Htv Punjabi
Punjab

ਕੇਂਦਰ ਨੇ ਕੈਪਟਨ ਦੀ ਇਸ ਮੰਗ ‘ਤੇ ਕੀਤੀ ਕੋਰੀ ਨਾਂਹ! ਮੁੱਖ ਮੰਤਰੀ ਤਾਂ ਕੀ ਆਹ ਲੋਕ ਵੀ ਬੁਰੀ ਤਰ੍ਹਾਂ ਹੋਏ ਨਰਾਜ਼

ਚੰਡੀਗੜ : ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਜਾਰੀ ਲਾਕਡਾਊਨ ਦੇ ਦੌਰਾਨ ਪੰਜਾਬ ਨੂੰ ਰਾਜ ਵਿੱਚ ਸ਼ਰਾਬ ਦੀ ਵਿਕਰੀ ਦੀ ਇਜ਼ਾਜਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ l ਪੰਜਾਬ ਦੇ ਮੁੱਖਮੰਤਰੀ ਕੈਪਟਲ ਅਮਰਿੰਦਰ ਸਿੰਘ ਨੇ ਇਸ ਸੰਬੰਧ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਸੀ ਅਤੇ ਇਸ ਵਿੱਚ ਰਾਜ ਨੂੰ ਸ਼ਰਾਬ ਦੇ ਠੇਕੇ ਖੋਲਣ ਦੀ ਇਜ਼ਾਜ਼ਤ ਦੇਣ ਦੀ ਬੇਨਤੀ ਕੀਤੀ ਸੀ l ਸੀਐਮ ਨੇ ਪੰਜਾਬ ਦੇ ਗਿਰਦੇ ਮਾਲੀਆ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਤੋਂ ਇਹ ਮੰਗ ਕੀਤੀ ਸੀ l ਉਨ੍ਹਾਂ ਨੇ ਆਪਣੀ ਚਿੱਠੀ ਵਿੱਚ ਲਿਖਿਆ ਸੀ ਕਿ ਸ਼ਰਾਬ ਦੇ ਠੇਕੇ ਖੁੱਲਣ ਨਾਲ ਮਾਲੀਆ ਇੱਕਠਾ ਕੀਤੀ ਜਾ ਸਗਦਾ ਹੈ l ਇਸ ਨਾਲ ਰਾਜ ਸਰਕਾਰ ਨੂੰ ਰੋਜ਼ਾਨਾ ਦੇ ਖਰਚੇ ਪੂਰਾ ਕਰਨ ਵਿੱਚ ਰਾਹਤ ਮਿਲੇਗੀ l
ਇਸ ਤੋਂ ਪਹਿਲਾਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ, ਪੀਐਮ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਕੋਵਿਡ-19 ਮਹਾਂਮਾਰੀ ਦੇ ਚੱਲਦੇ ਰਾਜ ਦੇ ਲਈ ਰਾਹਤ ਪੈਕੇਜ ਦੀ ਮੰਗ ਵੀ ਕਰ ਚੁੱਕੇ ਹਨ l ਦੱਸ ਦਈਏ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 277 ਕੇਸ ਸਾਹਮਣੇ ਆਏ ਹਨ l ਇਸ ਵਿੱਚੋਂ 65 ਲੋਕ ਇਲਾਜ ਦੇ ਬਾਅਦ ਠੀਕ ਹੋ ਚੁੱਕੇ ਹਨ l ਰਾਜ ਦੇ 16 ਲੋਕਾਂ ਨੂੰ ਇਸ ਮਹਾਂਮਾਰੀ ਦੇ ਕਾਰਨ ਜਾਣ ਗੁਆਉਣੀ ਪਈ ਹੈ l
ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਜ਼ਿਆਦਾਤਰ ਰਾਜਾਂ ਦੀ ਆਰਥਿਤ ਹਾਲਤ ਗੜਬੜਾ ਗਈ ਹੈ l ਮਹਾਂਰਾਸ਼ਟਰ ਨਵਨਿਰਮਾਣ ਸੈਨਾ ਪ੍ਰਮੁੱਖ ਰਜ ਠਾਕਰੇ ਨੇ ਵੀਰਵਾਰ ਨੂੰ ਇੱਕ ਚਿੱਠੀ ਲਿਖ ਕੇ ਰਾਜ ਵਿੱਚ ਸ਼ਰਾਬ ਦੀ ਦੁਕਾਨਾਂ ਖੋਲਣ ਦੀ ਬੇਨਤੀ ਕੀਤੀ ਹੈ l ਰਾਜ ਠਾਕਰੇ ਨੇ ਕਿਹਾ ਹੈ ਕਿ ਸ਼ਰਾਬ ਦੀ ਦੁਕਾਨਾ ਖੋਲਣ ਨਾਲ ਰਾਜ ਦਾ ਮਾਲੀਆ ਵੱਧੇਗਾ l ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ l ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆ 21 ਹਜ਼ਾਰ ਪਾਰ ਕਰ ਚੁੱਕੀ ਹੈ l

Related posts

ਘਰਦੇ ਨੌਜਵਾਨ ਮੁੰਡੇ ਦੀ ਇਟਲੀ ‘ਚ ਮੌ -ਤ ਜਦੋਂ ਮੰਤਰੀ ਧਾਲੀਵਾਲ ਪਹੁੰਚੇ ਦੁੱਖ ਸਾਂਝਾ ਕਰਨ

htvteam

ਅੱਧੀ ਰਾਤ ਸੁਨਸਾਨ ਅੱਡੇ ਤੇ ਹੋ ਗਿਆ ਖ਼ੌਫ਼ਨਾਕ ਕਾਂਡ

htvteam

ਪੰਜਾਬ ਦੇ ਝਾੜੂ ਵਾਲੇ MLA ਦਾ ਹੋਇਆ ਭਿਆਨਕ ਐਕਸੀਡੈਂਟ

htvteam

Leave a Comment