ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ); ਜ਼ਿਲਾ ਪ੍ਰੀਸ਼ਦ ਕਪੂਰਥਲਾ ਦੀ ਹੋਈ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਚੋਣ ਨੇ ਸਭ ਨੂੰ ਚੱਕਰਾਂ ਵਿੱਚ ਪਾਇਆ ਹੋਇਆ ਹੈ ਬੇਸ਼ੱਕ ਇਹ ਚੋਣ ਸਰਬਸੰਮਤੀ ਨਾਲ ਹੋਈ ਹੈ ਤੇ ਸਾਰੀ ਕਾਰਵਾਈ ਵਧੀਕ ਡਿਪਟੀ ਕਮਿਸ਼ਨਰ (ਜ) ਫਗਵਾੜਾ-ਕਮ-ਪ੍ਰੀਜ਼ਾਈਡਿੰਗ ਅਫ਼ਸਰ ਸ. ਗੁਰਮੀਤ ਸਿੰਘ ਮੁਲਤਾਨੀ ਦੀ ਨਿਗਰਾਨੀ ਹੇਠ ਹੋਈ ਹੈ ਪਰ ਸਿਆਸੀ ਸਤਰੰਜ ਦੇ ਖਿਡਾਰੀਆਂ ਨੇ ਅਜਿਹਾ ਦਾਅ ਖੇਡਿਆ ਕਿ ਹਰ ਕੋਈ ਹੈਰਾਨ ਰਹਿ ਗਿਆ ।
ਦਰਅਸਲ ਚੇਅਰਪਰਸਨ ਦੀ ਸੀਟ ਔਰਤ ਲਈ ਰਿਜ਼ਰਵ ਸੀ ਜਿਸ ਤੇ ਗਿਣੀ ਮਿਥੀ ਸਾਜਿਸ਼ ਤਹਿਤ ਜੋਨ ਨੰ 7 ਚੂਹੜਪੁਰ ਤੋ ਮੈਂਬਰ ਕਮਲੇਸ਼ ਰਾਣੀ ਨੂੰ ਨਿਯੁਕਤ ਕਰ ਦਿੱਤਾ ਹੈ
ਪਰ ਹੱਦ ਤਾ ਉਸ ਵਕਤ ਹੋ ਗਈ ਜਦੋ ਉੱਪ ਚੇਅਰਮੈਨੀ ਲਈ ਅਸਰ ਰਸੂਖ ਦਾਅਵੇਦਾਰਾ ਨੂੰ ਦਰਕਿਨਾਰ ਕਰਕੇ ਇਕ ਅਜਿਹੇ ਆਗੂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਜਿਸ ਦਾ ਜਿਲੇ ਵਿੱਚ ਕੋਈ ਜਿਆਦਾ ਸਿਆਸੀ ਅਧਾਰ ਨਹੀ ਹੈ । ਉੱਪ ਚੇਅਰਮੈਨ ਦੀ ਦਾਅਵੇਦਾਰੀ ਵਿੱਚ ਹਲਕਾ ਸੁਲਤਾਨਪੁਰ ਲੋਧੀ ਤੋ ਨਰਿੰਦਰ ਸਿੰਘ ਜੈਨਪੁਰ ਵੀ ਹੱਕ ਜਤਾਉਂਦੇ ਸਨ ਜਿਹਨਾ ਦੇ ਭਰਾਤਾ ਬਲਜਿੰਦਰ ਸਿੰਘ ਜੈਨਪੁਰ ਸ੍ਰੀ ਰਾਹੁਲ ਗਾਂਧੀ ਅਤੇ ਮਹਾਰਾਣੀ ਪਰਨੀਤ ਕੌਰ ਦੇ ਬਹੁਤ ਨੇੜੇ ਹੈ ।
ਇਸ ਤਰਾਂ ਦੂਸਰੇ ਦਾਅਵੇਦਾਰ ਮਨਵਿੰਦਰ ਸਿੰਘ ਮਨੀ ਔਜਲਾ ਵੀ ਸਨ ਜੋ ਖਡੂਰ ਸਾਹਿਬ ਤੋ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਦਾਮਾਦ ਹਨ ਤੇ ਰਾਣਾ ਗੁਰਜੀਤ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ । ਉਪਰੋਕਤ ਵਿਅਕਤੀਆ ਦੇ ਅਸਫਲ ਰਹਿਣ ਪਿੱਛੇ ਇਕ ਕਾਰਨ ਸਿਆਸਤ ਚ ਕਮੀ ਮੰਨਿਆ ਜਾ ਰਿਹਾ ਹੈ । ਪਰ ਦੂਜੇ ਪਾਸੇ ਨਵਨਿਯੁਕਤ ਬੀਬਾ ਕਮਲੇਸ਼ ਰਾਣੀ ਸਿਆਸਤ ਦੀ ਸਟਾਰ ਨਹੀ ਹੈ ਤੇ ਉਹ ਪੱਤਰਕਾਰਾ ਵਲੋ ਕੀਤੇ ਸਵਾਲਾ ਦਾ ਸਹੀ ਜਵਾਬ ਤੱਕ ਨਹੀ ਦੇ ਪਾਈ ।
ਇਸ ਨਿਯੁਕਤੀ ਤੋ ਬਾਅਦ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਸ. ਨਵਤੇਜ ਸਿੰਘ ਚੀਮਾ ਅਤੇ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਨਵੇਂ ਚੁਣੇ ਗਏ ਚੇਅਰਪਰਸਨ ਅਤੇ ਉੱਪ ਚੇਅਰਮੈਨ ਦਾ ਮੂੰਹ ਮਿੱਠਾ ਕਰਵਾ ਕੇ ਰਸਮ ਜਰੂਰ ਪੂਰੀ ਕਰ ਦਿੱਤੀ ਹੈ ਪਰ ਇਹਨਾ ਨਿਯੁਕਤੀਆ ਤੋ ਨਰਾਜ਼ ਚਲ ਰਹੇ ਲੋਕਾ ਦੀ ਸੰਤੁਸ਼ਟੀ ਲਈ ਕੋਈ ਕੁੱਝ ਨਹੀ ਬੋਲ ਰਿਹਾ । ਇਲਾਕੇ ਦੇ ਲੋਕ ਇਹਨਾ ਵਿਧਾਇਕਾ ਵੱਲੋ ਐੱਸ ਸੀ ਪੱਤਾਂ ਖੇਡ ਕੇ ਕੀਤੀ ਨਿਯੁਕਤੀ ਤੋ ਹੈਰਾਨ ਹਨ
ਕਹਿਣ ਵਾਲੇ ਤਾ ਇਹ ਵੀ ਕਹਿ ਰਹੇ ਹਨ ਕਿ ਜੇਕਰ ਇਹ ਨਿਯੁਕਤੀ ਜਰਨਲ ਵਰਗ ਵਿੱਚ ਕੀਤੀ ਜਾਂਦੀ ਤਾ ਪ੍ਰਧਾਨਗੀ ਕਿਸੇ ਹੋਰ ਵਿਧਾਨ ਸਭਾ ਹਲਕੇ ਵਿੱਚ ਜਾ ਸਕਦੀ ਸੀ ਜੋ ਸਿਆਸੀ ਖਿਡਾਰੀਆ ਨੂੰ ਮਨਜੂਰ ਨਹੀ ਸੀ ।
ਫਿਲਹਾਲ ਇਹ ਨਿਯੁਕਤੀ ਸਿਆਸੀ ਗਲਿਆਰਿਆ ਵਿੱਚ ਬਹਿਸ ਦਾ ਮੁੱਦਾ ਬਣਿਆ ਹੋਇਆ ਹੈ ।