Htv Punjabi
Crime Punjab Video

ਸਕੇ ਪੁੱਤ ਨੇ ਖੇਤਾਂ ‘ਚ ਭਜਾਇਆ ਬਜ਼ੁਰਗ ਪਿਓ

ਸੰਗਰੂਰ ਚ ਪਿਓ ਪੁੱਤ ਦਾ ਜਮੀਨ ਪਿੱਛੇ ਪਿਆ ਰੌਲਾ
ਪੁੱਤ ਨੇ ਜਮੀਨ ਚ ਟਰੈਕਟਰ ਚਲਾ ਕੇ ਦਿੱਤੀ ਵਾਹ
ਪਿਓ ਕਹਿੰਦਾ ਹਰਕਤਾਂ ਕਰਕੇ ਕੀਤਾ ਹੋਇਆ ਬੇਦਖਲ
ਪੁੱਤ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ
ਜਮੀਨ ਦਾ ਵਿਵਾਦ ਕਈ ਵਾਰ ਖੂਨੀ ਲੜਾਈ ਤੱਕ ਪਹੁੰਚ ਜਾਂਦਾ ਹੈ ਅਜਿਹੇ ਮਾਮਲੇ ਅਕਸਰ ਹੀ ਦੇਖਣ ਨੂੰ ਮਿਲਦੇ ਹਨ ਕਿ ਜਮੀਨ ਦੇ ਰੌਲਿਆਂ ਨੂੰ ਲੈ ਕੇ ਪਿਓ ਪੁੱਤ ਨੂੰ ਮਾਰ ਦਿੰਦਾ ਅਤੇ ਪੁੱਤ ਪਿਉਣ ਮਾਰ ਦਿੰਦਾ ਅਤੇ ਕਈ ਵਾਰ ਭਾਈ ਭਾਈ ਨੂੰ ਵੀ ਮਾਰ ਦਿੰਦਾ ਪਰ ਲੇਕਿਨ ਸਮਾਂ ਰਹਿੰਦਿਆਂ ਹੀ ਜੇਕਰ ਅਜਿਹੇ ਮਾਮਲਿਆਂ ਨੂੰ ਸੁਲਝਾ ਲਿਆ ਜਾਵੇ ਤਾਂ ਵੱਡਾ ਨੁਕਸਾਨ ਹੋਣ ਤੋਂ ਬਚ ਜਾਂਦਾ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਦਿੜਬਾ ਦੇ ਪਿੰਡ ਜਨਾਲ ਦੇ ਵਿੱਚ ਜਿੱਥੇ ਇੱਕ ਪਿਓ ਨੇ ਆਪਣੇ ਹੀ ਪੁੱਤਰ ਦੇ ਉੱਪਰ ਦੋਸ਼ ਲਗਾਏ ਹਨ ਕਿ ਉਸਦਾ ਪੁੱਤਰ ਬਿਨਾਂ ਆਗਿਆ ਤੋਂ ਉਸਦੀ ਜਮੀਨ ਵਿੱਚ ਵੜ ਕੇ ਟਰੈਕਟਰ ਲੈ ਕੇ ਉਸਦੀ ਖੜੀ ਫਸਲ ਵਾਹ ਦਿੱਤੀ ਜਿੱਥੇ ਸਾਢੇ ਤਿੰਨ ਕਿੱਲੇ ਦੇ ਵਿੱਚ ਖੜੀ ਫਸਲ ਵਾਹੁਣ ਦੇ ਇਲਜ਼ਾਮ ਆਪਣੇ ਹੀ ਪੁੱਤਰ ਉੱਪਰ ਲਗਾਏ ਹਨ।

ਇਸ ਵਿਅਕਤੀ ਦੇ ਦੋਸ਼ ਹਨ ਕਿ ਮੈਂ ਇੱਕ ਕੈਂਸਰ ਦਾ ਮਰੀਜ਼ ਹਾਂ ਅਤੇ ਮੈਂ ਆਪਣੇ ਪੁੱਤਰ ਨੂੰ ਉਸਦੀਆਂ ਘਟੀਆ ਹਰਕਤਾਂ ਕਾਰਨ ਬੇਦਖਲ ਕੀਤਾ ਹੋਇਆ ਪ੍ਰੰਤੂ ਉਸ ਨੇ ਮੇਰੀ ਜਮੀਨ ਵਿੱਚ ਵੜ ਕੇ ਕਬਜ਼ਾ ਕਰਨ ਦੀ ਨੀਅਤ ਨਾਲ ਟਰੈਕਟਰ ਲੈ ਕੇ ਸਾਰੀ ਜਮੀਨ ਵਾਹ ਦਿੱਤੀ ਹੁਣ ਉਹ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਿਹਾ ਕਿ ਉਹ ਮੇਰੇ ਪੁੱਤਰ ਉੱਪਰ ਬਣਨ ਦੀ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇਨਸਾਫ ਦਵਾਇਆ ਜਾਵੇ ਉਧਰ ਉਸਦੇ ਪੁੱਤਰ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਜੋ ਮੇਰਾ ਹੱਕ ਬਣਦਾ ਹੈ ਮੈਂ ਉਸੇ ਜਮੀਨ ਨੂੰ ਵਾਹ ਕੇ ਆਇਆ ਹਾਂ ਉਧਰ ਦਿੜਬਾ ਦੇ ਪੁਲਿਸ ਮੁਖੀ ਜਗਤਾਰ ਸਿੰਘ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ ਦੋਵੇਂ ਧਿਰਾਂ ਦੀ ਸੁਣ ਕੇ ਜਾਂਚ ਪੜਤਾਲ ਚੱਲ ਰਹੀ ਹੈ ਜੋ ਵੀ ਸਾਹਮਣੇ ਆਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੁੜੀ ਦੇ ਵਿਆਹ ‘ਚ ਮਾਮੇ ਬਣਕੇ ਆਏ ਪੁਲਿਸ ਵਾਲੇ ਦੇਖੋ ਥਾਣੇਦਾਰਾਂ ਨੇ ਅਸਲ ਮਾਮੇ ਦਾ ਕਿਵੇਂ ਨਿਭਾਇਆ ਕਿਰਦਾਰ ?

htvteam

ਸੂਬੇ ਭਰ ਦੇ ਮੁਲਾਜ਼ਮ ਸਰਕਾਰ ਦੇ ਖ਼ਿਲਾਫ਼ ਸੜਕਾਂ ਤੇ ਉਤਰ ਆਏ !

htvteam

ਮੁੰਡੇ ਨੇ ਆਪਣੀ ਸਕੀ ਭੈਣ ਦੇ ਨਾਲ ਦੇਖੋ ਕੀ ਕੀਤਾ

htvteam

Leave a Comment