Htv Punjabi
Punjab

ਇਸ ਕਾਂਡ ‘ਤੇ ਰਾਜ ਤੋਂ ਬਾਹਰ ਟਰਾਇਲ ‘ਤੇ ਸੁਣਵਾਈ 23 ਮਾਰਚ ਤੱਕ ਸਥਗਿਤ

ਫਰੀਦਕੋਟ : ਬਰਗਾੜੀ ਬੇਅਦਬੀ ਮਾਮਲੇ ਨਾਲ ਸੰਬੰਧਿਤ ਬਹਿਬਲ ਗੋਲੀਕਾਂਡ ਕੇਸ ਦੇ ਮੁੱਖ ਮੁਲਜ਼ਮ ਅਤੇ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕੇਸ ਦਾ ਟਰਾਇਲ ਪੰਜਾਬ ਰਾਜ ਤੋਂ ਬਾਹਰ ਕਰਵਾਉਣ ਦੀ ਮੰਗ ਕੀਤੀ ਹੈ l ਪਟੀਸ਼ਨ ‘ਤੇ ਸ਼ੁੱਕਰਵਾਰ ਨੂੰ ਹਾਈਕੋਰਟ ਦੇ ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੇ ਅਗਲੀ ਸੁਣਵਾਈ 23 ਮਾਰਚ ਤੱਕ ਟਾਲ ਦਿੱਤੀ ਹੈ l
ਹਾਈਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਸਾਬਕਾ ਐਸਐਸਪੀ ਨੇ ਤਰਕ ਦਿੱਤਾ ਹੈ ਕਿ ਇਹ ਕੇਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੀ ਬੇਅਦਬੀ ਮਾਮਲੇ ਨਾਲ ਜੁੜਿਆ ਹੈ l ਕੇਸ ਦੀ ਸੁਣਵਾਈ ਦੇ ਦੌਰਾਨ ਫਰੀਦਕੋਟ ਵਿੱਚ ਅਕਸਰ ਹੀ ਤਨਾਅ ਦਾ ਮਾਹੌਲ ਪੈਦਾ ਹੋ ਜਾਂਦਾ ਹੈ l ਅਜਿਹੇ ਵਿੱਚ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਸ ਨੂੰ ਜ਼ਿਲ੍ਹਾ ਫਰੀਦਕੋਟ ਹੀ ਨਹੀਂ ਬਲਕਿ ਪੰਜਾਬ ਰਾਜ ਤੋਂ ਬਾਹਰ ਹਰਿਆਣਾ ਜਾਂ ਚੰਡੀਗੜ ਵਿੱਚ ਚਲਾਇਆ ਜਾਵੇ l
12 ਅਕਤੂਬਰ 2015 ਨੂੰ ਬਰਗਾੜੀ ਵਿੱਚ ਪਾਵਨ ਸਵਰੂਪ ਦੀ ਬੇਅਦੀ ਦੀ ਘਟਨਾ ਸਾਹਮਣੇ ਆਉਣ ਦੇ ਬਾਅਦ ਰਾਜ ਭਰ ਵਿੱਚ ਸਿੱਖ ਜੱਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ ਸੀ l ਇਸ ਦੌਰਾਨ 14 ਅਕਤੂਬਰ 2015 ਨੂੰ ਬਰਗਾੜੀ ਨਾਲ ਲੱਗਦੇ ਪਿੰਡ ਬਹਿਬਲ ਕਲਾਂ ਵਿੱਚ ਦਿੱਤੇ ਜਾ ਰਹੇ ਧਰਨੇ ਵਿੱਚ ਪੁਲਿਸ ਫਾਇਰਿੰਗ ਦੇ ਦੌਰਾਨ 2 ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ l ਇਸ ਘਟਨਾ ਨੂੰ ਲੈ ਕੇ ਮਚੇ ਬਵਾਲ ਦੇ ਬਾਅਦ ਪੁਲਿਸ ਨੇ 21 ਅਕਤੂਬਰ 2015 ਨੂੰ ਥਾਣਾ ਬਾਜਾਖਾਨਾ ਵਿੱਚ ਅਣਪਛਾਤੇ ਪੁਲਿਸ ਪਾਰਟੀ ‘ਤੇ ਹੱਤਿਆ ਦਾ ਕੇਸ ਦਰਜ ਕੀਤਾ ਸੀ l ਸਾਲ 2018 ਦੇ ਦੌਰਾਨ ਜਸਟਿਸ ਰਣਜੀਤ ਸਿੰਘ ਆਯੋਗ ਦੀ ਰਿਪੋਰਟ ਦੇ ਆਧਾਰ ‘ਤੇ ਚਾਰ ਪੁਲਿਸ ਅਧਿਕਾਰੀਆਂ ਮੋਗਾ ਦੇ ਤਤਕਾਲੀਨ ਐਸਐਸਪੀ ਮੋਗਾ ਚਰਨਜੀਤ ਸਿੰਘ ਸ਼ਰਮਾ, ਉਨ੍ਹਾਂ ਦੇ ਰੀਡਰ ਇੰਸਪੈਟਰ ਪ੍ਰਦੀਪ ਸਿਘ, ਐਸਪੀ ਫਾਜ਼ਿਲਕਾ ਵਿਕਰਮਜੀਤ ਸਿੰਘ ਅਤੇ ਤਤਕਾਲੀਨ ਥਾਣਾ ਬਾਜਾਖਾਨਾ ਮੁਖੀ ਐਸਆਈ ਅਮਰਜੀਤ ਸਿੰਘ ਕੁਲਾਰ ਨੂੰ ਨਾਮਜਦ ਕੀਤਾ ਗਿਆ l
ਕੇਸ ਦੀ ਜਾਂਚ ਐਸਆਈਟੀ ਨੂੰ ਦਿੱਤੀ ਗਈ l ਇਸ ਮਾਮਲੇ ਵਿੱਚ ਉਨ੍ਹਾਂ ਨੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਨੂੰ ਪਿਛਲੇ ਸਾਲ 27 ਜਨਵਰੀ 2019 ਨੂੰ ਗ੍ਰਿਫਤਾਰ ਕਰ ਲਿਆ ਸੀ l ਉਨ੍ਹਾਂ ਦੇ ਖਿਲਾਫ ਅਦਾਲਤ ਵਿੱਚ ਚਲਾਨ ਵੀ ਪੇਸ਼ ਕੀਤਾ ਜਾ ਚੁੱਕਿਆ ਹੈ l
ਉੱਥੇ ਹੀ ਬਾਕੀ ਤਿੰਨੋਂ ਪੁਲਿਸ ਅਧਿਕਾਰੀਆਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਅੰਤਿਮ ਜ਼ਮਾਨਤ ਮਿਲੀ ਹੋਈ ਹੈ l ਇਨੀ ਦਿਨੀ ਕੇਸ ਦਾ ਰਾਇਲ ਫਰੀਦਕੋਟ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਚੱਲ ਰਿਹਾ ਹੈ l ਇਸੀ ਵਿੱਚ ਮੁੱਖ ਮੁਲਜ਼ਮ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕੇਸ ਦੇ ਟਰਾਇਲ ਨੂੰ ਰਾਜ ਤੋ਼ ਬਾਹਰ ਕਰਾਉਣ ਦੀ ਮੰਗ ਕੀਤੀ ਹੈ l

Related posts

ਸਿਰਸੇ ਕਰਕੇ ਆਹ ਕੀ ਹੋ ਗਿਆ

htvteam

ਨਵੇਂ ਸਾਲ ਮੌਕੇ 13 ਸਾਲਾਂ ਦਾ ਪੁੱਤ ਜਹਾਨ ਤੋਂ ਰੁਖਸਤ

htvteam

ਆਹ ਸ਼ਹਿਰ ਹੁਣੇ ਹੁਣੇ ਹੋ ਗਿਆ ਵੱਡਾ ਐਲਾਨ, ਰਾਤ ਨੂੰ ਹੀ ਫੁੱਲ ਕਰਵਾ ਲਵੋ ਗੱਡੀਆਂ ਦੀਆਂ ਟੈਂਕੀਆਂ

htvteam

Leave a Comment