Htv Punjabi
Crime Punjab Video

ਲੁਧਿਆਣਾ ‘ਚ ਲਾਪਤਾ 9 ਕੁੜੀਆਂ ਦਾ ਲੱਗਿਆ ਪਤਾ

ਲੁਧਿਆਣਾ ਚ ਗਾਇਬ ਹੋਈਆਂ ਲੜਕੀਆਂ ਦੇ ਮਾਮਲੇ ਚ ਅਪਡੇਟ
ਬੋਲੇ ਏਡੀਸੀਪੀ ਰਮਨਦੀਪ ਸਿੰਘ ਭੁੱਲਰ
ਕਿਹਾ 13 ਵਿੱਚੋਂ ਚਾਰ ਕੁੜੀਆਂ ਕੀਤੀਆਂ ਰਿਕਵਰ
ਮਿਸਿੰਗ ਦੀ ਮਿਲੀ ਸੀ ਸ਼ਿਕਾਇਤ
ਵਾਇਰਲ ਫੋਟੋਆਂ ਦਾ ਕੀਤਾ ਖੰਡਨ
ਲੁਧਿਆਣਾ ਚ ਨੌ ਕੁੜੀਆਂ ਦੇ ਲਾਪਤਾ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋ ਰਹੀ ਹੈ ਜਿਸ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਵੀ ਇਸ ਤੇ ਸੋ ਮੋਟੋ ਲੈਂਦੇ ਆਂ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਤਲਬ ਕੀਤਾ ਹੈ ਅਤੇ ਇਸ ਮਾਮਲੇ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਨੂੰ ਜਾਂਚ ਦੀ ਗੱਲ ਕਹੀ ਹੈ ਜਿਸ ਤੋਂ ਬਾਅਦ ਹੁਣ ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨੇ ਮੀਡੀਆ ਸਾਹਮਣੇ ਆ ਕੇ ਸਾਰੀ ਸੱਚਾਈ ਦੱਸੀ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਜਿੱਥੇ 13 ਕੁੜੀਆਂ ਲਾਪਤਾ ਹੋਈਆਂ ਸੀ ਅਤੇ ਇਸ ਬਾਬਤ 11 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਨੇ ਉਹਨਾਂ ਕਿਹਾ ਕਿ ਇਹਨਾਂ ਵਿੱਚੋਂ ਚਾਰ ਕੁੜੀਆਂ ਰਿਕਵਰ ਕਰਕੇ ਮਾਪਿਆਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਨੇ ਜੋ ਜਿਆਦਾਤਰ ਪ੍ਰਵਾਸੀ ਭਾਈਚਾਰੇ ਨਾਲ ਸੰਬੰਧਿਤ ਹੈ।

ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੋ ਸੋਸ਼ਲ ਮੀਡੀਆ ਤੇ ਫੋਟੋਜ਼ ਵਾਇਰਲ ਹੋ ਰਹੀਆਂ ਨੇ। ਉਹ ਉਹਨਾਂ ਵੱਲੋਂ ਜਨਤਕ ਨਹੀਂ ਕੀਤੀਆਂ ਗਈਆਂ ਕਿਉਂਕਿ ਲੜਕੀਆਂ ਮਾਈਨਰ ਨੇ ਉਨਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਪੁਲਿਸ ਕਮਿਸ਼ਨਰ ਨੂੰ ਤਲਬ ਕੀਤੇ ਜਾਣ ਤੇ ਕਿਹਾ ਕਿ ਉਹਨਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿਹਾ ਕਿ ਇਸ ਬਾਰੇ ਪੁਲਿਸ ਕਮਿਸ਼ਨਰ ਲੁਧਿਆਣਾ ਨਾਲ ਉਹਨਾਂ ਦੀ ਵਾਰਤਾਲਾਪ ਚੱਲ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਬਾਕੀ ਲੜਕੀਆਂ ਨੂੰ ਵੀ ਜਲਦ ਰਿਕਵਰ ਕਰਕੇ ਵਾਰਸਾਂ ਦੇ ਹਵਾਲੇ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੋਰੋਨਾ ਵਾਇਰਸ ਕਾਰਨ ਅਫਵਾਹਾਂ ਬੰਦ ਹੋਣ ਦਾ ਨਾਮ ਨੀਂ ਲੈ ਰਹੀਆਂ, ਸਬਜ਼ੀਆਂ ਦੇ ਬੋਰੇ ਭਰ ਕੇ ਲੈ ਜਾ ਰਹੇ ਹਨ ਲੋਕ

Htv Punjabi

ਪੰਜਾਬ ਦੇ ਜੁਗਾੜੂ ਕਿਸਾਨ ਨੇ ਬਲਦਾਂ ਵਾਗੂੰ ਤੋਰੀ ਕਰੋੜਾਂ ਦੀ ਕੋਠੀ; ਦੇਖੋ ਵੀਡੀਓ

htvteam

ਪੰਜਾਬ ਦੇ ਸਭ ਤੋਂ ਜਵਾਨ ਵੈਦ ਨੇ ਸਬਜ਼ੀਆਂ ਤੋਂ ਬਣਾਇਆ ਕਰਾਮਾਤੀ ਪਾਣੀ ਵਾਲਾ ਨੁਸਕਾ

htvteam

Leave a Comment