Htv Punjabi
Crime Punjab Video

ਪੰਜਾਬੀ ਕੁ/ੜੀ ਨਾਲ ਜ/ਬ/ਰ/ਦ/ਸਤੀ, 12- 12 ਘੰਟੇ ?

ਮਸਕਟ ਚ ਫਸੀ ਪੰਜਾਬ ਦੀ ਲੜਕੀ ਨੇ ਸੁਣਾਈ ਹੱਡਬੀਤੀ
12-12 ਘੰਟੇ ਕਰਵਾਉਂਦੇ ਸੀ ਕੰਮ,ਕਰਦੇ ਸੀ ਕੁੱਟਮਾਰ
ਇੱਕ ਮਹੀਨਾ ਸਿਰਫ ਪਾਣੀ ਪੀਕੇ ਕੱਟਿਆ, ਸੀਚੇਵਾਲ ਦੇ ਸਦਕਾ ਆਈ ਵਾਪਿਸ
ਗਲਤ ਕੰਮ ਕਰਨ ਦਾ ਪਾਉਂਦੇ ਸੀ ਦਬਾਅ
ਘਰ ਦੀ ਮਾੜੀ ਹਾਲਤ ਬਦਲਣ ਦੇ ਸੁਪਨੇ ਸਜਾ ਕੇ ਆਪਣੀ ਸਹੇਲੀ ਦੇ ਕਹਿਣ ‘ਤੇ ਓਮਾਨ ਗਈ ਜਲੰਧਰ ਜਿਲੇ ਦੀ ਇਕ ਕੁੜੀ ਲਈ ਵਿਦੇਸ਼ ਜਾਣਾ ਜਿੰਦਗੀ ਦਾ ਸਭ ਤੋਂ ਵੱਡਾ ਦੁੱਖਦਾਈ ਅਨੁਭਵ ਸਾਬਤ ਹੋਇਆ। ਮਸਕਟ (ਓਮਾਨ) ‘ਚੋਂ ਮੁਸ਼ਕਲ ਨਾਲ ਵਾਪਸ ਪਰਤੀ ਇਸ ਪੀੜਤ ਕੁੜੀ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਮਦਦ ਨਾਲ ਉਸਨੂੰ ਦੂਜਾ ਜਨਮ ਮਿਲਿਆ ਹੈ।ਪੀੜਤਾ ਨੇ ਦੱਸਿਆ ਕਿ ਉਹ 15 ਜੂਨ ਨੂੰ ਅੰਮ੍ਰਿਤਸਰ ਤੋਂ ਮੁੰਬਈ ਰਾਹੀਂ ਮਸਕਟ ਪਹੁੰਚੀ ਸੀ। ਉੱਥੇ ਪਹੁੰਚਦਿਆਂ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਉਹ ਕਿਸੇ ਫੰਦੇ ‘ਚ ਫਸ ਗਈ ਹੈ। ਦਫਤਰ ਵਰਗੀ ਇਕ ਥਾਂ ‘ਤੇ ਉਸ ਨੂੰ ਰੱਖਿਆ ਗਿਆ ਜਿੱਥੇ 10 ਤੋਂ ਵੱਧ ਹੋਰ ਭਾਰਤੀ ਕੁੜੀਆਂ ਵੀ ਕੈਦ ਵਰਗੇ ਹਾਲਤਾਂ ‘ਚ ਸਨ। ਹਰ ਰੋਜ਼ 12 ਘੰਟੇ ਤੱਕ ਬਿਨਾਂ ਰੁਕਾਵਟ ਕੰਮ ਕਰਵਾਇਆ ਜਾਂਦਾ ਤੇ ਥੋੜ੍ਹੀ ਜਿਹੀ ਗਲਤੀ ‘ਤੇ ਬੇਰਹਿਮੀ ਨਾਲ ਕੁੱਟਿਆ ਜਾਂਦਾਲ ਸੀ। ਖਾਣ ਲਈ ਢੰਗ ਦਾ ਭੋਜਨ ਵੀ ਨਹੀਂ ਮਿਲਦਾ ਸੀ। ਉਸ ਨੇ ਦੱਸਿਆ ਕਿ 1 ਮਹੀਨੇ ਤੱਕ ਸਿਰਫ ਉਸਨੇ ਪਾਣੀ ਪੀ ਕੇ ਗੁਜ਼ਾਰਾ ਕੀਤਾ।

ਸੰਤ ਸੀਚੇਵਾਲ ਨੇ ਇਸ ਮੌਕੇ ‘ਤੇ ਅਪੀਲ ਕੀਤੀ ਕਿ ਅਰਬ ਦੇਸ਼ਾਂ ਜਾਂ ਹੋਰ ਵਿਦੇਸ਼ ਜਾਣ ਤੋਂ ਪਹਿਲਾਂ ਨੌਜਵਾਨ ਆਪਣਾ ਵੀਜ਼ਾ ਜਰੂਰ ਚੈੱਕ ਕਰਨ ਕਿ ਉਹ ਵਰਕ ਵੀਜ਼ਾ ਹੈ ਜਾਂ ਟੂਰਿਸਟ ਵੀਜ਼ਾ। ਉਨ੍ਹਾਂ ਕਿਹਾ ਕਿ ਬਹੁਤੇ ਟ੍ਰੈਵਲ ਏਜੰਟ ਟੂਰਿਸਟ ਵੀਜ਼ੇ ‘ਤੇ ਕੁੜੀਆਂ ਨੂੰ ਲੈ ਜਾਂਦੇ ਹਨ ਤੇ ਉੱਥੇ ਜਾ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ,,,,,,,ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਤ ਸੀਚੇਵਾਲ ਜੀ ਦੇ ਯਤਨਾਂ ਨਾਲ ਮਿਆਂਮਾਰ ‘ਚੋਂ ਚਾਰ ਨੌਜਵਾਨਾਂ ਦੀ ਵਾਪਸੀ ਹੋ ਚੁੱਕੀ ਹੈ ਜੋ ਇਸੇ ਤਰ੍ਹਾਂ ਦੇ ਗੈਰ-ਕਾਨੂੰਨੀ ਗਿਰੋਹਾਂ ਦੇ ਜਾਲ ਵਿੱਚ ਫਸੇ ਹੋਏ ਸਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਹਾਸੇ ਦਾ ਕਿਵੇਂ ਬੰਦੇ ਨੇ ਬਣਾ ਦਿੱਤਾ ਤਮਾਸ਼ਾ; ਦੇਖੋ ਕਿਵੇਂ

htvteam

ਸਿਲੰਡਰ ਵਾਲੀ ਗੱਡੀ ਨਾਲ ਪਾਪੀ ਬੰਦਾ ਦੇਖੋ ਕੀ ਕਰ ਗਿਆ; ਦੇਖੋ ਵੀਡੀਓ

htvteam

ਜਿਸ ਘਰ ‘ਚ ਆ ਪੱਤੇ ਨਹੀਂ ਤਾਂ ਸਮਝੋ ਉਥੇ ਆਉਣਗੀਆਂ ਆਹ 17 ਬਿਮਾਰੀਆਂ

htvteam

Leave a Comment