Htv Punjabi
Punjab Video

140 ਸਵਾਰੀਆਂ ਨਾਲ ਭਰੀ ਪਲਟੀ PRTC ਬੱਸ ਮਾਮਲੇ ਚ ਵੱਡਾ ਖੁਲਾਸਾ ?

ਨਾਭਾ ‘ਚ PRTC ਦੀ ਬੱਸ ਪਲਟੀ
140 ਦੇ ਕਰੀਬ ਯਾਤਰੀ ਸਨ ਸਵਾਰ
ਬੇਕਾਬੂ ਬੱਸ ਵੱਜੀ ਦਰੱਖਤ ਚ, ਕਈ ਸਵਾਰੀਆਂ ਹੋਈਆਂ ਜ਼ਖਮੀ
ਪੰਜਾਬ ਵਿੱਚ ਲਗਾਤਾਰ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਜ਼ਿਆਦਾਤਰ ਓਵਰਲੋਡ ਸਵਾਰੀਆਂ ਅਤੇ ਸਮਾਨ ਹੋਣ ਦੇ ਕਾਰਨ ਇਹ ਹਾਦਸੇ ਵਾਪਰ ਰਹੇ ਹਨ। ਇਸੇ ਤਰ੍ਹਾਂ ਦਾ ਹਾਦਸਾ ਵਾਪਰਿਆ ਨਾਭਾ ਬਲਾਕ ਦੇ ਪਿੰਡ ਫਰੀਦਪੁਰ ਵਿਖੇ ਪੀਆਰਟੀਸੀ ਓਵਰਲੋਡ ਬੱਸ ਵਿੱਚ 140 ਦੇ ਕਰੀਬ ਸਵਾਰੀਆਂ ਸਵਾਰ ਸਨ ਅਤੇ ਬੱਸ ਦੀਆਂ ਕਮਾਣੀਆਂ ਟੁੱਟਣ ਦੇ ਨਾਲ ਸਿੱਧੀ ਬਹੁਤ ਵੱਡੇ ਦਰਖਤ ਵਿੱਚ ਜਾ ਕੇ ਵੱਜੀ ਅਤੇ ਦਰੱਖਤ ਦੇ ਟੋਟੇ ਟੋਟੇ ਹੋ ਗਏ। ਮੌਕੇ ਤੇ ਆਲੇ ਦੁਆਲੇ ਦੇ ਲੋਕਾਂ ਵੱਲੋਂ ਕੜੀ ਹੀ ਮਸ਼ੱਕਤ ਦੇ ਨਾਲ ਸਵਾਰੀਆਂ ਨੂੰ ਬਸ ਵਿੱਚੋਂ ਬਾਹਰ ਕੱਢਿਆ, ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ ਲਈ ਪਹੁੰਚਾਇਆ। ਬਸ ਦਾ ਹਾਦਸਾ ਗ੍ਰਸਤ ਹੋਣ ਦਾ ਕਾਰਨ ਓਵਰਲੋਡ ਸਵਾਰੀਆਂ ਦੇ ਕਾਰਨ ਇਹ ਹਾਦਸਾ ਦੱਸਿਆ ਜਾ ਰਿਹਾ।

ਪੀਆਰਟੀਸੀ ਦੀ ਬੱਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਪਰੇਸ਼ਾਨ ਹੋ ਜਾਵੋਗੇ ਕਿਉਂਕਿ ਬਸ ਦੇ ਪ੍ਰਖੱਚੇ ਉੱਡ ਗਏ ਹਨ ਕਿਉਂਕਿ ਸਵੇਰੇ ਸਵੇਰੇ ਜਦੋਂ ਪੀਆਰਟੀਸੀ ਦੀ ਬੱਸ 140 ਦੇ ਕਰੀਬ ਸਵਾਰੀਆਂ ਲੈ ਕੇ ਮੱਲੇਵਾਲ ਤੋਂ ਪਟਿਆਲਾ ਵੱਲ ਜਾ ਰਹੀ ਸੀ ਤਾਂ ਬੱਸ ਦੀਆਂ ਕਮਾਣੀਆਂ ਟੁੱਟ ਗਈਆਂ ਅਤੇ ਬੱਸ ਬੇਕਾਬੂ ਹੋ ਕੇ ਰੋਂਗ ਸਾਈਡ ਤੇ ਜਾ ਕੇ ਇੱਕ ਖੜੇ ਵੱਡੇ ਦਰਖਤ ਵਿੱਚ ਜਾ ਵੱਜੀ ਅਤੇ ਦਰਖਤ ਦੇ ਟੋਟੇ ਟੋਟੇ ਹੋ ਗਏ, ਮੌਕੇ ਤੇ ਰਾਹਗੀਰਾਂ ਵੱਲੋਂ ਸਵਾਰੀਆਂ ਨੂੰ ਬੱਸ ਤੋਂ ਬਾਹਰ ਕੱਢਿਆ ਅਤੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ 15 ਦੇ ਕਰੀਬ ਸਵਾਰੀਆਂ ਜ਼ਖਮੀ ਹਨ ਜਿਸ ਵਿੱਚ ਬੱਸ ਦੇ ਕੰਡਕਟਰ ਅਤੇ ਡਰਾਈਵਰ ਦੀ ਲੱਤ ਟੁੱਟ ਗਈ ਹੈ, ਜਿਸ ਵਿੱਚ ਇੱਕ ਲੜਕੀ ਦਾ ਵੀ ਚੂਲਾ ਟੁੱਟਣ ਦੀ ਗੱਲ ਦੱਸੀ ਜਾ ਰਹੀ ਹੈ ਅਤੇ ਬਾਕੀ ਸਵਾਰੀਆਂ ਦੇ ਮਮੂਲੀ ਸੱਟਾਂ ਵੀ ਹਨ।

ਇਸ ਮੌਕੇ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਬੱਸ ਹਾਦਸਾ ਗ੍ਰਸਤ ਹੋਈ ਤਾਂ ਅਸੀਂ ਮੌਕੇ ਤੇ ਪਹੁੰਚੇ ਕਿਉਂਕਿ ਬਹੁਤ ਵੱਡਾ ਧਮਾਕੇ ਦੀ ਆਵਾਜ਼ ਆਈ ਜਦੋਂ ਅਸੀਂ ਵੇਖਿਆ ਤਾਂ ਬਸ ਦੇ ਉੱਪਰ ਦਰਖਤ ਡਿੱਗਿਆ ਪਿਆ ਸੀ ਅਤੇ ਬੱਸ ਵਿੱਚ ਚੀਕ ਚਗਾੜਾ ਪਿਆ ਹੋਇਆ ਸੀ, ਅਤੇ ਅਸੀਂ ਸਵਾਰੀਆਂ ਨੂੰ ਅਸੀਂ ਬਹੁਤ ਹੀ ਮਸ਼ੱਕਤ ਦੇ ਨਾਲ ਬੱਸ ਚੋਂ ਬਾਹਰ ਕੱਢਿਆ ਅਤੇ ਵੱਖ ਵੱਖ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ।

ਇਸ ਮੌਕੇ ਤੇ ਬੱਸ ਦੇ ਪਹਿਲੇ ਡਰਾਈਵਰ ਮਨਿੰਦਰ ਸਿੰਘ ਅਤੇ ਮੌਜੂਦਾ ਬੱਸ ਕੰਡਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਮੈਂ ਇਸ ਬੱਸ ਦਾ ਡਰਾਈਵਰ ਸੀ ਅਤੇ ਉਸ ਵਕਤ ਵੀ 135/140 ਦੇ ਕਰੀਬ ਸਵਾਰੀਆਂ ਹੁੰਦੀਆਂ ਸਨ ਅਸੀਂ ਕਈ ਵਾਰੀ ਵਿਭਾਗ ਨੂੰ ਲਿਖ ਕੇ ਭੇਜਿਆ ਪਰ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ, ਫਰੀਦਕੋਟ ਅਤੇ ਜੋ ਇਹ ਹਾਦਸਾ ਵਾਪਰਿਆ ਹੈ ਵਿਭਾਗ ਹੀ ਜਿੰਮੇਵਾਰ ਹੈ ਕਿਉਂਕਿ ਬੱਸ ਓਵਰਲੋਡ ਸੀ ਇਸ ਵਿੱਚ ਸਕੂਲ ਦੇ ਵਿਦਿਆਰਥੀ ਅਤੇ ਵੱਖ ਵੱਖ ਦਫਤਰਾਂ ਨੂੰ ਜਾਣ ਵਾਲੇ ਮੁਲਾਜ਼ਮ ਸਨ, ਅਤੇ ਕਿੰਨੇ ਪਿੰਡਾਂ ਇਹ ਪਿੰਡ ਮੱਲੇਵਾਲ ਤੋਂ ਚੱਲ ਕੇ ਪਟਿਆਲਾ ਜਾਂਦੀ ਹੈ ਅਤੇ ਇਸ ਦੇ ਰਸਤੇ ਵਿੱਚ ਕਾਫੀ ਸਟੋਪ ਆਉਂਦੇ ਹਨ। ਇਸ ਵਿੱਚ ਬੱਸ ਦਾ ਡਰਾਈਵਰ ਅਤੇ ਮੈਂ ਖੁਦ ਕੰਡਕਟਰ ਫੱਟੜ ਹੋਇਆ ਹਾਂ ਅਤੇ ਹੋਰ ਵੀ ਸਵਾਰੀਆਂ ਫੱਟੜ ਹੋਈਆਂ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤਰਨਤਾਰਨ ਵਿੱਚ ਨਗਰ ਕੀਰਤਨ ਵਿੱਚ ਧਮਾਕਾ, 15 ਲੋਕਾਂ ਦੀ ਮੌਤ, ਕਈ ਜ਼ਖ਼ਮੀ

Htv Punjabi

ਮੁੜ ਹੋਏ ਆਹ ਸ਼ਹਿਰ ਚ ਡ੍ਰੋਨ ਦੀ ਤਬਾਹੀ! ਹੋਏ ਧ! ਮਾਕੇ!

htvteam

ਆਹ ਕਰਾਮਾਤੀ ਪੱਤੇ ਸਵੇਰੇ ਸਵੇਰੇ ਚਬਾਓ ਪੇਟ ਦੇ ਰੋਗ ਭੁੱਲ ਜਾਓ

htvteam

Leave a Comment