ਫਿਰੋਜ਼ਪੁਰ ਟੋਲ ਪਲਾਜਾ ਨੇੜੇ ਸਕੂਲ ਜਾ ਰਹੇ ਬੱਚੇ ਬਾਲ-ਬਾਲ ਬਚੇ
ਵਾਪਰ ਸਕਦਾ ਸੀ ਵੱਡਾ ਹਾਦਸਾ
ਮੌਕੇ ਦੀ ਸੀਸੀਟੀਵੀ ਤਸਵੀਰ ਆਈ ਸਾਹਮਣੇ
ਬੜੀ ਮੁਸ਼ਕਲ ਨਾਲ ਬਚੇ ਬੱਚੇ
ਫਿਰੋਜ਼ਪੁਰ ਦੇ ਪਿੰਡ ਫਿਰੋਜ਼ਸਾਹ ਨੇੜੇ ਨੈਸ਼ਨਲ ਹਾਈਵੇ ਤੇ ਲੱਗਾ ਟੋਲ ਪਲਾਜਾ ਕਿਸੇ ਨਾ ਕਿਸੇ ਕੰਮ ਨੂੰ ਲੈਕੇ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾ ਹੈ। ਤਾਜਾ ਮਾਮਲਾ ਸਕੂਲੀ ਬੱਚਿਆਂ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਹੈ। ਜਿਸਨੇ ਇੱਕ ਵਾਰ ਫਿਰ ਟੋਲ ਪਲਾਜਾ ਵਾਲਿਆਂ ਦੀ ਲਾਪਰਵਾਹੀ ਨੂੰ ਲੈਕੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ।
ਜਿਸ ਵਿੱਚ ਸਕੂਲ ਜਾਂਦੇ ਬੱਚੇ ਹਾਦਸੇ ਦਾ ਸ਼ਿਕਾਰ ਹੋਏ ਹਨ। ਜਿਸ ਤੋਂ ਬਾਅਦ ਪੀੜਤ ਪਰਿਵਾਰ ਅਤੇ ਕਿਸਾਨ ਯੂਨੀਅਨ ਵੱਲੋਂ ਟੋਲ ਪਲਾਜਾ ਤੇ ਧਰਨਾ ਲਗਾ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੇ ਪਿੰਡ ਦੇ ਦੋ ਬੱਚੇ ਸਕੂਲ ਜਾ ਰਹੇ ਸਨ। ਕਿ ਟੋਲ ਪਲਾਜਾ ਤੇ ਬਿਲਕੁਲ ਜਿਥੇ ਪਰਚੀ ਕੱਟੀ ਜਾਂਦੀ ਹੈ। ਉਥੇ ਟੋਲ ਵਾਲਿਆਂ ਨੇ ਖੱਡਾ ਮਾਰਿਆ ਹੋਇਆ ਸੀ। ਜਿਸਨੂੰ ਲੈਕੇ ਨਾਂ ਤਾਂ ਕੋਈ ਸਾਇਨ ਬੋਰਡ ਲਗਾਇਆ ਹੋਇਆ ਸੀ। ਅਤੇ ਨਾਂ ਉਹ ਰਾਸਤਾ ਬੰਦ ਕੀਤਾ ਹੋਇਆ ਸੀ। ਜਦ ਬੱਚੇ ਸਕੂਟਰੀ ਤੇ ਸਵਾਰ ਹੋਕੇ ਸਕੂਲ ਜਾ ਰਹੇ ਸਨ। ਤਾਂ ਉਨ੍ਹਾਂ ਦੀ ਸਕੂਟਰੀ ਖੱਡੇ ਵਿੱਚ ਜਾ ਡਿੱਗੀ ਜਿਸ ਕਾਰਨ ਬੱਚਿਆਂ ਦੇ ਵੀ ਸੱਟਾਂ ਲੱਗੀਆਂ ਅਤੇ ਸਕੂਟਰੀ ਦੀ ਵੀ ਭੰਨਤੋੜ ਹੋ ਗਈ। ਇਸ ਵੱਡੀ ਲਾਪਰਵਾਹੀ ਨੂੰ ਲੈਕੇ ਜਦ ਪੀੜਤ ਪਰਿਵਾਰ ਅਤੇ ਪਿੰਡ ਦੇ ਮੋਹਤਬਰ ਲੋਕਾਂ ਨੇ ਟੋਲ ਪਲਾਜਾ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕੋਈ ਸੁਣਵਾਈ ਨਹੀਂ ਕੀਤੀ ਉਨ੍ਹਾਂ ਕਿਹਾ ਅਗਰ ਸਕੂਟਰੀ ਤੇ ਹੁੰਦੀ ਜਾ ਫਿਰ ਪਿਛੋਂ ਕੋਈ ਸਾਧਨ ਆਉਂਦਾ ਹੁੰਦਾ ਤਾਂ ਬੱਚਿਆਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਅੱਜ ਇਥੇ ਧਰਨਾ ਲਗਾਇਆ ਹੈ। ਅਤੇ ਉਹ ਮੰਗ ਕਰ ਰਹੇ ਹਨ। ਕਿ ਇਹ ਲਾਪਰਵਾਹੀ ਵਰਤਣ ਵਾਲੇ ਲੋਕਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਓਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰ ਅਤੇ ਕਿਸਾਨ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ ਕੱਲ ਟੋਲ ਪਲਾਜਾ ਵਾਲਿਆਂ ਨਾਲ ਗੱਲਬਾਤ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
