ਭਾਰਤੀ ਫੌਜ ਵੱਲੋਂ ਵੱਖਰੇ ਅੰਦਾਜ ‘ਚ ਹਸਪਤਾਲ ਦੇ ਡਾਕਟਰਾਂ ਅਤੇ ਹੋਰ ਸਟਾਫ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਕਰਨ ‘ਤੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਹਸਪਤਾਲ ਦੀ ਡਾਕਟਰ ਸੁਜਾਤਾ ਸ਼ਰਮਾਂ ਨੇ ਕਿ ਕਿਹਾ ਉਹ ਭਾਰਤੀ ਭੌਜ ਦੇ ਬਹੁਤ ਧੰਨਵਾਦੀ ਹਨ ਜਿਨ੍ਹਾਂ ਨੇ ਕੋਵਿਡ-19 ਨਾਂ ਦੀ ਇਸ ਬਿਮਾਰੀ ਨਾਲ ਲੜ ਰਹੇ ਡਾਕਟਰਾਂ ਤੇ ਸਪੋਰਟ ਸਟਾਫ ਦਾ ਸਨਮਾਨ ਕਰਨ ਦਾ ਉਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਬਹੁਤ ਜ਼ਿਆਦਾ ਦਿਮਾਗੀ ਬੋਝ ਵਾਲੇ ਮਾਹੌਲ ਵਿਚ ਕੰਮ ਕਰ ਰਿਹਾ ਹੋਵੇ ਤਾਂ ਅਜਿਹੇ ਮੌਕੇ ਜੇਕਰ ਫੌਜ ਵਾਲੇ ਆਕੇ ਉਨ੍ਹਾਂ ਦਾ ਸਨਮਾਨ ਕਰਨ ਤਾਂ ਇਹ ਇੱਕ ਟੌਨਿਕ ਵਾਂਗ ਹੋਰ ਕੰਮ ਕਰਨ ਲਈ ਪ੍ਰੇਰਨਾ ਦੇਂਦਾ ਹੈ।
ਦੱਸ ਦੇਈਏ ਕਿ ਇਹ ਅਜਿਹਾ ਪਹਿਲਾ ਮੌਕਾ ਹੈ ਜਦੋਂ ਭਾਰਤੀ ਫੌਜ ਨੇ ਕੋਰੋਨੇ ਦੀ ਏਸ ਜੰਗ ਨੂੰ ਜਿੱਤਣ ‘ਚ ਲੱਗੇ ਡਾਕਟਰਾਂ ਦਾ ਵੱਖਰੇ ਅੰਦਾਜ਼ ‘ਚ ਸਨਮਾਨ ਕੀਤਾ ਹੋਵੇ, ਇਸ ਤੋਂ ਪਹਿਲਾਂ ਵੀ ਫੌਜ ਅਜਿਹੀ ਹੌਂਸਲਾ ਅਫਜਾਈ ਵਾਲੇ ਕੰਮ ਕਰ ਚੁਕੀ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਫੌਜ ਵੱਲੋਂ ਡਾਕਟਰਾਂ ਦੇ ਕੀਤੇ ਏਸ ਸਨਮਾਨ ਨਾਲ ਉਨ੍ਹਾਂ ‘ਚ ਕੋਰੋਨੇ ਨਾਲ ਜੰਗ ਲੜਣ ਦੀ ਤਾਕਤ ਹੋਰ ਵੱਧ ਗਈ ਐ, ਤੇ ਉਹ ਹੁਣ ਕੋਰੋਨਾ ਪੀੜਿਤਾਂ ਦਾ ਹੋਰ ਨਿਡਰ ਹੋ ਕੇ ਇਲਾਜ਼ ਕਰ ਸਕਣਗੇ, ਤੇ ਅਸੀਂ ਏਸ ਕੋਰੋਨੇ ਦੀ ਜੰਗ ਨੂੰ ਜਿੱਤਣ ‘ਚ ਕਾਮਯਾਬ ਹੋਵਾਂਗੇ।
