Htv Punjabi
Crime Punjab Video

ਮੁੰਡੇ ਕੁੜੀਆਂ ਨੂੰ ਵੇਚਦਾ ਸੀ ਗਲਤ ਸਮਾਨ

ਬਠਿੰਡਾ ਵਿੱਚ ਚੱਲਿਆ ਨਸ਼ਾ ਤਸਕਰ ਦੇ ਘਰ ਉੱਤੇ ਪੀਲਾ ਪੰਜਾਬ ਬੁਲਡੋਜ਼ਰ
ਨਸ਼ਾ ਤਸਕਰ ਦੇ ਵੱਲੋਂ ਕਰ ਰੱਖਿਆ ਸੀ ਨਜਾਇਜ਼ ਕਬਜ਼ਾ
ਪੁਲਿਸ ਵੱਲੋਂ ਕਾਰਵਾਈ ਸ਼ੁਰੂ
ਸਬ-ਡਵੀਜਨ ਸਿਟੀ-2 ਬਠਿੰਡਾ ਦੇ ਥਾਣਾ ਸਿਵਲ ਲਾਈਨ ਬਠਿੰਡਾ ਦੇ ਏਰੀਏ ਅਧੀਨ ਜਿਸ਼ਨ ਅਲੀ ਉਰਫ ਕੈਪਸੂਲ ਪੁੱਤਰ ਮੁਹੰਮਦ ਸ਼ਾਹ ਵਾਸੀ ਗਲੀ ਨੰਬਰ 16/1 ਧੋਬੀਆਣਾ ਬਸਤੀ ਬਠਿੰਡਾ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਇਮਾਰਤ ਬਣਾਈ ਗਈ ਸੀ।ਇਸ ਸਬੰਧੀ ਸਮਰੱਥ ਅਥਾਰਟੀ ਡਿਪਟੀ ਕਮਿਸ਼ਨਰ ਕਮ ਮੈਜਿਸਟਰੇਟ ਵੱਲੋਂ ਢਾਉਣ ਮੌਕੇ ਪੁਲਿਸ ਸੁਰੱਖਿਆ ਪ੍ਰਬੰਧ ਕਰਨ ਲਈ ਹਦਾਇਤਾਂ ਪ੍ਰਾਪਤ ਹੋਈਆਂ ਸਨ। ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕਰਦਿਆਂ ਇਸ ਇਮਾਰਤ ਨੂੰ ਢਾਹ ਦਿੱਤਾ ਗਿਆ।

ਐਸਪੀ ਸਿਟੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਮਾਰਤ ਜਿਸ਼ਨ ਅਲੀ ਉਰਫ ਕੈਪਸੂਲ ਪੁੱਤਰ ਮੁਹੰਮਦ ਸ਼ਾਹ ਵਾਸੀ ਗਲੀ ਨੰਬਰ 16/1 ਧੋਬੀਆਣਾ ਬਸਤੀ ਬਠਿੰਡਾ ਵੱਲੋਂ ਉਸਾਰੀ ਗਈ ਸੀ। ਇਹਨਾਂ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ, ਪ੍ਰੰਤੂ ਕਬਜਾਕਾਰੀਆਂ ਵੱਲੋਂ ਇਸ ਜਗ੍ਹਾ ਨੂੰ ਖਾਲੀ ਨਾ ਕਰਨ ਕਰਕੇ ਇੱਥੇ ਬੁਲਡੋਜਰ ਕਾਰਵਾਈ ਕੀਤੀ ਗਈ ਹੈ।

ਇਸ ਮੌਕੇ ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਮਿਸ਼ਨ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ ਜਿਲ੍ਹੇ ਵਿੱਚ ਵਿਆਪਕ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਤੇ ਨਸ਼ੇ ਅਤੇ ਹੋਰ ਸੰਗੀਨ ਜੁਰਮਾਂ ਤਹਿਤ ਇੱਕ ਮੁੱਕਦਮਾ ਦਰਜ ਹੈ। ਸਿਵਲ ਪ੍ਰਸ਼ਾਸ਼ਨ ਵੱਲੋਂ ਬਠਿੰਡਾ ਪੁਲਿਸ ਦੇ ਸਹਿਯੋਗ ਨਾਲ ਹੁਣ ਤੱਕ 14 ਗੈਰ ਕਾਨੂੰਨੀ ਢੰਗ ਨਾਲ ਬਣਾਈਆਂ ਇਮਾਰਤਾਂ ਨੂੰ ਢਾਹਿਆ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਿਨਾਂ UPSC ਦਾ ਇਮਤਿਹਾਨ ਪਾਸ ਕੀਤੇ ਦੇਖੋ ਮੁੰਡਾ ਕਿਵੇਂ ਬਣਿਆ IAS !!!

htvteam

ਪੰਜਾਬ ‘ਚ ਕਿਉਂ ਹੋਇਆ ਇੰਟਰਨੈਟ ਬੰਦ ? ਦੇਖੋ ਕਦੋਂ ਚੱਲੇਗਾ ਇੰਟਰਨੈਟ

htvteam

ਸਿਮਰਜੀਤ ਬੈਂਸ ਨੇ ਕਿਸਾਨਾਂ ਦੇ ਸਮਰਥਨ ‘ਚ ਕੀਤਾ ਵੱਡਾ ਐਲਾਨ, ਅਕਾਲੀਆਂ ‘ਤੇ ਭਾਜਪਾਈਆਂ ਦੀ ਖੋਲ ਕੇ ਰੱਖ ਦਿੱਤੀ ਪੋਲ ?

Htv Punjabi

Leave a Comment