Htv Punjabi
Crime Punjab Video

ਧੀ ਨੂੰ ਲਵ ਮੈਰਿਜ ਕਰਵਾਉਣੀ ਪਈ ਮਹਿੰਗੀ

ਫਿਰੋਜ਼ਪੁਰ ਚ੍ਹ ਨੌਜਵਾਨ ਨੂੰ ਲਵ ਮੈਰਿਜ ਕਰਾਉਣੀ ਪਈ ਮਹਿੰਗੀ
ਸਹੁਰਾ ਪਰਿਵਾਰ ਨੇ ਰਾਸਤੇ ਚ੍ਹ ਘੇਰ ਚਾੜਿਆ ਕੁਟਾਪਾ
ਪੁਲਿਸ ਨੇ ਸਹੁਰਾ ਪਰਿਵਾਰ ਦੇ ਛੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ
ਪੁਲਿਸ ਨੇ ਜਲਦੀ ਗ੍ਰਿਫਤਾਰ ਕਰਨ ਦਾ ਕੀਤਾ ਦਾਅਵਾ
ਫਿਰੋਜ਼ਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੂੰ ਲਵ ਮੈਰਿਜ ਕਰਨਾ ਮਹਿੰਗਾ ਪੈ ਗਿਆ। ਆਰੋਪ ਹੈ ਕਿ ਵਿਆਹ ਤੋਂ ਨਾਰਾਜ਼ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਰਸਤੇ ਵਿੱਚ ਨੌਜਵਾਨ ਨੂੰ ਘੇਰ ਕੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ।

ਮਾਮਲਾ ਫਿਰੋਜ਼ਪੁਰ ਦੇ ਪਿੰਡ ਕਮਾਲੇ ਵਾਲਾ ਤੋਂ ਸਾਹਮਣੇ ਆਇਆ ਹੈ। ਜਿਥੋਂ ਦੇ ਰਹਿਣ ਵਾਲੇ ਨੌਜਵਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਲਵ ਮੈਰਿਜ ਕਰਾਈ ਹੋਈ ਆ ਅਤੇ ਉਹ ਕੰਮ ਤੋਂ ਵਾਪਿਸ ਆਪਣੇ ਘਰ ਜਾ ਰਿਹਾ ਸੀ ਕਿ ਲੜਕੀ ਦੇ ਪਰਿਵਾਰ ਵਾਲਿਆਂ ਇਸੇ ਰੰਜਿਸ਼ ਨੂੰ ਲੈਕੇ ਉਸਨੂੰ ਰਸਤੇ ਵਿੱਚ ਰੋਕ ਕੇ ਕਿਰਚਾ ਕਿਰਪਾਨਾਂ ਨਾਲ ਉਸਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਉਸਦੇ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਹਨ। ਅਤੇ ਉਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪੀੜਤ ਨੌਜਵਾਨ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ, ਜਿਸ ਦੇ ਆਧਾਰ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਸਨੇ ਮੰਗ ਕੀਤੀ ਕਿ ਉਸਨੂੰ ਇਨਸਾਫ਼ ਦਿੱਤਾ ਜਾਵੇ ਅਤੇ ਹਮਲਾਵਰਾਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।

ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸ ਪੀ ਡੀ ਮਨਜੀਤ ਸਿੰਘ ਨੇ ਦੱਸਿਆ ਕਿ ਕਾਨੂੰਨ ਹੱਥ ਵਿੱਚ ਲੈਣ ਵਾਲਿਆਂ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਘਟਨਾ ਇੱਕ ਵਾਰ ਫਿਰ ਦੱਸਦੀ ਹੈ ਕਿ ਅੱਜ ਵੀ ਸਮਾਜ ਵਿੱਚ ਲਵ ਮੈਰਿਜ ਨੂੰ ਲੈਕੇ ਲੋਕਾਂ ਦੀ ਸੋਚ ਕਿੰਨੀ ਪੱਛੜੀ ਹੋਈ ਹੈ, ਜਿਸ ਕਾਰਨ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਤੱਕ ਖ਼ਤਰੇ ਵਿੱਚ ਪਾਉਣੀ ਪੈਂਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਿਟਫੰਡ ਕੰਪਨੀ ਵਿੱਚ ਪੈਸਾ ਡਬਲ ਕਰਨ ਦਾ ਝਾਂਸਾ ਦੇ ਕੇ ਲੋਕਾਂ ਤੋਂ ਠੱਗੇ 11 ਲੱਖ ਰੁਪਏ

Htv Punjabi

ਕਰੋਨਾ : ਇਹ ਕਿਹੋ ਜਿਹੀ ਦੂਰੀ? ਆਪਣਿਆਂ ਨਾਲ ਹੀ ਲੋਕ ਕੋਹੋ ਜਿਹਾ ਵਿਹਾਰ ਕਰ ਰਹੇ ਨੇ

Htv Punjabi

ਸੋਹਣੀ ਕੁੜੀ ਭਰੇ ਬਜ਼ਾਰ ਜਨਾਨੀ ਨਾਲ ਕਰ ਗਈ ਗ਼ਲਤ ਕੰਮ

htvteam

Leave a Comment