ਤਾਪਮਾਨ ਚ ਭਾਰੀ ਗਿਰਾਵਟ
ਵੇਖੋ ਕਿੱਸਾ ਤਰਾਂ ਪਿਛਲੇ ਸਾਲਾਂ ਦੇ ਦੌਰਾਨ ਹੋਈ ਬਾਰਿਸ਼ ਇਸ ਰਿਪੋਰਟ ਚ
ਪੰਜਾਬ ਚ ਇਸ ਸਾਲ ਐਵਰੇਜ ਨਾਲੋਂ ਜਿਆਦਾ ਮੀਂਹ ਪਿਆ ਹੈ। ਸਤੰਬਰ ਮਹੀਨੇ ਦੇ ਪਹਿਲੇ 2 ਦਿਨਾਂ ਚ ਹੀ 92 ਐਮ ਐਮ ਮੀਂਹ ਪਿਆ ਹੈ। ਜਦੋਂ ਕਿ ਸਤੰਬਰ ਚ ਆਮ ਤੌਰ ਤੇ 106 ਐਮ ਐਮ ਤੱਕ ਮੀਂਹ ਪੈਂਦਾ ਹੈ। ਪਿਛਲੇ 48 ਘੰਟਿਆਂ ਚ ਪੰਜਾਬ ਦੇ ਕਈ ਹਿੱਸਿਆਂ ਚ ਮੀਂਹ ਪਿਆ ਜਿਸ ਦਾ ਅਸਰ ਜ਼ਮੀਨੀ ਪੱਧਰ ਤੇ ਵੇਖਣ ਨੂੰ ਮਿਲ ਰਿਹਾ ਹੈ। ਇਸੇ ਤਰਾਂ ਜੂਨ, ਜੁਲਾਈ ਅਤੇ ਅਗਸਤ ਮਹੀਨੇ ਚ ਵੀ ਰਿਕਾਰਡ ਤੋੜ ਮੀਂਹ ਜਿਆਦਾਤਰ ਇਲਾਕਿਆਂ ਚ ਰਿਹਾ ਹੈ। ਇਨ੍ਹਾਂ ਹੀ ਨਹੀਂ ਪਹਾੜਾਂ ਚ ਵੀ ਆਮ ਨਾਲੋਂ ਇਸ ਵਾਰ ਜਿਆਦਾ ਮੀਂਹ ਪਿਆ ਜਿਸ ਕਰਕੇ ਪੰਜਾਬ ਚ ਹੜ੍ਹ ਆਏ ਨੇ।

ਹਾਲਾਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਕਈ ਵਾਰ ਐਵਰੇਜ ਨਾਲੋਂ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ ਪਰ ਇਸ ਵਾਰ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਦੇ ਵਿੱਚ ਜਿਆਦਾ ਬਾਰਿਸ਼ ਹੋਈ ਹੈ। ਆਉਂਦੇ ਦਿਨਾਂ ਦੇ ਵਿੱਚ ਵੀ ਉਹਨਾਂ ਕਿਹਾ ਕਿ ਪੰਜਾਬ ਭਰ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਅੱਜ ਲਈ ਕਿਤੇ ਕਿਤੇ ਯੈਲੋ ਅਲਰਟ ਵੀ ਜਾਰੀ ਹੈ ਜਦੋਂ ਕਿ ਕੁਝ ਪੰਜਾਬ ਦੇ ਹਿੱਸਿਆਂ ਦੇ ਵਿੱਚ ਅੱਜ ਔਰੇਂਜ ਅਲਰਟ ਵੀ ਹੈ ਜਦੋਂ ਕਿ ਕੱਲ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ ਇਸੇ ਤਰ੍ਹਾਂ ਤਾਪਮਾਨ ਦੇ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਨੇ ਕਈ ਸਾਲਾਂ ਦੇ ਰਿਕਾਰਡ ਤੋੜੇ ਹੈ ਮੌਜੂਦਾ ਤਾਪਮਾਨ ਦਿਨ ਦਾ 26 ਡਿਗਰੀ ਦੇ ਨੇੜੇ ਚੱਲ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਜੀਠੀਆ ਨੇ ਰਾਜੂ ਖੰਨਾ ਨੂੰ ਕਾਂਗਰਸ ਬਾਰੇ ਕਹੀਆਂ ਆਹ ਗੱਲਾਂ

Htv Punjabi

ਪਿੰਡ ਦੀਆਂ ਵਿਧਵਾਵਾਂ ਅਤੇ ਗਰੀਬਾਂ ਨਾਲ ਕਰਦਾ ਸੀ ਗਲਤ ਕੰਮ

htvteam

ਮਰ ਗਈ ਇਨਸਾਨੀਅਤ…ਸ਼ਰਧਾਲੂ ਗੁਰੂ ਘਰ ‘ਚ ਡਿੱਗ ਕੇ ਮਰ ਗਿਆ, ਤੇ ਸੰਗਤ ਕੋਲੋਂ ਲੰਘਦੀ ਗਈ

Htv Punjabi

Leave a Comment