ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਮੰਤਰੀ ਵਾਲੇ ਅਹੁਦੇ ਤੋਂ ਅਸਤੀਫਾ ਕੀ ਦਿੱਤਾ ਹੈ ਉਨ੍ਹਾਂ ਦੇ ਹਲਕੇ ਦਾ ਵਿਕਾਸ ਹੀ ਰੁਕ ਗਿਆ ਹੈ। ਇਹ ਗੱਲ ਅਸੀਂ ਨਹੀਂ ਬਲਕਿ ਇਹ ਗੱਲ ਕਹੀ ਹੈ ਖੁਦ ਨਵਜੋਤ ਸਿੰਘ ਸਿੱਧੂ ਨੇ, ਤੇ ਉਹ ਵੀ ਲਿਖਤੀ ਰੂਪ ਵਿੱਚ ਭੇਜੀ ਉਸ ਚਿੱਠੀ ਅੰਦਰ ਜਿਹੜੀ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਤਾਂ ਸੀ ਲੰਘੀ 16 ਜੁਲਾਈ ਵਾਲੇ ਦਿਨ, ਪਰ ਮੁੱਖ ਮੰਤਰੀ ਵਲੋਂ ਅਜੇ ਤੱਕ ਉਸ ਚਿੱਠੀ ਦਾ ਸਿੱਧੂ ਨੂੰ ਕੋਈ ਜਵਾਬ ਨਹੀਂ ਦਿੱਤਾ ਹੈ।
ਦੱਸ ਦਈਏ ਕਿ ਇਸ ਚਿੱਠੀ ‘ਚ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਹਲਕੇ ‘ਚ ਕਈ ਕੰਮ ਸ਼ੁਰੂ ਹੀ ਨਹੀਂ ਕੀਤੇ ਜਾ ਰਹੇ ਜੋ ਕਿ ਜਨਤਾ ਨਾਲ ਅਨਿਆ ਹੈ। ਉਨ੍ਹਾਂ ਕਿਹਾ ਕਿ ਅਕਤੂਬਰ 2018 ਦੌਰਾਨ ਅੰਮ੍ਰਿਤਸਰ ਹਲਕੇ ‘ਚ 137 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ 5 ਰੇਲਵੇ ਪੁਲਾਂ ਦੀ ਉਸਾਰੀ ਦੇ ਕੰਮ ਦਾ ਨੀਂਹ
ਪੱਥਰ ਰੱਖਿਆ ਗਿਆ ਸੀ। ਜਿਨ੍ਹਾਂ ਵਿਚੋਂ 2 ਪੁਲ ਉਨ੍ਹਾਂ ਦੇ ਹਲਕੇ ‘ਚ ਪੈਂਦੇ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਧੇ ਨਿਰਮਾਣ ਸਬੰਧੀ ਪੈਸੇ ਤੇ ਤੋਂ ਇਲਾਵਾ ਟੈਂਡਰ ਜਾਰੀ ਕਰਕੇ ਕਾਗਜ਼ੀ ਕਾਰਵਾਈ ਵੀ ਪੂਰੀ ਕਰ ਦਿੱਤੀ ਗਈ ਸੀ। ਪਰ ਇਸ ਦੇ ਬਾਵਜੂਦ ਵੀ ਅਜੇ ਤੱਕ ਕੰਮ ਸ਼ੁਰੂ ਨਹੀਂ ਹੋ ਪਾਇਆ ਜੋ ਕਿ ਬੇਹਦ ਹੈਰਾਨੀਜਨਕ ਟੇ ਸਮਝ ਤੋਂ ਪਰੇ ਦੀ ਗੱਲ ਹੈ।
ਸਿੱਧੂ ਨੇ ਆਪਣੀ ਚਿੱਠੀ ‘ਚ ਅੱਗੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਸਾਲ 2019 ਦੇ ਦਸੰਬਰ ਮਹੀਨੇ ‘ਚ ਪੰਜਾਬ ਇਨਵਾਇਰਲਮੈਂਟਲ ਇਮਪਰੂਵਮੈਂਟ ਪ੍ਰੋਜੈਕਟ ਫੇਜ਼-1 ਅਧੀਨ ਉਨ੍ਹਾਂ ਦੇ ਹਲਕੇ ਲਈ 5 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾਣ ਲਈ ਫੰਡ ਵੀ ਦਿੱਤੇ ਸਨ ਪਰ ਉਹ ਖਰਚ ਨਹੀਂ ਹੋਈ ਜਿਸ ਨੂੰ ਤੁਰੰਤ ਸਹੀ ਅਰਥੀਂ ਲਾਏ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸੇ ਪ੍ਰੋਜੈਕਟ ਅਧੀਨ ਇਸ ਤੋਂ ਇਲਾਵਾ 24 ਕਰੋੜ ਰੁਪਏ ਦੇ ਹੋਰ ਵਿਕਾਸ ਕਾਰਜ ਕਰਵਾਏ ਜਾਣ ਨੂੰ ਮਨਜ਼ੂਰੀ ਦਿੱਤੀ ਗਈ ਸੀ, ਪਰ ਉਹ ਕੰਮ ਵੀ ਸ਼ੁਰੂ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਸਿੱਧੂ ਨੇ 11 ਕਰੋੜ ਦੇ ਕੁਝ ਹੋਰ ਪ੍ਰੋਜੈਕਟਾਂ ਨੂੰ ਸ਼ੁਰੂ ਕੀਤੇ ਜਾਣ ਦੀ ਵੀ ਮੰਜ ਕੀਤੀ। ਦੱਸ ਦਈਏ ਕਿ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ ਜਾਣ ਮਗਰੋਂ ਸਿਧੂ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ ਤੇ ਇਥੋਂ ਤੱਕ ਕਿ ਆਪਣੇ ਹਲਕੇ :ਚ ਲੋਕਾਂ ਨੂੰ ਮਿਲਣ ਜਾਣ ਲਗਿਆਂ ਵੀ ਉਹ ਮੀਡੀਆ ਤੋਂ ਦੂਰ ਹੀ ਰਹਿੰਦੇ ਨੇ।
