ਨਵੀਂ ਦਿੱਲੀ (ਸੁਖਦੇਵਪਾਲ ਸਿੰਘ) : ਸਰਦਾਰ ਮਨਜੀਤ ਸਿੰਘ ਜੀਕੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਚੋਣਾਂ ਤੋਂ ਬਾਹਰ ਹੋਣ ‘ਤੇ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਅੱਜ ਜੋ ਵੀ ਪਾਰਟੀ ਦੀ ਹਾਲਤ ਹੋਈ ਹੈ, ਇਸ ਵਿੱਚ ਇਨ੍ਹਾਂ ਸਾਰੇ ਨੇਤਾਵਾਂ ਦਾ ਹੀ ਹੱਥ ਹੈ l

ਮਨਜੀਤ ਸਿੰਘ ਜੀਕੇ ਨੇ ਸਵਾਲ ਕਰਦੇ ਹੋਏ ਕਿਹਾ ਕਿ ਬੀਜੇਪੀ ਤੁਹਾਨੂੰ ਆਪਣਾ ਸਾਥੀ ਨਹੀਂ ਮੰਨਦੀ ਅਤੇ ਇਹੀ ਵਜ੍ਹਾ ਹੈ ਕਿ ਬੀਜੇਪੀ ਨੇ ਦਿੱਲੀ ਤੋਂ ਸ਼ਿਅਦ ਨੂੰ ਟਿਕਟ ਨਹੀਂ ਦਿੱਤੀ ਅਤੇ ਸਭ ਕੁਝ ਲੁਕਾਉਣ ਦੇ ਲਈ ਸ਼ਿਅਦ ਨੇ ਇੱਕ ਨਵੀਂ ਕਹਾਣੀ ਬਣਾ ਦਿੱਤੀ ਕਿ ਐਨਆਰਸੀ ਅਤੇ ਸੀਏਏ ਦੀ ਵਜ੍ਹਾ ਕਾਰਨ ਗਠਬੰਧਨ ਨਹੀਂ ਹੋ ਸਕਿਆ l ਜੀਕੇ ਨੇ ਕਿਹਾ ਕਿ ਪਹਿਲਾਂ ਸ਼ੋ੍ਰਮਣੀ ਅਕਾਲੀ ਦਲ ਦੇ ਨੇਤਾ ਸੀਏਏ ਦੇ ਸਮਰਥਨ ਵਿੱਚ ਰੈਲੀ ਕਰਦੇ ਦੇਖੇ ਗਏ ਹਨ ਪਰ ਅੱਜ ਉਹ ਕਿਸ ਮੂੰਹ ਨਾਲ ਇਸ ਐਕਟ ਦਾ ਵਿਰੋਧ ਕਰ ਰਹੇ ਹਨ l
