Htv Punjabi
Punjab Video

ਡਾਕ ਘਰ ਚ ਪੰਜਾਬੀ ਨਾ ਬੋਲਣ ਤੇ ਹੋਇਆ ਹੰਗਾਮਾ

ਪੰਜਾਬ ਵਿੱਚ ਪੰਜਾਬੀ ਨਹੀਂ ਬੋਲ ਪਾ ਰਹੇ ਮੁਲਾਜ਼ਮ
ਅੰਮ੍ਰਿਤਸਰ ਤੋਂ ਨਵਾਂ ਮਾਮਲਾ ਆਇਆ ਸਾਹਮਣੇ
ਅੰਮ੍ਰਿਤਸਰ ਦੇ ਰਿਆਲਟੋ ਚੌਂਕ ਡਾਕਖਾਨੇ ਦੀ ਵੀਡੀਓ ਵਾਇਰਲ
ਵਿਸ਼ਾਲ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਤੋਂ ਹਨ ਅਤੇ ਪਿਛਲੇ ਚਾਰ ਸਾਲ ਤੋਂ ਅੰਮ੍ਰਿਤਸਰ ਦੇ ਪੋਸਟ ਆਫਿਸ ਵਿੱਚ ਕੰਮ ਕਰ ਰਹੇ ਹਨ।
ਵਿਸ਼ਾਲ ਸਿੰਘ ਨੇ ਦੱਸਿਆ ਕਿ ਮੈਨੂੰ ਹਿੰਦੁਸਤਾਨ ਦੀ ਰਾਸ਼ਟਰੀ ਭਾਸ਼ਾ ਹਿੰਦੀ ਅਤੇ ਇੰਗਲਿਸ਼ ਆਉਂਦੀ ਹੈ ਪਰ ਮੈਨੂੰ ਇੱਥੇ ਆਏ ਇੱਕ ਵਿਅਕਤੀ ਵੱਲੋਂ ਪੰਜਾਬੀ ਬੋਲਣ ਅਤੇ ਪੜਨ ਤੇ ਜ਼ੋਰ ਦਿੱਤਾ ਗਿਆ
ਉਹਨਾਂ ਕਿਹਾ ਕਿ ਮੈਨੂੰ ਪੰਜਾਬੀ ਨਹੀਂ ਆਉਂਦੀ ਅਸੀਂ ਸਿਰਫ ਹਿੰਦੀ ਅਤੇ ਇੰਗਲਿਸ਼ ਦੀ ਹੀ ਵਰਤੋਂ ਕਰਦੇ ਹਾਂ ਉਹਨਾਂ ਕਿਹਾ ਕਿ ਇਹ ਮਹਿਕਮਾ ਸੈਂਟਰ ਸਰਕਾਰ ਅਧੀਨ ਆਉਂਦਾ ਹੈ ਅਤੇ ਸਾਡੀਆਂ ਪੋਸਟਾਂ ਪੂਰੇ ਦੇਸ਼ ਵਿੱਚ ਹੁੰਦੀਆਂ ਰਹਿੰਦੀਆਂ ਹਨ

ਉਹਨਾਂ ਕਿਹਾ ਕਿ ਅਸੀਂ ਅਲੱਗ ਅਲੱਗ ਭਾਸ਼ਾ ਕਿਵੇਂ ਸਿੱਖ ਸਕਦੇ ਹਾਂ ਜੇਕਰ ਕੱਲ ਨੂੰ ਮੇਰੀ ਬੰਗਾਲ ਜਾਂ ਤਮਿਲਨਾਡੂ ਚ ਡਿਊਟੀ ਲੱਗਦੀ ਹੈ ਕਿ ਮੇਰੇ ਲਈ ਬੰਗਾਲੀ ਜਾਂ ਤਾਮਿਲ ਭਾਸ਼ਾ ਸਿੱਖਣੀ ਜਰੂਰੀ ਹੋਵੇਗੀ ਉਹਨਾਂ ਕਿਹਾ ਕਿ ਸਾਨੂੰ ਸਿਰਫ ਹਿੰਦੀ ਅਤੇ ਇੰਗਲਿਸ਼ ਬੋਲਣ ਲਈ ਹੀ ਕਿਹਾ ਗਿਆ ਹੈ ਜੋ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ।

ਉਹਨਾਂ ਕਿਹਾ ਕਿ ਉਸ ਵਿਅਕਤੀ ਵੱਲੋਂ ਜਬਰੀ ਮੇਰੀ ਵੀਡੀਓ ਬਣਾਈ ਗਈ ਅਤੇ ਮੈਨੂੰ ਅਪ ਸ਼ਬਦ ਬੋਲੇ ਗਏ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਸ ਵਿਅਕਤੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਸਾਡੀ ਇੱਥੇ ਪ੍ਰਾਈਵੇਸੀ ਹੈ ਲੋਕਾਂ ਦਾ ਸਮਾਨ ਡਾਕ ਘਰ ਚ ਆਉਂਦਾ ਹੈ ਇਸ ਦੇ ਨਾਲ ਕਈਆਂ ਦੀਆਂ ਐਫਡੀ ਦੇ ਪੈਸੇ ਵੀ ਇੱਥੇ ਪਏ ਹੁੰਦੇ ਹਨ

ਇਸ ਮੌਕੇ ਡਾਕ ਘਰ ਦੇ ਸੁਪਰਵਾਈਜ਼ਰ ਗੁਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਆਇਆ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਉਸ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਸ ਵਿਅਕਤੀ ਨੇ ਵੀਡੀਓ ਬਣਾ ਕੇ ਸਾਡੀ ਪ੍ਰਾਈਵੇਸੀ ਰਿਵੀਲ ਕੀਤੀ ਹੈ।

ਗੁਰਸ਼ਰਨਜੀਤ ਨੇ ਦੱਸਿਆ ਕਿ ਮੇਰੇ ਮੁਲਾਜ਼ਮ ਨੂੰ ਪੰਜਾਬੀ ਬੋਲਣ ਤੇ ਜ਼ੋਰ ਦਿੱਤਾ ਗਿਆ ਜਦਕਿ ਸਾਡੀ ਰਾਸ਼ਟਰੀ ਭਾਸ਼ਾ ਹਿੰਦੀ ਹੈ ਅਤੇ ਉਸਦਾ ਵਿਕਲਪ ਇੰਗਲਿਸ਼ ਹੈ ਜੇਕਰ ਕਿਸੇ ਨੂੰ ਹਿੰਦੀ ਨਹੀਂ ਸਮਝ ਆਉਂਦੀ ਤਾਂ ਅਸੀਂ ਇੰਗਲਿਸ਼ ਵਿੱਚ ਗੱਲ ਕਰਦੇ ਹਾਂ ਉਹਨਾਂ ਕਿਹਾ ਕਿ ਮੇਰੇ ਮੁਲਾਜ਼ਮ ਨੂੰ ਡਰਾਇਆ ਧਮਕਾਇਆ ਗਿਆ ਉਸ ਵਿਅਕਤੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਇਹ ਵੀਡੀਓ ਬਣਾ ਕੇ ਸਾਡੇ ਮਹਿਕਮੇ ਅਤੇ ਸਾਡੇ ਪੋਸਟ ਆਫਿਸ ਨੂੰ ਜਲੀਲ ਕਰਨ ਦੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਓ ਜੀ ਅਚਾਨਕ ਘਰ ‘ਚ ਹੋਣ ਲੱਗੇ ਮੋਗੇ

htvteam

ਕੇਂਦਰ ਨੇ ਕੈਪਟਨ ਦੀ ਇਸ ਮੰਗ ‘ਤੇ ਕੀਤੀ ਕੋਰੀ ਨਾਂਹ! ਮੁੱਖ ਮੰਤਰੀ ਤਾਂ ਕੀ ਆਹ ਲੋਕ ਵੀ ਬੁਰੀ ਤਰ੍ਹਾਂ ਹੋਏ ਨਰਾਜ਼

Htv Punjabi

ਸਰਦਾਰ ਬੰਦੇ ਦੀਆਂ ਲੱਤਾਂ ਥੱਲੋਂ ਦੀ ਆਹ ਮੁੰਡਾ ਕੀ ਗਿਆ

htvteam

Leave a Comment