Htv Punjabi
Punjab

ਏਕੇ 47 ਨਾਲ ਚੱਲੀ ਗੋਲੀ, ਏਐਸਆਈ ਦੀ ਮੌਤ

ਪਠਾਨਕੋਟ : ਗੁਰੂ ਨਾਨਕ ਪਾਰਕ ਵਿੱਚ ਸ਼ੁੱਕਰਵਾਰ ਦੀ ਸਵੇਰ ਪੀਸੀਆਰ ਵਿੱਚ ਤੈਨਾਤ ਏਐਸਆਈ ਦੀ ਏਕੇ 47 ਰਾਈਫਲ ਨਾਲ ਚੱਲੀ ਗੋਲੀ ਨਾਲ ਉਸ ਦੀ ਮੌਤ ਹੋ ਗਈ l ਏਐਸਆਈ ਦੀ ਠੋਢੀ ਦੇ ਨੀਚੇ ਤੋਂ ਚੱਲੀ ਗੋਲੀ, ਸਿਰ ਨੂੰ ਚੀਰਦੇ ਹੋਏ ਛੱਤ ਪਾਰ ਕਰਕੇ ਨਿਕਲ ਗਈ l ਗੋਲੀ ਗਲਤੀ ਨਾਲ ਚੱਲੀ ਜਾਂ ਏਐਸਆਈ ਨੇ ਖੁਦ ਚਲਾਈ, ਇਸ ਦੇ ਬਾਰੇ ਵਿੱਚ ਖੁਲਾਸਾ ਨਹੀਂ ਹੋ ਸਕਿਆ ਹੈ l ਮ੍ਰਿਤਕ ਦੀ ਪਹਿਚਾਣ ਬੈਂਕ ਕਲੋਨੀ ਨਿਵਾਸੀ ਏਐਸਆਈ ਪਰਮਵੀਰ ਸੈਨੀ ਦੇ ਤੌਰ ‘ਤੇ ਹੋਈ ਹੈ l ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਆਲੇ ਦੁਆਲੇ ਦੇ ਲੋਕਾਂ ਤੋਂ ਜਾਣਕਾਰੀ ਹਾਸਿਲ ਕੀਤੀ l
ਘਟਨਾ ਸ਼ੁੱਕਰਵਾਰ ਸਵੇਰੇ ਸਾਢੇ 11 ਦੇ ਕਰੀਬ ਦੀ ਹੈ l ਮਾਡਲ ਟਾਊਨ ਸਥਿਤ ਗੁਰੂ ਨਾਨਕ ਪਾਰਕ ਵਿੱਚ ਗੋਲੀ ਚੱਲਣ ਦੀ ਆਵਾਜ਼ ਨਾਲ ਭੱਜ ਦੌੜ ਮੱਚ ਗਈ l ਆਲੇ ਦੁਆਲੇ ਦੇ ਦੁਕਾਨਦਾਰ ਅਤੇ ਮੁਹੱਲੇ ਦੇ ਲੋਕ ਡਰਦੇ ਡਰਦੇ ਪਾਰਕ ਪਹੁੰਚੇ l ਪਾਰਕ ਵਿੱਚ ਸੈਰ ਕਰਨ ਵਾਲਿਆਂ ਦੇ ਲਈ ਬਣਾਈ ਅਰਾਮ ਕਰਨ ਵਲੀ ਜਗ੍ਹਾ ‘ਤੇ ਏਐਸਆਈ ਦੀ ਖੂਨ ਨਾਲ ਲਿਬਡੀ ਲਾਸ਼ ਪਈ ਸੀ l ਕੋਲ ਹੀ ਉਸ ਦੀ ਏਕੇ 47 ਰਾਈਫਲ ਗਿਰੀ ਪਈ ਸੀ l ਏਐਸਆਈ ਦੇ ਨਾਲ ਪੰਜਾਬ ਦਾ ਹੋਮਗਾਰਡ ਜਵਾਨ ਕੇਵਲ ਕ੍ਰਿਸ਼ਨ ਵੀ ਸੀ l ਸਹਿਕਰਮੀ ਅਤੇ ਲੋਕਾਂ ਨੇ ਥਾਣਾ ਨੰਬਰ ਦੋ ਦੀ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ l ਗੋਲੀ ਕਿਵੇਂ ਚੱਲੀ ਅਤੇ ਕਿਸੇ ਨੇ ਚਲਾਈ, ਇਸ ਦੇ ਬਾਰੇ ਕੋਈ ਨਹੀਂ ਦੱਸਿਆ l ਸੂਚਨਾ ਪਾ ਕੇ ਮੌਕੇ ‘ਤੇ ਐਸਪੀ ਪੀਐਸ ਵਿਰਕ, ਐਸਐਚਓ ਦਵਿੰਦਰ ਪ੍ਰਕਾਸ਼ ਸਮੇਤ ਹੋਰ ਅਧਿਕਾਰੀ ਪਹੁੰਚੇ ਅਤੇ ਆਲੇ ਦੁਆਲੇ ਦੇ ਲੋਕਾਂ ਨਾਲ ਪੁੱਛਗਿਛ ਕੀਤੀ l ਇਸ ਦੇ ਇਲਾਵਾ ਉਸ ਦੇ ਨਾਲ ਡਿਊਟੀ ਦੇ ਰਹੇ ਹੋਮਗਾਰਡ ਜਵਾਨ ਦੇ ਬਿਆਨ ਵੀ ਦਰਜ ਕੀਤੇ l ਹੋਮਗਾਰਡ ਕੇਵਲ ਕਿਸ਼ਨ ਦਾ ਕਹਿਣਾ ਹੈ ਕਿ ਉਹ ਗਸ਼ਤ ‘ਤੇ ਸੀ l ਏਐਸਆਈ ਪਰਮਵੀਰ ਸੈਨੀ ਅਤੇ ਉਸ ਨੇ ਚਾਹ ਪੀ ਅਤੇ ਪਾਰਕ ਵਿੱਚ ਆ ਗਏ l ਥੋੜੀ ਦੇਰ ਬਾਅਦ ਉਹ ਉੱਠ ਕੇ ਟਹਿਲਣ ਚਲਾ ਗਿਆ ਤਾਂ ਉਸੀ ਸਮੇਂ ਫਾਇਰ ਦੀ ਆਵਾਜ਼ ਸੁਣੀ l ਉਸ ਨੇ ਮੁੜ ਕੇ ਦੇਖਿਆ ਤਾਂ ਏਐਸਆਈ ਖੂਨ ਨਾਂਲ ਲਿਬੜਿਆ ਪਿਆ ਸੀ l ਹੋਮਗਾਰਡ ਜਵਾਨ ਨੇ ਦੱਸਿਆ ਕਿ ਏਐਸਆਈ ਨੇ ਉਸ ਤੋਂ ਕੋਈ ਅਜਿੀ ਗੱਲ ਨਹੀਂ ਕੀਤੀ, ਜਿਸ ਨਾਲ ਕਿ ਉਹ ਪਰੇਸ਼ਾਨ ਲੱਗ ਰਿਹਾ ਹੋਵੇ l

Related posts

ਪੀਰਾਂ ਦੀ ਦਰਗਾਹ ਤੇ ਮੁੰਡੇ ਦੀ ਗੰ/ ਦੀ ਕ/ ਰਤੂਤ

htvteam

ਲੌਕਡਾਊਨ ‘ਚ ਬੰਦਾ ਲਈ ਬੈਠਾ ਸੀ ਛੋਲੇ ਭਟੂਰੇ ਦੀ ਰੇਹੜੀ, ਦੇਖੋ ਪੁਲਿਸ ਨੇ ਕਿਵੇਂ ਸਿਖਾਇਆ ਸਬਕ

Htv Punjabi

ਸ਼ਹਿਰ ਮਲੇਰਕੋਟਲਾ ਦੇ ਨੌਜਵਾਨਾਂ ਦੀਆਂ ਗੱਲਾਂ ਤੇ ਮੰਗਾਂ ਸੁਣਨ ਵਾਲੀਆਂ ਨੇ

htvteam

Leave a Comment