Htv Punjabi
Crime Punjab Video

AC ਲਗਾਕੇ ਸੋਣਾ ਐਨਾ ਖ਼ਤਰਨਾਕ ਹੋ ਸਕਦਾ

ਅੰਮ੍ਰਿਤਸਰ ‘ਚ ਚੋਰੀ ਦੀ ਵੱਡੀ ਘਟਨਾ
ਸੋਨਾ ਅਤੇ ਵਿਦੇਸ਼ੀ ਕਰੰਸੀ ਲੈਕੇ ਚੋਰ ਫਰਾਰ
ਚੋਰੀ ਦੀ ਘਟਨਾ ਘਰ ਚ ਲੱਗੇ ਸੀਸੀਟੀਵੀ ਚ ਕੈਦ
ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਜਾਂਚ ਕੀਤੀ ਸ਼ੁਰੂ
ਸ਼ਹਿਰ ਦੇ ਇੱਕ ਪੋਸ਼ ਇਲਾਕੇ ਮਾਡਲ ਟਾਊਨ ਵਿੱਚ ਬੀਤੀ ਰਾਤ ਪੌਣੇ ਤਿੰਨ ਵਜੇ ਦੇ ਕਰੀਬ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰ ਘਰ ‘ਚੋਂ ਲੱਖਾਂ ਰੁਪਏ ਦਾ ਸੋਨਾ ਅਤੇ ਵਿਦੇਸ਼ੀ ਕਰੰਸੀ ਚੱਕ ਕੇ ਫਰਾਰ ਹੋ ਗਏ। ਘਟਨਾ ਦੇ ਵੇਲੇ ਪਰਿਵਾਰ ਦੇ ਸਭ ਮੈਂਬਰ ਘਰ ‘ਚ ਸੋ ਰਹੇ ਸਨ। ਮਿਲੀ ਜਾਣਕਾਰੀ ਮੁਤਾਬਕ, ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਸਾਰੀ ਘਟਨਾ ਕੈਦ ਹੋ ਚੁੱਕੀ ਹੈ। ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਚੋਰ ਕਿਸੇ ਵੀ ਡਰ ਦੇ ਬਿਨਾਂ ਘਰ ‘ਚ ਦਾਖਲ ਹੋਏ ਅਤੇ ਬੇਝਿਜਕ ਘਰ ਦੀਆਂ ਅਲਮਾਰੀਆਂ ਖੋਲ੍ਹ ਕੇ ਕੀਮਤੀ ਸਮਾਨ ਚੱਕ ਲਿਆ। ਸਵੇਰੇ ਜਦੋਂ ਪਰਿਵਾਰ ਦੇ ਮੈਂਬਰ ਜਾਗੇ, ਤਾਂ ਉਨ੍ਹਾਂ ਨੇ ਘਰ ਦੀ ਹਾਲਤ ਦੇਖੀ ਤੇ ਹੈਰਾਨ ਰਹਿ ਗਏ।

ਘਰ ਦੀਆਂ ਅਲਮਾਰੀਆਂ ਖੁੱਲੀਆਂ ਹੋਈਆਂ ਸਨ ਅਤੇ ਕੀਮਤੀ ਜ਼ੇਵਰਾਤਾਂ ਨਾਲ ਨਾਲ ਵਿਦੇਸ਼ੀ ਕਰੰਸੀ ਵੀ ਗਾਇਬ ਸੀ। ਇਸ ਮੌਕੇ ਪੀੜਿਤ ਪਰਿਵਾਰ ਨੇ ਦੱਸਿਆ ਕਿ ਰਾਤ ਪੌਣੇ ਤਿੰਨ ਵਜੇ ਦੇ ਕਰੀਬ ਤਿੰਨ ਚੋਰ ਘਰ ਦੇ ਬਾਹਰ ਆਏ ਜਿਨ੍ਹਾਂ ਵਿਚੋਂ ਇਕ ਘਰ ਦੇ ਅੰਦਰ ਕੰਧ ਟੱਪ ਕੇ ਦਾਖਿਲ ਹੌਇਆ ਤੇ ਉਸ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾ ਕਿਹਾ ਕਿ ਵਿਦੇਸ਼ੀ ਕਰੰਸੀ, ਤੇ ਮੇਰੀ ਪਤਨੀ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਹਨ ਉਨ੍ਹਾ ਕਿਹਾ ਕਿ ਇਹ ਸਾਰੀ ਘਟਨਾ ਸੀਸੀਟੀਵੀ ਵੀਡਿਓ ਕੈਮਰੇ ਵਿੱਚ ਕੈਦ ਹੋ ਗਈ। ਉਣਾ ਕਿਹਾ ਕਿ ਅਸੀਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਚੁੱਕੀ ਹੈ ਤੇ ਸੀਸੀਟੀਵੀ ਫੁੱਟੇਜ ਦੇ ਆਧਾਰ ‘ਤੇ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।

ਇਸ ਮੌਕੇ ਰਾਣੀ ਦਾ ਬਾਗ ਪੁਲਿਸ ਚੌਂਕੀ ਦੇ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਡਲ ਟਾਊਨ ਗਲੀ ਨੰਬਰ ਦੋ ਦੇ ਵਿੱਚ ਦੇਰ ਰਾਤ ਤਿੰਨ ਚੋਰਾਂ ਵੱਲੋਂ ਘਰ ਵਿੱਚ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਜਿਸ ਵਿੱਚ ਤਿੰਨ ਚੋਰ ਦਿਖਾਈ ਦੇ ਰਹੇ ਹਨ। ਇਹਨਾਂ ਦੀ ਜਲਦੀ ਹੀ ਭਾਲ ਕਰਕੇ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਸ਼ਹਿਰ ‘ਚ ਲਗਾਤਾਰ ਵੱਧ ਰਹੀਆਂ ਚੋਰੀਆਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਅੰਮ੍ਰਿਤਸਰ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਚੋਰੀਆਂ ‘ਤੇ ਲਗਾਮ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੁਧਿਆਣਾ ਜਾਮਾ ਮਸਜਿਦ ਬਾਹਰ ਦੇਖੋ ਕੀ ਹੋਇਆ ?

htvteam

ਅਚਾਨਕ ਘਰ ਵਾਪਸ ਆਏ ਪਤੀ ਨੇ ਪਤਨੀ ਨੂੰ ਆਸ਼ਿਕ ਸੰਗ ਦੇਖਿਆ ਤਾਂ ਹੋਇਆ ਅੱਗਬਬੂਲਾ

Htv Punjabi

ਔਰਤ ਨੇ ਜੇਠ ਤੇ ਲਗਾਏ ਧੱਕਾ ਕਰਨ ਦੇ ਇਲਜ਼ਾਮ ਜੇਠ ਵੀ ਆਇਆ ਮੀਡੀਆ ਸਾਹਮਣੇ ਕਰਤੀ ਸਿੱਧੀ ਗੱਲ

htvteam

Leave a Comment