Htv Punjabi
Punjab Video

ਸਕੇ ਚਾਚੇ ਭਤੀਜੇ ਦੀ ਨਹਾਉਂਦੇ ਸਮੇਂ ਹੋਈ ਮੌ3

ਵਿਸਾਖੀ ਮੌਕੇ ਬਿਆਸ ਦਰਿਆ ਵਿੱਚ ਨਹਾਉਣ ਗਏ ਚਾਚਾ -ਭਤੀਜਾ ਦੀ ਮੌਤ
ਹਰ ਸਾਲ ਡੁੱਬਣ ਕਾਰਨ ਹੁੰਦੇ ਹਨ ਅਜਿਹੇ ਹਾਦਸੇ
ਬੀਤੇ ਸਾਲ ਵੀ ਪਿੰਡ ਪੀਰੇਵਾਲ ਚ ਚਾਰ ਨੌਜਵਾਨਾਂ ਨਾਲ ਵਾਪਰੀ ਸੀ ਅਣਹੋਣੀ
ਪਰ ਨਾ ਤਾਂ ਕੋਈ ਲੋਕਾਂ ਨੇ ਸਬਕ ਸਿੱਖਿਆ ਅਤੇ ਨਾ ਹੀ ਪ੍ਰਸ਼ਾਸਨ ਨੇ ਵਰਤੀ ਸਖ਼ਤੀ
ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਬਿਆਸ ਦਰਿਆ ਵਿੱਚ ਨਹਾਉਣ ਗਏ ਚਾਚੇ-ਭਤੀਜੇ ਦੀ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਮੌਕੇ ਤੇ ਪਹੁੰਚੇ ਥਾਣਾ ਢਿੱਲਵਾਂ ਮੁੱਖੀ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਇਤਲਾਹ ਮਿਲੀ ਕਿ ਦਰਿਆ ਬਿਆਸ ਚ ਨਹਾਉਣ ਸਮੇਂ ਦੋ ਨੌਜਵਾਨ ਡੁੱਬ ਗਏ ਹਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਐਨਡੀਆਰਐਫ ਅਤੇ ਗੋਤਾਂਖੋਰਾਂ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਜਿਹਨਾਂ ਵਲੋਂ ਸਾਢੇ ਤਿੰਨ ਘੰਟੇ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜਿਹਨਾਂ ਚ ਮ੍ਰਿਤਕਾਂ ਦੀ ਪਹਿਚਾਣ ਰਮਨਦੀਪ ਸਿੰਘ( 22) ਪੁੱਤਰ ਬੂਟਾ ਸਿੰਘ ਅਤੇ ਗੁਰਦੇਵ ਸਿੰਘ (30) ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬੁਤਾਲਾ ਵਜੋਂ ਹੋਈ ਹੈ। ਜਿਹਨਾਂ ਦੀਆਂ ਲਾਸ਼ਾ ਨੂੰ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ ।

ਦੱਸ ਦਈਏ ਕਿ ਵਿਸਾਖੀ ਮੌਕੇ ਦਰਿਆ ਬਿਆਸ ਨਹਾਉਣ ਜਾਂਦੇ ਲੋਕਾਂ ਨਾਲ ਹਰ ਸਾਲ ਅਜਿਹੀ ਅਣਹੋਣੀ ਘਟਨਾ ਵਾਪਰ ਕਾਰਨ ਅਨੇਕਾਂ ਨੌਜਵਾਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਹਨ ਪਰ ਸਮਾਂ ਰਹਿੰਦੇ ਨਾਂ ਤਾਂ ਲੋਕਾਂ ਨੇ ਕੋਈ ਸਬਕ਼ ਸਿੱਖਿਆ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਨਹਾਉਣ ਤੇ ਪਾਬੰਦੀ ਲਗਾਈਂ ਗਈ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖਡੂਰ ਸਾਹਿਬ ‘ਤੋਂ ਚੱਲੇ ਕਿਸਾਨਾਂ ਦੇ ਵਿਸ਼ਾਲ ਕਾਫਲੇ, ਦੇਖੋ ਹੁਣ ਭਾਈ ਸਾਬ੍ਹ ਨੂੰ ਕਿਵੇਂ ਕੱਢਣਗੇ ਜੇਲ੍ਹੋਂ ਬਾਹਰ

htvteam

ਜੋੜੇ ਇਨ੍ਹਾਂ 5 ਗਲਤੀਆਂ ਕਰਕੇ ਔਲਾਦ ਦੇ ਸੁੱਖ ਤੋਂ ਵਾਂਝੇ ਰਹਿ ਜਾਂਦੇ ਨੇ Good Talk By SNO Harmeet Kaur

htvteam

ਸੰਗ੍ਰਹਿਣੀ ਨੂੰ ਜੜ੍ਹੋਂ ਪੁੱਟਕੇ ਸੁੱਟ ਦਿੰਦੈ ਆਹ ਅਮਰੂਦੀ ਨੁਸਕਾ

htvteam

Leave a Comment