ਜਲੰਧਰ (ਦਵਿੰਦਰ ਕੁਮਾਰ) : ਲੰਘੇ ਦਿਨੀਂ ਇਥੋਂ ਦੇ ਮਿਲਕ ਬਾਰ ਚੌਂਕ ਵਿਖੇ ਨਾਕੇ ‘ਤੇ ਖੜ੍ਹੇ ਥਾਣੇਦਾਰ ਮੁਲਖ ਰਾਜ ਉੱਤੇ ਜਿਸ 20 ਸਾਲ ਦੇ ਇੱਕ ਨੌਜਵਾਨ ਵੱਲੋਂ ਆਪਣੀ ਅਰਟੀਗਾ ਗੱਡੀ ਚੜ੍ਹਾਉਣ ਤੇ ਥਾਣੇਦਾਰ ਨੂੰ ਬੋਨਟ ਉੱਤੇ ਹੀ ਸੁੱਟ ਕੇ ਕਈ ਮੀਟਰ ਤੱਕ ਘਸੀਟਣ ਮਗਰੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਸੀ, ਪੁਲਿਸ ਨੇ ਉਸ ਨੌਜਵਾਨ ‘ਤੇ ਤਾਂ ਪਰਚਾ ਦਿੱਤਾ ਹੀ ਬਲਕਿ ਉਲਟਾ ਉਸਦੇ ਉਸ ਪਿਤਾ ਤੇ ਵੀ ਧਾਰਾ 307 ਦਾ ਪਰਚਾ ਦਰਜ ਕਰ ਦਿੱਤਾ ਜਿਹੜਾ ਉਸ ਵੇਲੇ ਮੌਕੇ ‘ਤੇ ਮੌਜੂਦ ਵੀ ਨਹੀਂ ਸੀ। ਹੁਣ ਇਸ ਮਾਮਲੇ ਨੂੰ ਪੁਲਿਸ ਅੱਗੇ ਅਦਾਲਤ ‘ਚ ਕਿਵੇਂ ਸਾਬਤ ਕਰਦੀ ਐ ਇਹ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਐ, ਪਰ ਲੜਕੇ ਦੇ ਪਰਿਵਾਰ ਨੇ ਕੈਮਰੇ ਅੱਗੇ ਆਕੇ ਜਿਥੇ ਆਪਣੇ ਪੁੱਤਰ ਦੀ ਗ਼ਲਤੀ ਮੰਨੀ ਐ ਉਥੇ ਦੂਜੇ ਪਾਸੇ ਇਹ ਕਿਹਾ ਹੈ ਕਿ ਇਸ ਸਾਰੇ ਮਾਮਲੇ ਨੂੰ ਕਾਨੂੰਨੀ ਤੌਰ ਤੇ ਜਿੰਦਲ ਕਰਨ ਲੱਗੀਆਂ ਕਈ ਪਹਿਲੂਆਂ ਨੂੰ ਅਣਗੌਲਿਆਂ ਕੀਤਾ ਗਿਆ ਹੈ ਲਿਹਾਜਾ ਸਰਕਾਰ ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਉਨ੍ਹਾਂ ਨਾਲ ਇਨਸਾਫ ਕਰਨ।
ਉਧਰ ਦੂਜੇ ਪਾਸੇ ਇਸ ਘਟਨਾ ਦਾ ਸ਼ਿਕਾਰ ਹੋਏ ਥਾਣੇਦਾਰ ਮੁਲਖ ਰਾਜ ਨੂੰ ਜਦੋ ਪੱਤਰਕਾਰਾਂ ਨੇ ਇਹ ਸਵਾਲ ਕੀਤਾ ਕਿ ਤੁਹਾਡੇ ਉੱਤੇ ਇਹ ਦੋਸ਼ ਹਨ ਕਿ ਤੁਸੀਂ ਪਹਿਲਾਂ ਵੀ ਮੁਲਜ਼ਮ ਲੜਕੇ ਦਾ ਕਿਸੇ ਕੇਸ ਚ ਇੱਕ ਸਮਝੌਤਾ ਕਰਵਾ ਚੁਕੇ ਹੋ ਤੇ ਸ਼ਾਇਦ ਉਸੇ ਖੁੰਦਕ ਕਾਰਨ ਤੁਸੀਂ ਮੁੰਡੇ ਅਤੇ ਉਸ ਦੇ ਪਿਤਾ ‘ਤੇ ਇਹ ਪਰਚਾ ਦਰਜ਼ ਕਰਵਾਇਆ ਹੈ, ਤਾਂ ਥਾਣੇਦਾਰ ਨੇ ਇਨ੍ਹਾਂ ਸਾਰੇ ਦੋਸ਼ ਨੂੰ ਨਕਾਰਦਿਆਂ ਕਿਹਾ ਕਿ ਜਿਸ ਕਿਸੇ ਨੂੰ ਕੋਈ ਸ਼ੱਕ ਐ ਉਹ ਮੌਕੇ ਦੀਆਂ ਲਾਈਵ ਤਸਵੀਰਾਂ ਦੇਖ ਸਕਦਾ ਹੈ। ਮੁਲਖ ਰਾਜ ਅਨੁਸਾਰ ਜੋ ਲੋਕ ਉਨ੍ਹਾਂ ‘ਤੇ ਮੁੰਡੇ ਨਾਲ ਧੱਕਾ ਕਰਨ ਦੇ ਦੋਸ਼ ਲਾਉਂਦੇ ਨੇ, ਉਹ ਇਹ ਦੱਸਣ ਕਿ ਜੇਕਰ ਇਸ ਹਾਦਸੇ ਚ ਉਸ ਦੀ ਮੌਤ ਹੋ ਜਾਂਦੀ ਤੇ ਉਸ ਦੇ 3 ਬਚੇ ਰੁਲ ਜਾਂਦੇ ਇਸ ਸਭ ਦੌਰਾਨ ਹੁੰਦੇ ਧੱਕੇ ਦਾ ਕੌਣ ਜਿੰਮੇਵਾਰ ਹੁੰਦਾ ?
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,.,