Htv Punjabi
Punjab Video

ਇੱਕੋ ਦਿਨ ਘੋੜੀ ਚੜ੍ਹੇ ਹੁਣ ਇੱਕੋ ਦਿਨ ਅਰਥੀ ‘ਤੇ

ਇੱਕੋ ਦਿਨ ਘੋੜੀ ਚੜੇ ਤੇ ਇੱਕੋ ਦਿਨ ਅਰਥੀ ਤੇ
ਦੋਨਾਂ ਭਰਾਵਾਂ ਦਾ ਸੀ ਬਹੁਤ ਪਿਆਰ
ਇੱਕੋ ਘਰ ਦੀਆਂ ਦੋ ਭੈਣਾਂ ਨਾਲ ਕਰਵਾਇਆ ਸੀ ਵਿਆਹ
ਸਮਰਾਲਾ ਦੇ ਨਜ਼ਦੀਕੀ ਪਿੰਡ ਭੰਗਲਾਂ ਵਿਖੇ ਦੋ ਸਕੇ ਭਰਾਵਾਂ ਦੀ ਮੌਤ
ਦੋਵਾਂ ਦਾ ਇੱਕੋ ਦਿਨ ਸਿਵਾ ਜਲਿਆ, ਪਿੰਡ ਵਿੱਚ ਸ਼ੋਕ ਦੀ ਲਹਿਰ,
ਦੱਸ ਦਈਏ ਕਿ ਸਮਰਾਲਾ ਦੇ ਨਜ਼ਦੀਕ ਪਿੰਡ ਭੰਗਲਾ ਦੇ ਦੋ ਸਕੇ ਭਰਾ ਇੱਕ ਦੂਜੇ ਨੂੰ ਇੰਨਾ ਪਿਆਰ ਕਰਦੇ ਸੀ ਕਿ ਦੋਨਾਂ ਦਾ ਵਿਆਹ ਵੀ ਇੱਕ ਘਰ ਵਿੱਚ ਹੋਇਆ ਤੇ ਦੋਨੇ ਸਗੇ ਭਰਾ ਇੱਕੋ ਦਿਨ ਘੋੜੀ ਚੜੇ ਤੇ ਵਿਆਹ ਵੀ ਉਹਨਾਂ ਨੇ 2 ਸਗੀਆਂ ਭੈਣਾਂ ਨਾਲ ਹੀ ਕਰਵਾਇਆ,,,,,,

ਜਾਣਕਾਰੀ ਮੁਤਾਬਕ ਪਿੰਡ ਦੇ ਮਿਹਨਤੀ ਕਿਸਾਨ ਪਰਿਵਾਰ ਨਾਲ ਸਬੰਧਤ ਗੁਰਦੀਪ ਸਿੰਘ (45) ਪਿਛਲੇ ਕਾਫੀ ਸਮੇਂ ਤੋਂ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਸੀ। ਪਰਿਵਾਰ ਵੱਲੋਂ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਸੀ, ਪਰ ਬੀਤੇ ਦਿਨੀਂ ਉਸ ਦੀ ਸਿਹਤ ਅਚਾਨਕ ਜ਼ਿਆਦਾ ਵਿਗੜ ਗਈ ਅਤੇ ਸ਼ਾਮ ਕਰੀਬ 5 ਵਜੇ ਉਸ ਨੇ ਆਖਰੀ ਸਾਹ ਲਿਆ। ਗੁਰਦੀਪ ਦੀ ਮੌਤ ਦੀ ਖ਼ਬਰ ਨੇ ਉਸ ਦੇ ਵੱਡੇ ਭਰਾ ਗੁਰਜੀਤ ਸਿੰਘ (50) ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ।

ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਮੁਤਾਬਕ ਦੋਵੇਂ ਭਰਾ ਬਚਪਨ ਤੋਂ ਹੀ ਇਕ-ਦੂਜੇ ਨਾਲ ਬੇਹੱਦ ਪਿਆਰ ਕਰਦੇ ਸਨ ਤੇ ਜ਼ਿਆਦਾਤਰ ਸਮਾਂ ਇਕੱਠੇ ਹੀ ਬਿਤਾਉਂਦੇ ਸਨ। ਅਤੇ ਦੋਵਾਂ ਨੇ ਵਿਆਹ ਵੀ ਇੱਕੋ ਘਰ ਕਰਵਾਇਆ ਸੀ। ਤੇ ਇੱਕੋ ਦਿਨ ਦੋਨੇ ਘੋੜੀ ਚੜ੍ਹੇ ਸਨ ਛੋਟੇ ਭਰਾ ਦੀ ਮ੍ਰਿਤਕ ਦੇਹ ਕੋਲ ਬੈਠਾ ਗੁਰਜੀਤ ਸਿੰਘ ਲਗਾਤਾਰ ਰੋ ਰਿਹਾ ਸੀ। ਅਜੇ ਗੁਰਦੀਪ ਦੀ ਮੌਤ ਨੂੰ ਪੰਜ ਘੰਟੇ ਵੀ ਨਹੀਂ ਹੋਏ ਸਨ ਕਿ ਦੇਰ ਰਾਤ ਕਰੀਬ 12 ਤੋਂ 1 ਵਜੇ ਦੇ ਵਿਚਕਾਰ ਗੁਰਜੀਤ ਸਿੰਘ ਦੀ ਵੀ ਅਚਾਨਕ ਦਿਲ ਦੀ ਧੜਕਣ ਰੁਕ ਗਈ। ਪਰਿਵਾਰ ਦਾ ਮੰਨਣਾ ਹੈ ਕਿ ਉਹ ਛੋਟੇ ਭਰਾ ਦੇ ਵਿਛੋੜੇ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ।

ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵੇਂ ਭਰਾ ਪਰਛਾਵੇਂ ਵਾਂਗ ਇਕੱਠੇ ਰਹਿੰਦੇ ਸਨ। ਖੇਤਾਂ ਦੀ ਮੋਟਰ ‘ਤੇ ਕੰਮ ਕਰਨਾ ਹੋਵੇ, ਸ਼ਹਿਰ ਜਾਣਾ ਹੋਵੇ ਜਾਂ ਕਿਸੇ ਰਿਸ਼ਤੇਦਾਰੀ ਵਿੱਚ ਜਾਣਾ ਹੋਵੇ, ਦੋਵੇਂ ਹਮੇਸ਼ਾ ਇਕੱਠੇ ਹੀ ਨਜ਼ਰ ਆਉਂਦੇ ਸਨ। ਜਦੋਂ ਗੁਰਦੀਪ ਸਿੰਘ ਬਿਮਾਰ ਸੀ ਤਾਂ ਗੁਰਜੀਤ ਸਿੰਘ ਅਕਸਰ ਕਹਿੰਦਾ ਸੀ ਕਿ ਉਹ ਆਪਣੇ ਭਰਾ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ।
ਦੋਵਾਂ ਭਰਾਵਾਂ ਦੀ ਮੌਤ ਤੋਂ ਬਾਅਦ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਬਜ਼ੁਰਗ ਪਿਤਾ ਆਪਣੇ ਦੋ ਜਵਾਨ ਪੁੱਤਰਾਂ ਦੀਆਂ ਲਾਸ਼ਾਂ ਦੇਖ ਕੇ ਗਹਿਰੇ ਸਦਮੇ ਵਿੱਚ ਹਨ। ਗੁਰਜੀਤ ਸਿੰਘ ਆਪਣੇ ਪਿੱਛੇ ਦੋ ਬੇਟੀਆਂ ਤੇ ਇੱਕ ਬੇਟਾ ਛੱਡ ਗਿਆ ਹੈ, ਜਦਕਿ ਗੁਰਦੀਪ ਸਿੰਘ ਦਾ ਇੱਕ ਬੇਟਾ ਹੈ।

ਵੀਰਵਾਰ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਦੋਵਾਂ ਭਰਾਵਾਂ ਦਾ ਅੰਤਮ ਸਸਕਾਰ ਇਕੱਠਿਆਂ ਹੀ ਕੀਤਾ ਗਿਆ। ਇੱਕੋ ਘਰ ‘ਚੋਂ ਨਿਕਲੀਆਂ ਦੋ ਅਰਥੀਆਂ ਤੇ ਇੱਕੋ ਸਮੇਂ ਬਲਦੀਆਂ ਦੋ ਚਿਤਾਵਾਂ ਦਾ ਦ੍ਰਿਸ਼ ਦੇਖ ਕੇ ਹਰ ਅੱਖ ਨਮ ਹੋ ਗਈ। ਪੂਰਾ ਪਿੰਡ ਗ਼ਮ ਵਿੱਚ ਡੁੱਬਿਆ ਨਜ਼ਰ ਆਇਆ। ਇਹ ਘਟਨਾ ਸਿਰਫ਼ ਇੱਕ ਪਰਿਵਾਰ ਦਾ ਦੁੱਖ ਨਹੀਂ, ਸਗੋਂ ਭਰਾਵਾਂ ਦੇ ਅਟੁੱਟ ਪਿਆਰ ਤੇ ਰਿਸ਼ਤਿਆਂ ਦੀ ਉਸ ਮਜ਼ਬੂਤੀ ਦੀ ਮਿਸਾਲ ਵੀ ਹੈ, ਜਿਸ ਨੂੰ ਪਿੰਡ ਵਾਸੀ ਸ਼ਾਇਦ ਕਦੇ ਭੁੱਲ ਨਹੀਂ ਸਕਣਗੇ।

ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬੱਗਾ ਨੇ ਦੱਸਿਆ ਕਿ ਦੋਵਾਂ ਭਰਾਵਾਂ ਨੇ ਕਿਸਾਨ ਅੰਦੋਲਨ ਦੌਰਾਨ ਟਿਕਰੀ ਬਾਰਡਰ ‘ਤੇ ਇੱਕ ਸਾਲ ਤੋਂ ਵੱਧ ਸਮੇਂ ਲਈ ਮੋਰਚਾ ਲਾਇਆ ਸੀ। ਉਨ੍ਹਾਂ ਦੱਸਿਆ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੱਕ ਇਹ ਦੋਵੇਂ ਭਰਾ ਸੰਘਰਸ਼ ਵਿੱਚ ਲਗਾਤਾਰ ਡਟੇ ਰਹੇ ਸਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

htvteam

ਹੋਟਲ ਦੇ AC ਵਾਲੇ ਕਮਰਿਆਂ ਚ ਤੀਵੀਆਂ ਨਾਲ ਚੱਲ ਰਿਹਾ ਸੀ ਧੰ ? ਦਾ

htvteam

1 ਚਮਚਾ ਖਾਓ ਗਲੇ ‘ਚ ਰਹਿੰਦੀ ਬਲਗਮ ਬਾਹਰ ਲਿਆਓ

htvteam

Leave a Comment