Htv Punjabi
Punjab Video

ਹਕੀਕਤ ਟੀਵੀ ਪੰਜਾਬੀ ਦੀ ਖ਼ਬਰ ਦਾ ਹੋਇਆ ਅਸਰ, ਫੌਜੀ

ਫੌਜੀ ਦੇ ਘਰ ਖੜੇ ਮੋਟਰਸਾਈਕਲ ਦਾ ਕਟਿਆ ਚਲਾਨ
ਜਾਅਲੀ ਨੰਬਰ ਪਲੇਟ ਲਗਾ ਕੇ ਕੋਈ ਹੋਰ ਵਿਅਕਤੀ ਚਲਾ ਰਿਹਾ ਸੀ ਮੋਟਰ ਸਾਈਕਲ
ਜਾਅਲੀ ਨੰਬਰ ਪਲੇਟ ਵਾਲੇ ਮੋਟਰਸਾਈਕਲ ਨੂੰ ਮਾਨਸਾ ਦੀ ਟਰੈਫਿਕ ਪੁਲਿਸ ਨੇ ਰੋਕਿਆ ਤੇ ਕੱਟਿਆ ਚਲਾਨ
ਜਿਸ ਦਿਨ ਚਲਾਨ ਕੱਟਿਆ ਉਸ ਦਿਨ ਫੌਜੀ ਪਠਾਨਕੋਟ ਕਰ ਰਿਹਾ ਸੀ ਡਿਊਟੀ
ਲਹਿਰਾ ਗਾਗਾ ਦੇ ਪਿੰਡ ਗਾਗਾ ਦਾ ਰਹਿਣ ਵਾਲਾ ਫੌਜੀ ਅਮਰਜੀਤ ਸਿੰਘ ਜੋ ਕਿ ਪਠਾਨਕੋਟ ਵਿਖੇ ਡਿਊਟੀ ਕਰਦਾ ਹੈ 23 ਅਕਤੂਬਰ ਨੂੰ ਪਠਾਨਕੋਟ ਵਿਖੇ ਡਿਊਟੀ ਕਰ ਰਿਹਾ ਸੀ ਤੇ ਉਸਦਾ ਬੁਲਟ ਮੋਟਰਸਾਈਕਲ ਉਸਦੇ ਘਰ ਖੜਾ ਸੀ ਸ਼ਾਮ ਚਾਰ ਪੰਜ ਵਜੇ ਦੇ ਕਰੀਬ ਉਸ ਨੂੰ ਇੱਕ ਮੈਸੇਜ ਆਇਆ ਕਿ ਤੇਰੇ ਮੋਟਰਸਾਈਕਲ ਦਾ ਚਲਾਨ ਕੱਟ ਗਿਆ ਜਦੋਂ ਉਸ ਮੈਸੇਜ ਦੇ ਲਿੰਕ ਤੋਂ ਚਲਾਣ ਦੀ ਕਾਪੀ ਕੱਢੀ ਤਾਂ ਉਸ ਉੱਤੇ ਜਾਅਲੀ ਮੋਟਰਸਾਈਕਲ ਉੱਤੇ ਲੱਗੀ ਪਲੇਟ ਦੀ ਫੋਟੋ ਵੀ ਨਾਲ ਛਪੀ ਆਈ

ਫੌਜੀ ਅਮਰਜੀਤ ਸਿੰਘ ਨੇ ਕਿਹਾ ਮੇਰੇ ਮੋਟਰ ਸਾਈਕਲ ਦਾ ਅੱਜ ਦਾ ਚਲਾਨ ਕੱਟਿਆ ਹੈ ਜਦ ਕਿ ਮੇਰਾ ਮੋਟਰਸਾਈਕਲ ਘਰ ਖੜਾ ਹੈ ਜੋ ਵਿਅਕਤੀ ਮੇਰੇ ਮੋਟਰਸਾਈਕਲ ਵੀ ਨੰਬਰ ਪਲੇਟ ਹੋਰ ਵਹੀਕਲ ਤੇ ਨੰਬਰ ਲਗਾ ਕੇ ਚਲਾ ਰਿਹਾ ਹੈ ਉਸ ਉੱਤੇ ਪ੍ਰਸ਼ਾਸਨ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਮੈਂ ਇਸ ਮੋਟਰ ਸਾਈਕਲ ਦਾ ਚਲਾਨ ਨਹੀਂ ਭਰਾਂਗਾ ਇਸਦੀ ਜਿੰਮੇਵਾਰੀ ਟਰੈਫਿਕ ਪੁਲਿਸ ਜਾਂ ਪ੍ਰਸ਼ਾਸਨ ਦੀ ਹੈ ਜੋ ਲੋਕ ਜਾਅਲੀ ਨੰਬਰ ਪਲੇਟਾਂ ਲਾ ਕੇ ਵਹੀਕਲ ਚਲਾ ਰਹੇ ਹਨ ਉਹਨਾਂ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ,,,,,,

ਆਨਲਾਈਨ ਡੇ ਯੁੱਗ ਵਿੱਚ ਪੁਲਿਸ ਆਨਲਾਈਨ ਡਾਕੂਮੈਂਟ ਦਾ ਚੈੱਕ ਕਰ ਲੈਂਦੀ ਹੈ ਪਰ ਨੰਬਰ ਪਲੇਟ ਜਾਅਲੀ ਹੈ ਜਾਂ ਅਸਲੀ ਉਸ ਦੀ ਜਾਂਚ ਨਹੀਂ ਕਰਦੀ ਜਿਸ ਕਾਰਨ ਉਸ ਜਾਅਲੀ ਨੰਬਰ ਪਲੇਟ ਤੇ ਪੁਲਿਸ ਨੇ ਚਲਾਣ ਤਾਂ ਕੱਢ ਦਿੱਤਾ ਪਰ ਇਹ ਹਰਜਾਨਾ ਫੌਜੀ ਨੂੰ ਭੁਗਤਣਾ ਪੈ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਾਪ ਨਾਲ ਘਰੋਂ ਗਈ ਪੰਜ ਸਾਲਾ ਬੱਚੀ ਦੀ ਸ਼ਮਸ਼ਾਨਘਾਟ ‘ਚ ਮਿਲੀ ਲਟਕਦੀ ਹੋਈ ਲਾਸ਼, ਦਹਿਸ਼ਤ

Htv Punjabi

ਛੋਟੀ ਉਮਰ ਦੇ ਮੁੰਡੇ ਬਜ਼ੁਰਗ ਬੰਦੇ ਨਾਲ ਹੀ ਕਰਨ ਲਗੇ ਸਨ ਪੁੱਠਾ ਕਾਰਾ; ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਸ਼ਰਮਨਾਕ ਘਟਨਾ

htvteam

ਦਰੱਖਤਾਂ ਹੇਠ ਮਰੇ ਪੰਛੀਆਂ (ਤੋਤਿਆਂ) ਨੇ ਲੋਕਾਂ ਦੇ ਵਲੂੰਧਰੇ ਹਿਰਦੇ

htvteam

Leave a Comment