Htv Punjabi
Punjab Video

ਧੀ ਦੇ ਵਿਆਹ ਤੋਂ ਪਰਤ ਰਹੇ ਮਾਂ ਬਾਪ ਦੀ ਮੌਤ ਚ ਵੱਡਾ ਖੁਲਾਸਾ

ਸਾਹਨੇਵਾਲ ਨੇੜੇ ਵਾਪਰਿਆ ਇੱਕ ਦਰਦਨਾਕ ਸੜਕ ਹਾਦਸਾ
ਸਰਹਿੰਦ ਦੇ ਅਸ਼ੋਕ ਨੰਦਾ, ਉਨ੍ਹਾਂ ਦੀ ਪਤਨੀ ਅਤੇ ਮਾਸੀ ਦੀ ਮੌਤ
ਦੋ ਹੋਰ ਜਾਣੇ ਹੋਏ ਗੰਭੀਰ ਜ਼ਖਮੀ
ਰੇਣੂ ਬਾਲਾ ਆਪਣੀ ਧੀ ਦੇ ਵਿਆਹ ਤੋਂ ਬਾਅਦ ਲੁਧਿਆਣਾ ਤੋਂ ਘਰ ਪਰਤਦੇ ਸਮੇਂ ਇੱਕ ਸੜਕ ਹਾਦਸੇ ਵਿੱਚ ਮਾਰੇ ਗਏ ਸਨ, ਜਦੋਂ ਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ ਅਤੇ ਇਸ ਸਮੇਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹਨ। ਪਰਿਵਾਰ ਲਈ ਇਹ ਦੁੱਖ ਕਾਫ਼ੀ ਨਹੀਂ ਸੀ ਕਿ ਹਾਦਸੇ ਤੋਂ ਬਾਅਦ ਕੁਝ ਮੌਕਾਪਰਸਤ ਲੋਕਾਂ ਨੇ ਮ੍ਰਿਤਕਾਂ ਦੀਆਂ ਦੇਹਾਂ ਤੋਂ ਗਹਿਣੇ ਅਤੇ ਨਕਦੀ ਚੋਰੀ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕਾਰਾ ਕੀਤਾ ਹੈ।

ਮ੍ਰਿਤਕਾਂ ਦੀਆਂ ਦੇਹਾਂ ਨੂੰ ਕੁਝ ਲੋਕ ਬਾਅਦ ਵਿੱਚ ਸਿਵਲ ਹਸਪਤਾਲ ਲੁਧਿਆਣਾ ਦੀ ਮੋਰਚਰੀ ਵਿੱਚ ਲੈ ਕੇ ਗਏ। ਪਰ ਇਥੇ ਇੱਕ ਹੋਰ ਦਿਲ ਦਹਿਲਾਉਣ ਵਾਲੀ ਸੱਚਾਈ ਸਾਹਮਣੇ ਆਈ। ਮ੍ਰਿਤਕ ਕਿਰਨ ਨੰਦਾ ਦੇ ਭਰਾ ਨਰੇਸ਼ ਅਰੋੜਾ ਦੇ ਮੁਤਾਬਕ, ਜਦੋਂ ਉਹ ਮੋਰਚਰੀ ਵਿੱਚ ਦੇਹਾਂ ਲੈਣ ਪਹੁੰਚੇ, ਤਾਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਮ੍ਰਿਤਕਾਂ ਦੇ ਬਹੁਤ ਸਾਰੇ ਗਹਿਣੇ ਅਤੇ ਨਕਦੀ ਗਾਇਬ ਸਨ।

ਉਹਨਾਂ ਦੱਸਿਆ ਕਿ ਹਾਦਸੇ ਵੇਲੇ ਪਰਿਵਾਰ ਦੇ ਮੈਂਬਰਾਂ ਨੇ ਕੀਮਤੀ ਗਹਿਣੇ ਪਹਿਨੇ ਹੋਏ ਸਨ, ਪਰ ਮੋਰਚਰੀ ਵਿੱਚ ਉਹਨਾਂ ਵਿੱਚੋ ਉਨਾਂ ਨੂੰ ਥੋੜ੍ਹਾ ਹੀ ਸਮਾਨ ਮਿਲਿਆ। ਉਹਨਾਂ ਮੁਤਾਬਕ ਕਿਰਨ ਨੰਦਾ ਦਾ ਗਲੇ ਵਿੱਚੋਂ ਹਾਰ ਅਤੇ ਮੁੰਦਰੇ ਗਾਇਬ ਸਨ, ਰੇਨੂ ਬਾਲਾ ਦੇ ਗਲੇ ਵਿੱਚੋਂ ਵੀ ਹਾਰ, ਦੋ ਕੜੇ, ਮੁੰਦਰੇ ਅਤੇ ਇੱਕ ਐਪਲ ਦੀ ਘੜੀ ਨਹੀਂ ਮਿਲੀ ਕੁੱਲ ਮਿਲਾ ਕੇ 15 ਤੋਲੇ ਸੋਨਾ, 3 ਲੱਖ ਰੁਪਏ ਨਕਦ ਅਤੇ ਵਿਆਹ ਵਿੱਚ ਮਿਲੇ ਸ਼ਗਨ ਸਮੇਤ ਇਸ ਸਾਰੇ ਸਮਾਨ ਨੂੰ ਨੋਸਰਾਬਾਜ਼ ਲੋਕ ਉਡਾ ਲੈ ਗਏ।

ਪਰਿਵਾਰ ਦਾ ਕਹਿਣਾ ਹੈ ਕਿ ਹਾਦਸੇ ਦੇ ਤੁਰੰਤ ਬਾਅਦ ਮੌਕੇ ‘ਤੇ ਪਹੁੰਚੇ ਕੁਝ ਲੋਕਾਂ ਨੇ ਸਹਾਇਤਾ ਦੀ ਥਾਂ ਲਾਲਚ ਵਿੱਚ ਆ ਕੇ ਇਹ ਸ਼ਰਮਨਾਕ ਹਰਕਤ ਕੀਤੀ। ਇਸ ਹਾਦਸੇ ਅਤੇ ਚੋਰੀ ਦੀ ਘਟਨਾ ‘ਤੇ ਕੌਂਸਲਰ ਗੁਲਸ਼ਨ ਰਾਏ ਬੋਬੀ ਨੇ ਤੀਖੀ ਪ੍ਰਤੀਕਿਰਿਆ ਜਤਾਈ ਉਹਨਾਂ ਕਿਹਾ ਕਿ ਇਹ ਸਮਾਂ ਪਰਿਵਾਰ ਦੀ ਮਦਦ ਕਰਨ ਦਾ ਸੀ, ਪਰ ਕੁਝ ਮਾਨਵਤਾ-ਵਿਰੋਧੀ ਲੋਕਾਂ ਨੇ ਇਸਨੂੰ ਲੜੀਫਾ ਬਣਾਕੇ ਮ੍ਰਿਤਕਾਂ ਦੇ ਸਮਾਨ ‘ਤੇ ਹੱਕ ਜਤਾ ਦਿਤਾ।

ਉਹਨਾਂ ਕਿਹਾ ਪੰਜਾਬ ਹਮੇਸ਼ਾ ਦਿਲਦਾਰੀ ਤੇ ਮਦਦਗਾਰੀ ਲਈ ਜਾਣਿਆ ਜਾਂਦਾ ਹੈ, ਪਰ ਅੱਜ ਕੁਝ ਲੋਕਾਂ ਨੇ ਅਜਿਹੀ ਹਰਕਤ ਕਰਕੇ ਪੂਰੇ ਸਮਾਜ ਦਾ ਸਿਰ ਝੁਕਾ ਦਿੱਤਾ ਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰ ‘ਚ ਵੜ੍ਹਕੇ ਯਾਰ ਨੇ ਕੀਤੀ ਯਾਰਮਾਰ, ਫਸਾਲੀ ਦੋਸਤ ਦੀ ਘਰਵਾਲੀ

htvteam

ਦਿਵਾਲੀ ਤੋਂ ਪਹਿਲਾਂ ਆਹ ਦੇਖੋ ਗੁਰੂ ਦੀ ਨਗਰੀ ‘ਚ ਕੀ ਹੋਇਆ

htvteam

ਲੋਕਾਂ ਦੇ ਧੀਆਂ ਪੁੱਤਾਂ ਨੂੰ ਬਰਬਾਦ ਕਰਨ ਵਾਲੀਆਂ 4 ਕੋਠੀਆਂ ਢੇਰ

htvteam

Leave a Comment