Htv Punjabi
Punjab Siyasat Video

ਆਪ ਪਾਰਟੀ ਦਾ ਰਿਹਾ ਨਤੀਜਿਆ ‘ਚ ਦਬਦਬਾ

ਜਲੰਧਰ ਚ ਆਪ ਪਾਰਟੀ ਦਾ ਦਬਦਬਾ
ਖੁਸ਼ੀ ਚ ਝੂਮ ਉੱਠੇ ਆਪ ਉਮੀਦਵਾਰ
ਆਪ ਵਰਕਰਾਂ ਚ ਜਸ਼ਨ ਦਾ ਮਾਹੌਲ
ਪੰਜਾਬ ਨਿਕਾਇ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਹੁਣ ਤੇਜ਼ੀ ਨਾਲ ਸਾਫ ਹੋ ਰਹੀ ਹੈ। ਸੂਬੇ ਭਰ ਦੇ 115 ਕਾਊਂਟਿੰਗ ਸੈਂਟਰਾਂ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਜਲੰਧਰ ਵਿੱਚ ਸ਼ੁਰੂਆਤੀ ਰੁਝਾਨਾਂ ਅਤੇ ਨਤੀਜਿਆਂ ਮੁਤਾਬਕ ਸੱਤਾਧਾਰੀ Aam Aadmi Party ਸਭ ਤੋਂ ਅੱਗੇ ਚੱਲ ਰਹੀ ਹੈ ਅਤੇ ਸਭ ਤੋਂ ਵੱਧ ਸੀਟਾਂ ਜਿੱਤ ਰਹੀ ਹੈ। Indian National Congress ਦੂਜੇ ਨੰਬਰ ‘ਤੇ ਹੈ, ਜਦਕਿ ਆਜ਼ਾਦ ਉਮੀਦਵਾਰਾਂ ਨੇ ਹੈਰਾਨ ਕਰਦਿਆਂ ਤੀਜਾ ਸਥਾਨ ਬਣਾਇਆ ਹੋਇਆ ਹੈ। Shiromani Akali Dal ਦਾ ਪ੍ਰਦਰਸ਼ਨ ਵੀ ਕਈ ਇਲਾਕਿਆਂ ਵਿੱਚ ਵਧੀਆ ਰਿਹਾ ਹੈ।

ਜੇਕਰ ਜਲੰਧਰ ਦੇ ਦੇਹਾਤੀ ਇਲਾਕੇ ਦੀ ਗੱਲ ਕਰੀਏ ਤਾਂ Lohian Khas ਨਗਰ ਪੰਚਾਇਤ ਦੇ 13 ਵਾਰਡਾਂ ਲਈ 26 ਮਈ ਨੂੰ ਹੋਈ ਵੋਟਿੰਗ ਦੀ ਗਿਣਤੀ ਮੁਕੰਮਲ ਹੋ ਗਈ ਹੈ। ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ 9 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਕਾਂਗਰਸ ਨੂੰ ਸਿਰਫ਼ 4 ਸੀਟਾਂ ਮਿਲੀਆਂ ਹਨ। ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਦਾ ਖਾਤਾ ਨਹੀਂ ਖੁਲਿਆ। ਆਪ ਉਮੀਦਵਾਰਾਂ ਵਿੱਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਜੇਤੂ ਉਮੀਦਵਾਰਾਂ ਨੂੰ ਹਾਰ ਪਾ ਕੇ ਵਧਾਈ ਦੇ ਰਹੇ ਹਨ।

ਲੋਹੀਆਂ ਖਾਸ ਨਤੀਜੇ
* ਵਾਰਡ 1 – ਪੂਜਾ (ਆਜ਼ਾਦ ਉਮੀਦਵਾਰ) ਜੇਤੂ
* ਵਾਰਡ 2 – ਜਤਿਨ ਸ਼ਰਮਾ (ਆਪ) 95 ਵੋਟਾਂ ਨਾਲ ਜੇਤੂ
* ਵਾਰਡ 3 – ਮੰਗਤ ਰਾਮ (ਆਜ਼ਾਦ) ਜੇਤੂ
* ਵਾਰਡ 4 – ਜਸਲੀਨ ਕੌਰ (ਆਪ) ਜੇਤੂ
* ਵਾਰਡ 5 – ਦਿਨੇਸ਼ ਅਗਰਵਾਲ (ਭਾਜਪਾ) ਜੇਤੂ
* ਵਾਰਡ 6 – ਬਲਵਿੰਦਰ ਸਿੰਘ ਗੋਲਡੀ (ਆਪ) ਜੇਤੂ
* ਵਾਰਡ 7 – ਅਮਰਜੀਤ ਕੌਰ (ਆਪ) ਜੇਤੂ
* ਵਾਰਡ 8 – ਵਰੁਣ ਬਾਵਾ 330 ਵੋਟਾਂ ਨਾਲ ਜੇਤੂ
* ਵਾਰਡ 11 – ਰਾਜਵਿੰਦਰ ਕੌਰ (ਆਪ) ਜੇਤੂ
* ਵਾਰਡ 12 – ਸ਼ਾਮ ਸੁੰਦਰ (ਆਪ) ਜੇਤੂ
* ਵਾਰਡ 13 – ਕੁਲਵਿੰਦਰ ਕੌਰ (ਆਪ) ਜੇਤੂ

ਕਰਤਾਰਪੁਰ ਦੇ ਨਤੀਜੇ
* ਵਾਰਡ 1 – ਪੂਜਾ (ਆਜ਼ਾਦ ਉਮੀਦਵਾਰ) ਜੇਤੂ
* ਵਾਰਡ 2 – ਜਤਿਨ ਸ਼ਰਮਾ (ਆਪ) 95 ਵੋਟਾਂ ਨਾਲ ਜੇਤੂ
* ਵਾਰਡ 3 – ਮੰਗਲ ਕੁਮਾਰ (ਆਜ਼ਾਦ ਉਮੀਦਵਾਰ) ਜੇਤੂ
* ਵਾਰਡ 4 – ਜਸਲੀਨ ਕੌਰ (ਆਪ) ਜੇਤੂ
* ਵਾਰਡ 6 – ਬਲਵਿੰਦਰ ਸਿੰਘ ਗੋਲਡੀ (ਆਪ) ਜੇਤੂ
* ਵਾਰਡ 7 – ਅਮਰਜੀਤ ਕੌਰ (ਆਪ) ਜੇਤੂ
* ਵਾਰਡ 8 – ਵਰੂਣ ਬਾਵਾ (ਆਪ) ਜੇਤੂ
* ਵਾਰਡ 9 – ਸਤਨਾਮ ਕੌਰ (ਕਾਂਗਰਸ) ਜੇਤੂ
* ਵਾਰਡ 11 – ਰਾਜਵਿੰਦਰ ਕੌਰ (ਆਪ) ਜੇਤੂ
* ਵਾਰਡ 12 – ਸ਼ਾਮ ਸੁੰਦਰ (ਆਪ) ਜੇਤੂ
* ਵਾਰਡ 13 – ਕੁਲਵਿੰਦਰ ਕੌਰ (ਆਪ) ਜੇਤੂ
* ਵਾਰਡ 14 – ਅਸ਼ੋਕ ਕੁਮਾਰ (ਕਾਂਗਰਸ) ਜੇਤੂ
* ਵਾਰਡ 15 – ਮਨਜਿੰਦਰ ਕੌਰ (ਆਪ) ਜੇਤੂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਤੀ ਨੇ ਪਤਨੀ ਤੇ ਮ/ਸੂ/ਮ ਪੁੱ/ਤ ਨੂੰ ਭੁੰ& ਨਿਆ ਗੋ& ਲੀਆਂ ਨਾਲ

htvteam

ਅਪਾਹਜ ਵਿਅਕਤੀ ਦਾ ਉੱਚੀ ਆਵਾਜ਼ ‘ਚ ਗਾਣੇ ਲਾਕੇ ਦੋਸਤਾਂ ਨੇ ਦੇਖੋ ਕੀ ਕੀਤਾ ਹਾਲ! ਪੁਲਿਸ ਚਾਰ ਜਾਣਿਆ ਦੇ ਪਿੱਛੇ

Htv Punjabi

ਨਸ਼ੇੜੀ ਪੁੱਤ ਨੇ ਬਜ਼ੁਰਗ ਦਿਵਿਆਂਗ ਪਿਓ ਨੂੰ ਕੀਤਾ ਬਰਬਾਦ; ਕੈਮਰੇ ਸਾਹਮਣੇ ਕੀਤੇ ਵੱਡੇ ਵੱਡੇ ਖ਼ੁਲਾਸੇ !

htvteam

Leave a Comment