Htv Punjabi
Crime Punjab Video

2 ਚਾਚਿਆਂ ਨੇ ਭ/ਤੀ/ਜੀ ਨਾਲ ਟੱਪੀਆਂ ਹੱ/ਦਾਂ

ਲੁਧਿਆਣਾ ਵਿੱਚ 12 ਸਾਲਾ ਬੱਚੀ ਨਾਲ ਯੌਨ ਸ਼ੋਸ਼ਣ ਦਾ ਮਾਮਲਾ
ਰਿਸ਼ਤੇ ਵਿੱਚ ਲੱਗਦੇ ਦੋ ਚਾਚਿਆਂ ‘ਤੇ ਲੱਗੇ ਗੰਭੀਰ ਦੋਸ਼
ਸ਼ਿਕਾਇਤ ਮਿਲਣ ਤੇ ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਲੁਧਿਆਣਾ ਦੇ ਸੰਜੇ ਗਾਂਧੀ ਕਾਲੋਨੀ ਇਲਾਕੇ ਵਿੱਚ 12 ਸਾਲ ਦੀ ਇਕ ਕਿਸ਼ੋਰੀ ਨਾਲ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਪੀੜਤਾ ਦਾ ਮੈਡੀਕਲ ਕਰਵਾਇਆ ਜਾਵੇਗਾ ਅਤੇ ਰਿਪੋਰਟ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਪੀੜਤਾ ਦੀ ਦਾਦੀ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰ ਕੰਮ ‘ਤੇ ਚਲੇ ਜਾਂਦੇ ਹਨ ਅਤੇ ਬੱਚੇ ਘਰ ਵਿੱਚ ਇਕੱਲੇ ਰਹਿੰਦੇ ਹਨ। ਇਸ ਦੌਰਾਨ ਦੋਵੇਂ ਮੁਲਜ਼ਮ ਬੱਚਿਆਂ ਨੂੰ ਬਹਾਨੇ ਨਾਲ ਆਪਣੇ ਕੋਲ ਬੁਲਾ ਲੈਂਦੇ ਸਨ ਅਤੇ ਉਨ੍ਹਾਂ ਤੋਂ ਸਿਗਰਟ-ਬੀੜੀ ਮੰਗਵਾਉਂਦੇ ਸਨ। ਮੁਲਜ਼ਮਾਂ ਦੀ ਪਹਿਚਾਣ ਅਨੂਪ ਅਤੇ ਸੁੰਦਯ ਦੇ ਰੂਪ ਵਿੱਚ ਹੋਈ ਹੈ, ਜੋ ਰਿਸ਼ਤੇ ਵਿੱਚ ਬੱਚੀ ਦੇ ਚਾਚੇ ਲੱਗਦੇ ਹਨ।

ਪਰਿਵਾਰ ਦਾ ਦੋਸ਼ ਹੈ ਕਿ ਮੁਲਜ਼ਮ ਬੱਚੀ ਨੂੰ ਡਰਾ-ਧਮਕਾ ਕੇ ਝੁੱਗੀਆਂ ਵੱਲ ਲੈ ਜਾਂਦੇ ਸਨ ਅਤੇ ਕਿਸੇ ਨੂੰ ਦੱਸਣ ‘ਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੰਦੇ ਸਨ। ਬੀਤੀ ਰਾਤ ਪਰਿਵਾਰ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਸਵੇਰੇ ਥਾਣੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਗਈ। ਪੀੜਤਾ ਦੇ ਪਿਤਾ ਮੁਤਾਬਕ ਉਨ੍ਹਾਂ ਦੀ ਧੀ ਪਿਛਲੇ ਕਈ ਦਿਨਾਂ ਤੋਂ ਡਰੀ-ਸਹਮੀ ਰਹਿੰਦੀ ਸੀ ਅਤੇ ਅਕਸਰ ਰੋਂਦੀ ਰਹਿੰਦੀ ਸੀ। ਸ਼ੱਕ ਹੋਣ ‘ਤੇ ਜਦੋਂ ਪਰਿਵਾਰ ਨੇ ਬੱਚੀ ਨਾਲ ਗੱਲ ਕੀਤੀ ਤਾਂ ਪੂਰੇ ਮਾਮਲੇ ਦਾ ਖੁਲਾਸਾ ਹੋਇਆ।

ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮੋਹੱਲੇ ਦੇ ਲੋਕ ਵੀ ਪਰਿਵਾਰ ਦੇ ਸਮਰਥਨ ਵਿੱਚ ਥਾਣੇ ਪਹੁੰਚੇ। ਐਸਐਚਓ ਗਗਨਦੀਪ ਨੇ ਦੱਸਿਆ ਕਿ ਕਿਸ਼ੋਰੀ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਹੈl,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ਼ਤਿਹਾਰ ਰਾਹੀ ਮਿਲੀ ਘਰਵਾਲੀ ਨਿਕਲੀ …..

htvteam

ਖਾਓ ਇਸ ਦਰੱਖਤ ਦੇ ਪੱਤੇ ਤੇ ਫਲ ਦੀ ਚੱਟਣੀ ਦੇਖੋ ਦਿਨਾਂ ‘ਚ ਸ਼ੂਗਰ ਘੱਟਦੀ

htvteam

ਚੋਰਾਂ ਨੇ ਮੋਬਾਈਲ ਦੀ ਦੁਕਾਨ ‘ਚ ਚੋਰੀ ਕਰਨ ਦਾ ਕੱਢ ਲਿਆ ਨਵਾਂ ਹੀ ਫੰਡਾ, ਦੇਖੋ ਕਿਵੇਂ ਕਰਤਾ ਦੁਕਾਨਦਾਰ ਦਾ ਕੁੰਡਾ

Htv Punjabi

Leave a Comment