Htv Punjabi
Crime Punjab Video

ਆਹ ਤਾਂ ਬਾਹਲਾ ਹੀ ਧੱਕਾ ਹੋ ਗਿਆ

ਧੱਕੇਸ਼ਾਹੀ ਦੇ ਸ਼ਿਕਾਰ ਪਰਿਵਾਰ ਦੇ ਹੱਕ ਵਿੱਚ ਆਏ ਹੋਰ ਲੋਕ
ਇਨਸਾਫ ਨਾ ਮਿਲਣ ਤੇ ਸੰਘਰਸ਼ ਦੀ ਦਿੱਤੀ ਚੇਤਾਵਨੀ
ਬੇਕਰ ਹੋਏ ਪਰਿਵਾਰ ਦੇ ਸਮਾਨ ਦੇ ਕੋਲ ਲਗਾਏ ਗਏ ਕੂੜੇ ਦੇ ਢੇਰ
ਲੁਧਿਆਣਾ ਦੇ ਘੁਮਾਰ ਮੰਡੀ ਇਲਾਕੇ ਵਿੱਚ ਜ਼ਬਰਦਸਤੀ ਇੱਕ ਪਰਿਵਾਰ ਦਾ ਘਰ ਤੋੜਨ ਅਤੇ ਸਮਾਨ ਬਾਹਰ ਸੜਕ ਤੇ ਸੁੱਟਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਬੇਘਰ ਹੋਏ ਪਰਿਵਾਰ ਦੇ ਸੜਕ ਉੱਪਰ ਪਏ ਸਮਾਨ ਦੇ ਕੋਲ ਹੁਣ ਕੂੜ ਦੇ ਢੇਰ ਵੀ ਲਗਾ ਦਿੱਤੇ ਗਏ ਹਨ।

ਅੱਜ ਪੰਜਾਬ ਭਾਜਪਾ ਦੇ ਖਜਾਨਚੀ ਗੁਰਦੇਵ ਸ਼ਰਮਾ ਦੇਬੀ, ਸੀਨੀਅਰ ਆਗੂ ਗੁਰਦੀਪ ਸਿੰਘ ਗੋਸ਼ਾ, ਗੁਰਮੇਲ ਮੈਡੀਕਲ ਸਟੋਰ ਦੇ ਹਨੀ ਅਤੇ ਇਲਾਕੇ ਦੇ ਲੋਕਾਂ ਵੱਲੋਂ ਪੀੜਿਤ ਪਰਿਵਾਰ ਦੇ ਨਾਲ ਪ੍ਰੈਸ ਕਾਨਫਰੰਸ ਕਰਕੇ ਇਨਸਾਫ ਦੀ ਮੰਗ ਕੀਤੀ ਗਈ।

ਜਿਨਾਂ ਦਾ ਕਹਿਣਾ ਸੀ ਕਿ ਘਟਨਾ ਨੂੰ ਵਾਪਰੇ ਚਾਰ ਦਿਨ ਹੋਣ ਤੇ ਆ ਗਏ ਹਨ, ਲੇਕਿਨ ਹਾਲੇ ਤੱਕ ਪ੍ਰਸ਼ਾਸਨ ਦੇ ਕੰਨ ਤੇ ਜੂੰ ਤੱਕ ਨਹੀਂ ਰੇਂਗ ਰਹੀ। ਬਾਵਜੂਦ ਇਸਦੇ ਕੀ ਰੇਲਵੇ ਵੱਲੋਂ ਓਮੈਕਸ ਨੂੰ ਜਮੀਨ ਤੇ ਦਿੱਤੀ ਗਈ ਸੀ ਅਤੇ ਪੀੜਿਤ ਪਰਿਵਾਰ ਕਰੀਬ 60 ਸਾਲਾਂ ਤੋਂ ਇੱਥੇ ਰਹਿ ਰਿਹਾ ਸੀ ਤੇ ਮਾਮਲਾ ਹੁਣ ਕੋਰਟ ਵਿੱਚ ਚੱਲ ਰਿਹਾ ਹੈ, ਪਰਿਵਾਰ ਨਾਲ ਇਨੇ ਵੱਡੇ ਪੱਧਰ ਤੇ ਧੱਕੇਸ਼ਾਹੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਘਟਨਾ ਤੋਂ ਬਾਅਦ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਵੀ ਕਈ ਵਾਰ ਜਾਣਕਾਰੀ ਦਿੱਤੀ ਗਈ ਹੈ ਲੇਕਿਨ ਹਾਲੇ ਤੱਕ ਕਾਰਵਾਈ ਨਹੀਂ ਹੋਈ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਾਮਲੇ ਵਿੱਚ ਐਕਸ਼ਨ ਨਾ ਹੋਇਆ ਤਾਂ ਉਹ ਅਗਲਾ ਸੰਘਰਸ ਐਲਾਨਣ ਵਾਸਤੇ ਮਜਬੂਰ ਹੋਣਗੇ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਪੁੱ ਤ, ਮਾਂ – ਭਰ ਜਾ ਈ ਨਾਲ ਕੀ ਕ ਰ ਗਿਆ

htvteam

ਕਿਸਾਨ ਮਜਦੂਰ ਸੰਘਰਸ਼ ਕਮੇਟੀ ਤਰਨ ਤਾਰਨ ਦੇ ਖਡੂਰ ਸਾਹਿਬ ਜੋਨ ਤੋ ਕਿਸਾਨਾਂ ਦਾ ਵੱਡਾ ਜਥਾ ਦਿੱਲੀ ਲਈ ਹੋਇਆ ਰਵਾਨਾ

htvteam

ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ ਪਤੀ, ਗਰਦਨ ‘ਤੇ ਕੁਹਾੜੀ ਮਾਰ ਕੇ ਕੀਤੀ ਹੱਤਿਆ

Htv Punjabi

Leave a Comment