ਲੁਧਿਆਣਾ ਦੇ ਅੰਬੇਦਕਰ ਨਗਰ ਚ ਗੁੰਡਾਗਰਦੀ
ਦੁਕਾਨ ਦੀ ਕੀਤੀ ਭੰਨ ਤੋੜ
ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ
ਦੁਕਾਨਦਾਰ ਨੇ ਕਿਹਾ ਉਹਨਾਂ ਦਾ ਲੱਖਾਂ ਰੁਪਏ ਦਾ ਹੋਇਆ ਹੈ ਨੁਕਸਾਨ
ਮਾਮਲਾ ਲੁਧਿਆਣਾ ਦੇ ਥਾਣਾ ਮਾਡਲ ਟਾਊਨ ਅਧੀਨ ਅੰਬੇਦਕਰ ਨਗਰ ਇਲਾਕੇ ਦਾ ਹੈ ਜਿੱਥੇ ਦੋ ਗੁੱਟਾਂ ਵਿਚਾਲੇ ਆਪਸੀ ਝੜਪਦੇ ਚੱਲਦਿਆਂ ਲੋਕਾਂ ਨੂੰ ਇਸ ਦਾ ਸਾਹਮਣਾ ਕਰਨਾ ਪਿਆ ਹੈ ਦੱਸ ਦੀਏ ਕਿ ਬਦਮਾਸ਼ਾਂ ਵੱਲੋਂ ਇੱਕ ਦੁਕਾਨ ਦੀ ਭੰਨ ਤੋੜ ਵੀ ਕੀਤੀ ਗਈ ਹੈ ਜਿਸ ਦੇ ਚਲਦਿਆਂ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਹਾਲਾਂਕਿ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਪਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਇਨਵੈਸਟੀਗੇਸ਼ਨ ਦੀ ਗੱਲ ਕਹਿ ਰਹੀ।
ਉਧਰ ਗੱਲਬਾਤ ਕਰਦੇ ਆਂ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਬੀਤੀ ਰਾਤ ਦੀ ਇਹ ਘਟਨਾ ਹੈ ਜਿੱਥੇ ਕੁਝ ਬਦਮਾਸ਼ਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕੁਝ ਨੌਜਵਾਨ ਲੜਦੇ ਹੋਏ ਆਏ ਅਤੇ ਉਨਾਂ ਦੀ ਦੁਕਾਨ ਦੇ ਅੱਗੇ ਆ ਕੇ ਭੰਨਤੋੜ ਕੀਤੀ ਹੈ ਜਿਸ ਕਾਰਨ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ ਥਾਣਾ ਮੁਖੀ ਮਾਡਲ ਟਾਊਨ ਜਸਵਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਇਸ ਮਾਮਲੇ ਸੰਬੰਧੀ ਉਹ ਜਾਂਚ ਕਰ ਰਹੇ ਨੇ ਉਹਨਾਂ ਕਿਹਾ ਕਿ ਜੋ ਵੀ ਨੌਜਵਾਨ ਸਨ ਉਹਨਾਂ ਨੂੰ ਲੈ ਕੇ ਜਲਦ ਹੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
