Htv Punjabi
Crime Punjab Video

ਪਤੀ ਪਤਨੀ ਨੇ ਚਲਾ ਰੱਖਿਆ ਸੀ ਗ਼ਲਤ ਧੰਦਾ

ਸੰਗਰੂਰ ਦੀ ਰਾਮਨਗਰ ਬਸਤੀ ਵਿੱਚ ਪ੍ਰਸ਼ਾਸਨ ਦਾ ਐਕਸ਼ਨ

ਨਸ਼ਾ ਤਸਕਰ ਦੇ ਘਰ ਤੇ ਚੱਲਿਆ ਪੀਲਾ ਪੰਜਾ
ਪਤੀ ਪਤਨੀ ਵੇਚਦੇ ਸੀ ਨਸ਼ਾ ਪਤੀ ਜੇਲ ਚ
ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ੇ ਵਿਰੁੱਧ ਜਿਸ ਵਿੱਚ ਪੁਲਿਸ ਅਤੇ ਸਰਕਾਰ ਦੇ ਸਹਿਯੋਗ ਦੇ ਨਾਲ ਜੋ ਲੋਕ ਨਸ਼ਾ ਵੇਚ ਰਹੇ ਹਨ ਉਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਤੱਕ ਕਿ ਦੇਖਣ ਨੂੰ ਮਿਲ ਰਿਹਾ ਹੈ ਕਿ ਜੋ ਲੋਕ ਨਸ਼ਾ ਵੇਚਦੇ ਹਨ ਅਤੇ ਉਹਨਾਂ ਦੇ ਨਸ਼ਾ ਵੇਚਣ ਦੇ ਮਾਮਲੇ ਦਰਜ ਹਨ ਉਹਨਾਂ ਦੇ ਘਰਾਂ ਤੇ ਵੀ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ। ਉਸ ਦੇ ਤਹਿਤ ਹੀ ਅੱਜ ਜ਼ਿਲ੍ਾ ਸੰਗਰੂਰ ਦੀ ਰਾਮਨਗਰ ਬਸਤੀ ਵਿਖੇ ਦੇਖਣ ਨੂੰ ਮਿਲਿਆ ਕਿ ਇੱਕ ਘਰ ਉੱਤੇ ਪੁਲਿਸ ਵੱਲੋਂ ਪਹਿਲਾ ਪੰਜਾ ਚਲਾਇਆ ਗਿਆ ਜਿਸ ਵਿੱਚ ਸੰਗਰੂਰ ਦੇ ਐਸਐਸਪੀ ਸਰਤਾਰ ਸਿੰਘ ਚਹਿਲ ਵੀ ਮੌਜੂਦ ਰਹੇ ਉੱਥੇ ਹੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੰਗਰੂਰ ਨੇ ਦੱਸਿਆ ਕਿ ਕਾਕਾ ਸਿੰਘ ਅਤੇ ਬਲਜੀਤ ਕੌਰ ਇਹਨਾਂ ਦੋਨਾਂ ਉੱਤੇ ਨਸ਼ਾ ਵੇਚਣ ਦੇ ਮਾਮਲੇ ਦਰਜ ਹਨ ਜਿਸ ਵਿੱਚ ਕਾਕਾ ਸਿੰਘ ਜੇਲ ਦੇ ਅੰਦਰ ਹੈ ਅਤੇ ਬਲਜੀਤ ਕੌਰ ਜੋ ਕਿ ਜੇਲ ਤੋਂ ਬਾਹਰ ਹੈ ਉਸ ਉੱਪਰ ਵੀ ਛੇ ਮਾਮਲੇ ਦਰਜ ਹਨ,,,,,,

ਉਹਨਾਂ ਕਿਹਾ ਕਿ ਇਹਨਾਂ ਦੋਨਾਂ ਉੱਪਰ ਕੁੱਲ ਅੱਠ ਮਾਮਲੇ ਦਰਜ ਹਨ ਜਿਸ ਦੇ ਚਲਦੇ ਇਸੇ ਸਾਲ ਦੇ ਵਿੱਚ ਵੀ ਇੱਕ ਐਕਸਾਈਜ਼ ਅਤੇ ਨਸ਼ਾ ਵੇਚਣ ਦਾ ਮਾਮਲਾ ਵੀ ਇਹਨਾਂ ਉੱਪਰ ਦਰਜ ਕੀਤਾ ਗਿਆ ਸੀ। ਜਿਸ ਦੇ ਤਹਿਤ ਅੱਜ ਸੰਗਰੂਰ ਪੁਲਿਸ ਵੱਲੋਂ ਇਹਨਾਂ ਦੇ ਘਰ ਦੇ ਵਿੱਚ ਪੀਲਾ ਪੰਜਾ ਚਲਾਇਆ ਗਿਆ ਜਿਸ ਵਿੱਚ ਦੇਖਣ ਨੂੰ ਮਿਲਿਆ ਕਿ ਇਹਨਾਂ ਨੇ ਨਸ਼ਾ ਵੇਚ ਕੇ ਕਮਾਈ ਨਾਲ ਜੋ ਇਲੀਗਲ ਪ੍ਰੋਪਰਟੀ ਬਣਾਈ ਯੂਜ ਉੱਪਰ ਪੀਲਾ ਪੰਜਾ ਪੁਲਿਸ ਵੱਲੋਂ ਚਲਾਇਆ ਗਿਆ ਹੈ।

ਇਸ ਦੇ ਨਾਲ ਹੀ ਬਲਜੀਤ ਕੌਰ ਜੋ ਕਿ ਘਰ ਦੇ ਵਿੱਚ ਮੌਜੂਦ ਸੀ ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਬੇਸ਼ੱਕ ਉਹਨਾਂ ਉੱਤੇ ਮਾਮਲੇ ਦਰਜ ਹਨ ਪਰ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੇ ਨਸ਼ਾ ਨਹੀਂ ਵੇਚਿਆ ਇੱਥੇ ਤੱਕ ਕਿ ਉਹ ਪਹਿਲਾਂ ਵੀ ਨਸ਼ਾ ਨਹੀਂ ਵੇਚਦੇ ਸਨ ਅਤੇ ਉਹ ਸਰਕਾਰ ਅਤੇ ਪੁਲਿਸ ਅੱਗੇ ਬੇਨਤੀ ਕਰਦੇ ਹਨ ਕਿ ਉਹਨਾਂ ਦੇ ਘਰ ਨੂੰ ਨਾ ਤੋੜਿਆ ਜਾਵੇ ਉਹਨਾਂ ਦੱਸਿਆ ਕਿ ਉਹਨਾਂ ਦਾ ਪਤੀ ਕਾਕਾ ਸਿੰਘ ਜੇਲ ਦੇ ਵਿੱਚ ਹੈ ਅਤੇ ਬਿਮਾਰ ਹੈ ਅਤੇ ਉਹ ਖੁਦ ਹੁਣ ਮਿਹਨਤ ਦੀ ਰੋਟੀ ਖਾ ਰਹੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਿੰਡਾਂ ਦੇ ਭੋਲੇ ਭਲੇ ਲੋਕਾਂ ਨੂੰ ਬਣਾਉਂਦੇ ਸਨ ਸ਼ਿਕਾਰ; ਪੁਲਿਸ ਨੇ ਕਾਬੂ ਕਰ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

htvteam

ਪ੍ਰਵਾਸੀਆਂ ਨੂੰ ਲੈਕੇ ਅਜਿਹੇ ਕੱਬੇ ਮਤੇ ਕਿਸੇ ਨਹੀਂ ਪਾਏ ਹੋਣੇ ! ਸੁਣ DC ਦੀ ਚੇਤਾਵਨੀ ?

htvteam

ਬੱਚਿਆਂ ਦੀ ਹਾਈਟ ਵਧਾਉਣ ਲਈ ਕੀ ਖੁਆਈਏ ਤੇ ਕੀ ਛੱਡੀਏ, ਜਾਣੋ ਕਮਾਲ ਦਾ ਨੁਸਕਾ

htvteam

Leave a Comment