Htv Punjabi
Punjab Video

ਨਿਸ਼ਾਨ ਸਾਹਿਬ ਦੀ ਸੇਵਾ ਨਿਭਾਉਂਦੇ ਵਾਪਰਿਆ ਵੱਡਾ ਹਾਦਸਾ

ਵਿਸਾਖੀ ਮੌਕੇ ਗੁਰਦੁਆਰਾ ਸਾਹਿਬ ਕਰਤਾਰ ਨਗਰ ਚ ਵਾਪਰਿਆ ਹਾਦਸਾ
ਨਿਸ਼ਾਨ ਸਾਹਿਬ ਚੜਾਉਂਦੇ ਸਮੇਂ ਸੇਵਾਦਾਰ ਮਨਿੰਦਰ ਮਿੰਦੂ ਦੀ ਡਿੱਗਣ ਕਾਰਨ ਹੋਈ ਮੌਤ
ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
ਲੁਧਿਆਣਾ ਦੇ ਡੁਗਰੀ ਸਥਿਤ ਆਤਮ ਨਗਰ ਚੌਂਕੀ ਦੀ ਬੈਕ ਸਾਈਡ ਤੇ ਗੁਰਦੁਆਰਾ ਸਿੰਘ ਸਭਾ ਕਰਤਾਰ ਨਗਰ ਵਿਖੇ ਵਿਸਾਖੀ ਦੇ ਪਾਵਨ ਅਫਸਰ ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ ਦੱਸ ਦੀਏ ਕਿ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਸਮੇਂ ਮਨਿੰਦਰ ਸਿੰਘ ਮਿੰਦੁ ਨਾਮ ਦੇ ਨੌਜਵਾਨ ਦੀ ਹੇਠਾਂ ਡਿੱਗਣ ਕਾਰਨ ਮੌਤ ਹੋਈ ਹੈ। ਮਨਿੰਦਰ ਸਿੰਘ ਦੀ ਉਮਰ ਤਕਰੀਬਨ 40 ਸਾਲ ਸੀ।ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਸਬੰਧੀ ਜਾਂਚ ਅਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਸਹਿਮਤੀ ਦੀ ਗੱਲ ਕਹੀ ਹੈ।

ਉਧਰ ਥਾਣਾ ਮੁਖੀ ਮਾਡਲ ਟਾਊਨ ਦੇ ਐਸਐਚ ਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 9:30 ਵਜੇ ਦੇ ਕਰੀਬ ਵਾਪਰਿਆ ਹੈ। ਉਹਨਾਂ ਕਿਹਾ ਕਿ ਕਰਤਾਰ ਨਗਰ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਪਿਛਲੇ ਅੱਠ ਸਾਲਾਂ ਤੋਂ ਨਿਸ਼ਾਨ ਸਾਹਿਬ ਦੀ ਮਨਿੰਦਰ ਸਿੰਘ ਸੇਵਾ ਕਰਦਾ ਸੀ। ਉਹਨਾਂ ਕਿਹਾ ਕਿ ਅੱਜ ਸਵੇਰੇ ਉਸ ਦੇ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਸੀ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ ਅਤੇ ਹੇਠਾਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਉਹਨਾਂ ਕਿਹਾ ਕਿ ਫਿਲਹਾਲ ਉਹਨਾਂ ਦੀ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਸੀ ਕਿ ਪਰਿਵਾਰਿਕ ਮੈਂਬਰਾਂ ਦੀ ਆਪਸੀ ਪ੍ਰਬੰਧਕ ਕਮੇਟੀ ਨਾਲ ਸਹਿਮਤੀ ਬਣੀ ਹੈ ਪਰ ਫਿਰ ਵੀ ਜੇਕਰ ਕੋਈ ਸ਼ਿਕਾਇਤ ਆਈ ਤਾਂ ਉਹ ਜਰੂਰ ਕਾਰਵਾਈ ਅਮਲ ਚ ਲਿਆਉਣਗੇ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੰਤਰੀ ਦਾ ਅਹੁਦਾ ਛੱਡਣ ਮਗਰੋਂ ਸਿੱਧੂ ਨੂੰ ਸਤਾਉਣ ਲੱਗਾ ਆਹ ਡਰ, ਕੈਪਟਨ ਨੂੰ ਲਿਖੀ ਚਿੱਠੀ, ਮੁੱਖ ਮੈਬਤਰੀ ਨੇ ਧਾਰੀ ਚੁੱਪੀ

Htv Punjabi

ਵੱਡੇ-ਵੱਡੇ ਓਪਰੇਸ਼ਨ ਦੇਖੋ ਕਿਵੇਂ 15 ਦਿਨਾਂ ‘ਚ ਬਚਾਉਂਦੈ ਯੰਗ ਵੈਦ

htvteam

ਖਾਮੇਨੇਈ ਦੀ ਮੌਤ ਤੋਂ ਬਾਅਦ ਹੰਗਾਮਾ !

htvteam

Leave a Comment