Htv Punjabi
Punjab

ਆਹ ਸ਼ਰਾਬੀ ਨੇ ਦੇਖੋ ਭਰਾ ਨਾਲ ਈ ਕਿਹੜਾ ਪੁੱਠਾ ਕੰਮ ਕਰਤਾ! ਚੀਕਾਂ ਮਾਰਦਾ ਭੱਜਿਆ ਪੁਲਿਸ ਵੱਲ!

ਜਲੰਧਰ : ਇੱਥੋਂ ਦੇ ਮਾਈ ਹੀਰਾ ਗੇਟ ਇਲਾਕੇ ਦੀ ਪਿੱਪਲ ਵਾਲੀ ਗਲੀ ਵਿੱਚ ਇੱਕ ਚਚੇਰੇ ਭਾਈ ਨੇ ਆਪਣੇ ਭਰਾ ਦੇ ਘਰ ਨੂੰ ਹੀ ਅੱਗ ਲਾ ਦਿੱਤੀ ਤੇ ਬਾਅਦ ‘ਚ ਫ਼ਰਾਰ ਹੋ ਗਿਆ ਹੈ l ਜਾਣਕਾਰੀ ਅਨੁਸਾਰ ਮੁਲਜ਼ਮ ਨੋਜਵਾਨ ਸ਼ਰਾਬ ਪੀਣ ਦਾ ਆਦੀ ਹੈ ਅਤੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਇਕੱਲਾ ਰਹਿ ਜਾਣ ਦੀ ਹਾਲਾਤ ਵਿੱਚ ਉਸਦੇ ਚਚੇਰੇ ਭਰਾ ਨੇ ਉਸ ਨੂੰ ਆਪਣੇ ਘਰ ਵਿੱਚ ਰਹਿਣ ਨੂੰ ਜਗ੍ਹਾ ਦਿੱਤੀ ਹੋਈ ਸੀ l ਇਸ ਘਟਨਾ ਦੀ ਵਜਾ ਪਾਰਿਵਾਰਿਕ ਝਗੜਾ ਦੱਸਿਆ ਜਾ ਰਿਹਾ ਹੈ। ਸੂਚਨਾ ਤੋਂ ਬਾਅਦ ਫ਼ਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਆਕੇ ਅੱਗ ਤੇ ਕਾਬੂ ਪਾ ਲਿਆ, ਉੱਥੇ ਪੁਲਿਸ ਵੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ l ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਤੀਸ਼ ਕਪੂਰ ਨੇ ਦੱਸਿਆ ਕਿ ਅਸ਼ਵਨੀ ਉਸ ਦੇ ਤਾਏ ਦਾ ਮੁੰਡਾ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ l ਅਸ਼ਵਨੀ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸਦੇ ਘਰ ਵਿੱਚ ਕੋਈ ਨਹੀਂ ਸੀ, ਜਿਸਦੇ ਕਾਰਨ ਉਨ੍ਹਾਂ ਨੇ ਘਰ ਦਾ ਇੱਕ ਹਿੱਸਾ ਉਸ ਨੂੰ ਰਹਿਣ ਲਈ ਦਿੱਤਾ ਹੋਇਆ ਸੀ l ਘਰੇਲੂ ਝਗੜੇ ਦੇ ਕਾਰਨ ਉਹ ਆਪਣਾ ਹਿੱਸਾ ਮੰਗਦਾ ਸੀ ਅਤੇ ਅਕਸਰ ਸ਼ਰਾਬ ਪੀ ਕੇ ਗਾਲੀ ਗਲੋਚ ਕਰਦਾ ਸੀ l ਐਤਵਾਰ ਨੂੰ ਵੀ ਉਸਨੇ ਲੜਾਈ ਕੀਤੀ ਅਤੇ ਘਰ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ l
ਦੁਪਹਿਰ ਵੇਲੇ ਉਸ ਨੇ ਘਰ ਵਿੱਚ ਪਏ ਲਕੜੀ ਦੇ ਸਮਾਨ ਨੂੰ ਵੇਚਣ ਦੀ ਗੱਲ ਕਹੀ ਸੀ, ਪਰ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਸੀ l ਇਸ ਗੱਲ ਦੀ ਖੁੰਦਕ ਵਿੱਚ ਉਹ ਸਾਰੇ ਸਮਾਨ ਅੱਗ ਲਾ ਗਿਆ, ਜਿਸ ਨਾਲ ਘਰ ਦਾ ਇੱਕ ਹਿੱਸਾ ਵੀ ਸੜ ਗਿਆ l ਗ਼ਨੀਮਤ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਫ਼ਾਇਰ ਬ੍ਰਿਗੇਡ ਵਾਲਿਆਂ ਨੇ ਸਮਾਂ ਰਹਿੰਦੀਆਂ ਹੀ ਅੱਗ ਤੇ ਕਾਬੂ ਪਾ ਲਿਆ l ਮੌਕੇ ‘ਤੇ ਪਹੁੰਚੇ ਕੌਂਸਲਰ ਸਲਿਲ ਬਾਹਰੀ ਨੇ ਪੁਲਿਸ ਨੂੰ ਦੱਸਿਆ ਕਿ ਅਸ਼ਵਨੀ ਖੁਦ ਹੀ ਮੁਹੱਲੇ ਵਾਲਿਆਂ ਨੂੰ ਕਹਿ ਕੇ ਗਿਆ ਸੀ ਕਿ ਮੈਂ ਅੱਗ ਲਾਉਣ ਜਾ ਰਿਹਾ ਹਾਂ ਅਤੇ ਮੇਰੇ ਘਰਵਾਲਿਆਂ ਨੂੰ ਦੱਸ ਦਿਓ l ਥੋੜ੍ਹੀ ਦੇਰ ਬਾਅਦ ਹੀ ਉਸਨੇ ਅੱਗ ਲਾ ਦਿੱਤੀ ਅਤੇ ਖੁਦ ਫ਼ਰਾਰ ਹੋ ਗਿਆ l ਇਸ ਬਾਰੇ ਵਿੱਚ ਥਾਣਾ 3 ਦੇ ਮੁਖੀ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ l ਫ਼ਿਲਹਾਲ ਅਸ਼ਵਨੀ ਫ਼ਰਾਰ ਹੋ ਗਿਆ ਹੈ l ਉਸਦੀ ਭਾਲ ਜਾਰੀ ਹੈ ਅਤੇ ਉਸਦੇ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ l

Related posts

ਸੜਕ ਉੱਤੇ ਲੱਤਾਂ ਬੰਨ੍ਹਕੇ ਸੁੱਟੀ ਪਈ ਸੀ ਕੁੜੀ; ਜਵਾਨ ਕੁੜੀ ਨਾਲ ਦੇਖੋ ਕੀ ਹੋਇਆ

htvteam

ਆਹ ਛੋਟੇ ਛੋਟੇ ਦਿਲ ਬਚਾਅ ਦਿੰਦੈ ਨੇ ਡਾਕਟਰਾਂ ਦੇ ਲੱਖਾਂ ਦੇ ਬਿੱਲ

htvteam

ਜਨਾਨੀ ਨੂੰ ਫੜਨ ਆਈ ਸੀ ਪੁਲਿਸ, ਹੋ ਗਿਆ ਹੰਗਾਮਾ

htvteam

Leave a Comment