ਧੂਰੀ ਨਗਰ ਕੌਂਸਲ ਚੋਣਾਂ ਵਿੱਚ ‘ਆਪ’ ਦੀ ਹੂੰਝਾ ਫੇਰ ਜਿੱਤ
AL ਧੂਰੀ ਨਗਰ ਕੌਂਸਲ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਰਚਿਆ ਇਤਿਹਾਸ
21 ‘ਚੋਂ 20 ਸੀਟਾਂ ‘ਤੇ ਜਿੱਤ ਦਰਜ
ਵਿਰੋਧੀਆਂ ਦਾ ਹੋਇਆ ਸਫ਼ਾਇਆ
ਪੰਜਾਬ ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਇਤਿਹਾਸਕ ਅਤੇ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ। ਧੂਰੀ ਦੇ ਕੁੱਲ 21 ਵਾਰਡਾਂ ਵਿੱਚੋਂ 20 ਵਾਰਡਾਂ ‘ਤੇ ‘ਆਪ’ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਜਦਕਿ ਸਿਰਫ਼ ਇੱਕ ਸੀਟ ਆਜ਼ਾਦ ਉਮੀਦਵਾਰ ਦੇ ਖਾਤੇ ਵਿੱਚ ਗਈ ਹੈ। ਇਸ ਵੱਡੀ ਜਿੱਤ ਤੋਂ ਬਾਅਦ ਧੂਰੀ ਵਿੱਚ ਜਸ਼ਨ ਦਾ ਮਾਹੌਲ ਹੈ। ਸਾਡੇ ਪੱਤਰਕਾਰ ਨੇ ਜਿੱਤੇ ਹੋਏ ਉਮੀਦਵਾਰਾਂ ਅਤੇ ਪਾਰਟੀ ਆਗੂਆਂ ਨਾਲ ਖ਼ਾਸ ਗੱਲਬਾਤ ਕੀਤੀ ਹੈ।
ਧੂਰੀ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਹਲਕੇ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਕਾਸ ਕਾਰਜਾਂ ‘ਤੇ ਪੂਰਨ ਭਰੋਸਾ ਜਤਾਇਆ ਹੈ। 21 ਵਿੱਚੋਂ 20 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਵਿਰੋਧੀ ਪਾਰਟੀਆਂ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ ਹੈ। ਇਸ ਮੌਕੇ ਪਾਰਟੀ ਆਗੂਆਂ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ ਅਤੇ ਇੱਥੇ ਨਫ਼ਰਤ ਦੀ ਰਾਜਨੀਤੀ ਕਰਨ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ।
ਓਥੇ ਹੀ ਜੇਤੂ ਉਮੀਦਵਾਰਾਂ ਦੇ ਗਲ ਕਰਦੇ ਕਿਹਾ ਕਿ ਪਹਿਲਾਂ ਤਾਂ ਮੈਂ ਵਧਾਈ ਦਿੰਦਾ ਹਾਂ ਸਾਰੇ ਐਮ.ਸੀ. ਸਾਹਿਬਾਨਾਂ ਨੂੰ, ਕਿਉਂਕਿ ਉਹ ਬੜੀ ਇਮਾਨਦਾਰੀ ਨਾਲ… ਸਾਡੇ ਮੈਡਮ ਅਮਰਜੋਤ ਕੌਰ ਨੇ, ਇਹ ਪਹਿਲਾਂ ਵੀ ਐਮ.ਸੀ. ਸੀ, ਜੇ ਇਹਨਾਂ ਨੇ ਵਧੀਆ ਕੰਮ ਕੀਤਾ ਤਾਂ ਕਰਕੇ ਇਹਨਾਂ ਨੂੰ ਵੱਡੀ ਲੀਡ ਨਾਲ ਜਿਤਾਇਆ ਹੈ। ਔਰ ਮੈਂ ਜਿਹੜੇ ਦੂਜੀਆਂ ਪਾਰਟੀਆਂ ਦੇ ਲੀਡਰ ਨੇ, ਜਿਹੜੇ ਇੱਥੇ ਸਾਡੀ ਅਖੰਡਤਾ ਨੂੰ ਭੰਗ ਕਰਨ ਆਏ ਸੀ, ਉਹਨਾਂ ਨੂੰ ਦੱਸ ਦੇਵਾਂ ਕਿ ਇਹ ਯੂਪੀ-ਬਿਹਾਰ ਨਹੀਂ ਹੈ। ਇੱਥੇ ਫਿਰਕਾਪ੍ਰਸਤ ਜਿਹੜੀਆਂ ਪਾਰਟੀਆਂ ਨੇ, ਉਹਨਾਂ ਦਾ ਕੁਝ ਨਹੀਂ ਚੱਲਦਾ। ਇਹ ਸਭ ਅਮਨ-ਅਮਾਨ ਨਾਲ ਰਹਿਣ ਵਾਲੇ ਲੋਕਾਂ ਦੀ ਧਰਤੀ ਹੈ, ਪਿਆਰ ਕਰਨ ਵਾਲਿਆਂ ਦੀ ਧਰਤੀ ਹੈ। ਇਹ ਪੰਜਾਬ ਦੀ ਧਰਤੀ ਹੈ, ਇੱਥੇ ਗੁਰੂਆਂ-ਪੀਰਾਂ ਦੀ ਧਰਤੀ ਹੈ। ਇੱਥੇ ਉਹ ਲੋਕ ਰਹਿੰਦੇ ਨੇ ਜਿਹੜੇ ਸਾਰਿਆਂ ਨੂੰ ਪਿਆਰ ਕਰਦੇ ਨੇ। ਇੱਥੇ ਫਿਰਕਾਪ੍ਰਸਤੀ ਵਾਲੇ ਜਿਹੜੇ ਲੀਡਰ ਨੇ, ਉਹਨਾਂ ਦੀ ਇੱਥੇ ਦਾਲ ਨਹੀਂ ਗਲਣੀ।
ਵਾਰਡ ਵਾਸੀਆਂ ਵੱਲੋਂ ਵੱਡੀ ਲੀਡ ਨਾਲ ਜਿਤਾਏ ਗਏ ਮੈਡਮ ਅਮਰਜੋਤ ਕੌਰ ਬਾਜਵਾ ਨੇ ਇਸ ਜਿੱਤ ਲਈ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਅਤੇ ਆਪਣੇ ਵਾਰਡ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀਆਂ ਸਹੂਲਤਾਂ ਜਿਵੇਂ ਕਿ ਮੁਫ਼ਤ ਬਿਜਲੀ, ਸਿਹਤ ਅਤੇ ਸਿੱਖਿਆ ਦੇ ਸੁਧਾਰਾਂ ਨੂੰ ਦੇਖ ਕੇ ਵੋਟ ਪਾਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
