Htv Punjabi
Punjab Siyasat Video

ਆਪ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ

ਪੰਜਾਬ ਦੀ ਸਿਆਸਤ ‘ਚ ਭੂਚਾਲ
‘ਆਪ ਪਾਰਟੀ ਨੂੰ ਲੱਗ ਰਹੇ ਨੇ ਵੱਡੇ ਝਟਕੇ
ਅਕਾਲੀ ਦਲ ਨੇਤਾ ਅਰਵਿੰਦ ਖੰਨਾ ਦਾ ਬਿਆਨ
ਇਨ੍ਹਾਂ ਆਗੂਆਂ ਨੂੰ ਹੁਣ ਪਾਰਟੀ ਅਤੇ ਸਰਕਾਰ ਵਿੱਚ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ
ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਸੱਤਾਧਾਰੀ ‘ਆਮ ਆਦਮੀ ਪਾਰਟੀ’ ਦੇ ਆਗੂਆਂ ਵੱਲੋਂ ਪਾਰਟੀ ਛੱਡਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਇੱਕ ਵਾਰ ਫਿਰ ਪਾਰਟੀ ਦੀਆਂ ਨੀਤੀਆਂ ‘ਤੇ ਸਵਾਲ ਚੁੱਕੇ ਗਏ ਹਨ। ਕੀ ਸੱਚਮੁੱਚ ‘ਆਪ’ ਦਾ ਭਵਿੱਖ ਖਤਰੇ ਵਿੱਚ ਹੈ.

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਪਾਰਟੀ ਦੇ ਕਈ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵੱਲੋਂ ਪਾਰਟੀ ਛੱਡਣ ਦਾ ਐਲਾਨ ਕੀਤਾ ਜਾ ਚੁੱਕਾ ਹੈ।ਇਸ ਮੌਕੇ ਅਕਾਲੀ ਦਲ ਨੇਤਾ ਅਰਵਿੰਦ ਖੰਨਾ ਦਾ ਮੰਨਣਾ ਹੈ ਕਿ ਇਨ੍ਹਾਂ ਆਗੂਆਂ ਨੂੰ ਹੁਣ ਪਾਰਟੀ ਅਤੇ ਸਰਕਾਰ ਵਿੱਚ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ।

ਪਾਰਟੀ ਨੇ ਜੋ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਸੀ, ਉਨ੍ਹਾਂ ਤੋਂ ਸਰਕਾਰ ਬਹੁਤ ਦੂਰ ਜਾ ਚੁੱਕੀ ਹੈ। ਇਹੀ ਕਾਰਨ ਹੈ ਕਿ ਜਦੋਂ ਇਹ ਆਗੂ ਜਨਤਾ ਵਿੱਚ ਜਾਂਦੇ ਹਨ, ਤਾਂ ਉਨ੍ਹਾਂ ਕੋਲ ਲੋਕਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੁੰਦਾ।ਸਿਰਫ਼ ਸਿਆਸੀ ਉਥਲ-ਪੁਥਲ ਹੀ ਨਹੀਂ, ਸੂਬੇ ਦੇ ਹਾਲਾਤਾਂ ‘ਤੇ ਵੀ ਸਵਾਲ ਚੁੱਕੇ ਗਏ ਹਨ। ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਅਤੇ ਬੇਰੁਜ਼ਗਾਰੀ ਜਿਉਂ ਦੀ ਤਿਉਂ ਹੈ। ਰੋਜ਼ਾਨਾ ਨੌਜਵਾਨਾਂ ਦੀਆਂ ਨਸ਼ੇ ਕਾਰਨ ਮੌਤਾਂ ਹੋ ਰਹੀਆਂ ਹਨ, ਪਰ ਜ਼ਮੀਨੀ ਪੱਧਰ ‘ਤੇ ਕੋਈ ਸੁਧਾਰ ਦੇਖਣ ਨੂੰ ਨਹੀਂ ਮਿਲ ਰਿਹਾ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ‘ਆਮ ਆਦਮੀ ਪਾਰਟੀ’ ਇਸ ਸਿਆਸੀ ਸੰਕਟ ਤੋਂ ਉਭਰ ਪਾਵੇਗੀ ਜਾਂ ਇਹ ਕਾਫ਼ਲਾ ਹੋਰ ਖਿੰਡ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਸਾਨਾਂ ਨੂੰ ਕੌੜੇ ਬੋਲ ਬੋਲਕੇ ਕਸੂਤਾ ਫਸਿਆ ਹੰਸ ? ਕਿਸਾਨ ਕਹਿੰਦੇ ਹੁਣ ਚਲੂਗੀ ਸਿੱਲੀ-ਸਿੱਲੀ ਹਵਾ

htvteam

ਧਾਰਾ 326 ਦੇ ਪਰਚੇ ਖਤਮ ਕਰਾਉਂਦਾ ਸੀ ਸਰਕਾਰੀ ਡਾਕਟਰ, ਦੇਖੋ ਫੇਰ ਕੀ ਹਾਲ ਕੀਤਾ ਵਿਜੀਲੈਂਸ ਪੁਲਿਸ ਨੇ

Htv Punjabi

ਇੱਕ ਦੂਜੇ ‘ਤੇ ਚਲਾਈਆਂ ਇੱਟਾਂ ਗੁਰਦੁਆਰਾ ਸਾਹਿਬ ਦੀ ਜਗ੍ਹਾ ਨੂੰ ਲੈ ਕੇ ਆਪਸ ‘ਚ ਭਿੜੇ

Htv Punjabi

Leave a Comment