Htv Punjabi
Punjab

ਰੇਲਵੇ ਦੀ ਪਾਰਕਿੰਗ ਤੋਂ ਦੂਜੇ ਦੀ ਬਾਈਕ ਲੈ ਕੇ ਜਾਣ ਤੋਂ ਰੋਕਿਆ ਤਾਂ ਕਿਰਚ ਨਾਲ ਗਲਾ ਕੱਟ ਦਿੱਤਾ

ਸੰਗਰੂਰ : ਸ਼ਹਿਰ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸਕੂਟਰ ਸਾਈਕਲ ਸਟੈਂਡ ‘ਤੇ ਕੰਮ ਕਰਦੇ ਦੀ ਗਰਦਨ ‘ਤੇ ਚਾਕੂ ਨਾਲ ਤਿੰਨ ਵਾਰ ਕਰੇ ਹੱਤਿਆ ਕਰ ਦਿੱਤੀ l ਨਸ਼ੇ ਦੀ ਹਾਲਤ ਵਿਚ ਮੁਲਜ਼ਮ ਸਟੈਂਡ ਤੋਂ ਮੋਟਰ ਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ l ਸਟੈਂਡ ਦੀ ਪਰਚੀ ਨਾ ਹੋਣ ‘ਤੇ ਉਸ ਨੂੰ ਮਨ੍ਹਾਂ ਕੀਤਾ ਗਿਆ ਤਾਂ ਮੁਲਜ਼ਮ ਝਗੜਾ ਕਰਨ ਲੱਗਾ l ਸਟੈਂਡ ਦਾ ਕਾਰਿੰਦਾ ਵਿਸ਼ਾਲ ਅਤੇ ਉਸ ਦਾ ਭਾਈ ਮੁਲਜ਼ਮ ਨੂੰ ਫੜ ਕੇ ਰੇਲਵੇ ਚੌਕੀ ਜਾਣ ਲੱਗੇ ਤਾਂ ਚੌਕੀ ਤੋਂ 200 ਮੀਟਰ ਦੀ ਦੂਰੀ ‘ਤੇ ਮੁਲਜ਼ਮ ਨੇ ਕਿਰਚ ਨਾਲ ਸਟੈਂਡ ਦੇ ਠੇਕੇਦਾਰ ਦੀ ਗਰਦਨ ‘ਤੇ ਵਾਰ ਕਰ ਦਿੱਤੇ l ਘਟਨਾ ਦੇ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ l ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ l ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਰੇਲਵੇ ਪੁਲਿਸ ਦੀ ਲਾਪਰਵਾਹੀ ਦਾ ਇਲਜ਼ਾਮ ਲਾਉਂਦੇ ਹੋਏ ਮ੍ਰਿਤਕ ਦੀ ਲਾਸ਼ ਰੇਲਵੇ ਟਰੈਕ ‘ਤੇ ਰੱਖ ਕੇ ਪ੍ਰਦਰਸ਼ਨ ਕੀਤਾ l ਪ੍ਰਦਰਸ਼ਨ ਦੇ ਕਾਰਨ 2 ਘੰਟੇ ਤੱਕ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਰਹੀ l ਸੰਗਰੂਰ ਰੇਲਵੇ ਪੁਲਿਸ ਚੌਂਕੀ ਦੇ ਐਸਐਚਓ ਕਮਲੇਸ਼ ਨੇ ਦੱਸਿਆ ਕਿ ਰੇਲਵੇ ਪੁਲਿਸ ਨੇ ਅਣਪਛਾਤੇ ਨੌਜਵਾਨਾਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ l ਜਲਦ ਮੁਲਜ਼ਮ ਦਾ ਪਤਾ ਲਾ ਲਿਆ ਜਾਵੇਗਾ l ਡਿਊਟੀ ਵਿੱਚ ਲਾਪਰਵਾਹੀ ਵਰਤਣ ਵਾਲੇ 4 ਮੁਲਾਜ਼ਿਮਾਂ ਹਵਲਦਾਰ ਰਵਿੰਦਰ ਸਿੰਘ, ਹੋਮਗਾਰਡ ਰਾਮ ਸਿੰਘ, ਅਜੈਬ ਸਿੰਘ ਅਤੇ ਜੰਟਾ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ l
ਦੱਸ ਦਈਏ ਕਿ ਮ੍ਰਿਤਕ ਦੇ ਭਾਈ ਵਿਕਰਮ ਕਾਂਤ ਦਾ ਕਹਿਣਾ ਹੈ ਕਿ ਘਟਨਾ ਦੇ ਸਮੇਂ ਰੇਲਵੇ ਪੁਲਿਸ ਦਾ ਕਰਮਚਾਰੀ ਪਲੇਟਫਾਰਮ *ਤੇ ਮੌਜੂਦ ਸੀ.ਉਹ ਮੁਲਜ਼ਮ ਦੇ ਪਿੱਛੇ ਭੱਜ ਰਿਹਾ ਸੀ.ਮੌਕੇ *ਤੇ ਮੌਜੂਦ ਕਰਮਚਾਰੀ ਨੂੰ ਉਸ ਨੇ ਦੱਸਿਆ ਕਿ ਦੌੜ ਰਹੇ ਨੌਜਵਾਨ ਨੇ ਉਸ ਦੇ ਭਾਈ ਦੇ ਚਾਕੂ ਮਾਰਿਆ ਹੈ.ਇਸ ਦੇ ਬਾਵਜੂਦ ਕਰਮਚਾਰੀ ਨੇ ਉਸ ਨੂੰ ਉੱਥੇ ਹੀ ਰੋਕ ਦਿੱਤਾ ਅਤੇ ਉਸ ਨੂੰ ਕਿਹਾ ਕਿ ਪੁਲਿਸ ਮਾਮਲੇ ਨੂੰ ਆਪਣੇ ਆਪ ਦੇਖ ਲਵੇਗੀ.ਘਟਨਾ ਦੇ 24 ਘੰਟੇ ਬਾਅਦ ਵੀ ਮੁਲਜ਼ਮ ਦਾ ਕੋਈ ਸੁਰਾਗ ਨਹੀਂ ਮਿਲਿਆ.ਪੁਲਿਸ ਕਾਰਵਾਈ ਨਹੀਂ ਕਰ ਰਹੀ ਹੈ.

Related posts

ਪੁਲਿਸ ਦੇ ਨਾਕੇ ਤੇ ਦੇਖੋ ਕੀ ਹੋ ਗਿਆ, ਬੀਬੀਆਂ ਨੇ ਚੱਕਤਾ ਕੰਮ

htvteam

ਬੁਰਕਿਆਂ ਵਾਲੀ ਦੁਕਾਨ ‘ਚ ਵੜ੍ਹਿਆ ਪੱਤਰਕਾਰ, ਫੇਰ ਕੁੜੀਆਂ ਨੂੰ ਕੀਤੇ ਸਵਾਲ

htvteam

ਦੇਖੋ ਕਿਵੇਂ ਲੋਕਾਂ ਦੀ ਜੇਬ ‘ਚੋਂ ਕਢਾਏ ਲੱਖਾਂ ਰੁਪਏ…

htvteam

Leave a Comment