ਲੁਧਿਆਣਾ ਨਗਰ ਨਿਗਮ ਦਫਤਰ ਦੇ ਬਾਹਰ ਹੰਗਾਮਾ
ਡੇਆਰੀ ਸੰਚਾਲਕਾਂ ਵੱਲੋਂ ਲਗਾਏ ਨਗਰ ਨਿਗਮ ਦਫਤਰ ਦੇ ਬਾਹਰ ਗੋਹੇ ਦੇ ਢੇਰ
ਕਿਹਾ ਅਸੀਂ ਸਹਿ ਰਹੇ ਮੁਸ਼ਕਿਲਾਂ
ਲੁਧਿਆਣਾ ਨਗਰ ਨਿਗਮ ਦਫ਼ਤਰ ਜ਼ੋਨ ਡੀ ਦੇ ਬਾਹਰ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਡੇਅਰੀ ਸੰਚਾਲਕਾਂ ਵੱਲੋਂ ਵੱਡੇ ਪੱਧਰ ਤੇ ਪਹੁੰਚ ਕੇ ਨਗਰ ਨਿਗਮ ਦਫਤਰ ਦੇ ਬਾਹਰ ਗੋਹੇ ਦੇ ਢੇਰ ਲਗਾ ਦਿੱਤੇ ਇਸ ਦੌਰਾਨ ਡੈਰੀ ਮਾਲਕਾਂ ਦੇ ਨਾਲ ਕੌਂਸਲਰ ਵੀ ਮੌਜੂਦ ਰਹੇ। ਵਿਰੋਧੀ ਪਾਰਟੀ ਦੇ ਕੌਂਸਲਰ ਅਤੇ ਡੈਰੀ ਦੇ ਮਾਲਕਾਂ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਮੁਸ਼ਕਿਲ ਦਾ ਸਹਿ ਰਹੇ ਹਨ ਚਾਰ-ਚਾਰ ਫੁੱਟ ਤੱਕ ਗੋਹਾ ਇਕੱਠਾ ਸਾਡੇ ਇਲਾਕੇ ਦੇ ਵਿੱਚ ਹੋ ਚੁੱਕਾ ਹੈ। ਇਸ ਦਾ ਟੈਂਡਰ ਖੁਦ ਮੇਅਰ ਦੇ ਕੋਲ ਸੀ ਪਰ ਹਾਲੇ ਤੱਕ ਸਫਾਈ ਨਹੀਂ ਕਰਵਾਈ ਗਈ। ਉਹਨਾਂ ਕਿਹਾ ਕਿ ਗੋਹੇ ਦੀ ਸਮੱਸਿਆ ਦੇ ਨਾਲ ਅਸੀਂ ਜੂਝ ਰਹੇ ਹਨ। ਹਾਲਾਂਕਿ ਇਸ ਦੌਰਾਨ ਮੌਕੇ ਤੇ ਪਹੁੰਚੇ ਜੋਨਲ ਕਮਿਸ਼ਨਰ ਨੇ ਕਿਹਾ ਕਿ ਇਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਹਨ ਅਸੀਂ ਕਿਹਾ ਹੈ ਕਿ ਤਿੰਨ ਲੋਕ ਆ ਜਾਣ ਅਤੇ ਅਸੀਂ ਕਮਿਸ਼ਨਰ ਨਾਲ ਇਹਨਾਂ ਦੀ ਮੀਟਿੰਗ ਕਰਵਾ ਦਿੰਦੇ ਹਨ ਪਰ ਇਹਨਾਂ ਨੇ ਮੁਰਦਾਬਾਦ ਦੇ ਨਾਰੇ ਲਗਾਉਣੇ ਹਨ ਇਸ ਤਰ੍ਹਾਂ ਜੇਕਰ ਇਹ ਆਪ ਪਰੇਸ਼ਾਨ ਰਹਿੰਦਾ ਆਮ ਪਬਲਿਕ ਨੂੰ ਪਰੇਸ਼ਾਨ ਕਰਨ ਦਾ ਇਹ ਤਰੀਕਾ ਸਹੀ ਨਹੀਂ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
