ਚੰਡੀਗੜ੍ਹ : ਅਧਿਆਪਕ ਬਣਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਨੂੰ ਇਮਤਿਹਾਨ ਦੇਣ ਲਈ ਬੱਸਾਂ ਅਤੇ ਰੇਲ ਗੱਡੀਆਂ ਦੇ ਧੱਕੇ ਖਾਣ ਲਈ ਮਜ਼ਬੂਰ ਕਰ ਦਿੱਤਾ ਹੈ l ਟੈਟ ਦਾ ਇਮਤਿਹਾਨ ਸਾਲ 2018 ਨੂੰ ਲਿਆ ਜਾਣਾ ਸੀ ਅਤੇ ਬਾਅਦ ਵਿੱਚ ਵਿਭਾਗ ਨੇ 22 ਦਸੰਬਰ 2019 ਨੂੰ ਇਹ ਇਮਤਿਹਾਨ ਲੈਣ ਦਾ ਫ਼ੈਸਲਾ ਕੀਤਾ ਸੀ l ਪਰ ਇਸ ਲਈ ਸੈਂਟਰ ਬਹੁਤ ਦੂਰ ਬਣਾਏ ਗਏ ਸਨ l ਜਿਸ ਤੋਂ ਬਾਅਦ ਗੁੱਸੇ ‘ਚ ਆਕੇ ਵਿਦਿਆਰਥੀਆਂ ਵੱਲੋਂ ਕੀਤੇ ਵਿਰੋਧ ਕਾਰਨ ਹੁਣ ਇਹ ਇਮਤਿਹਾਨ 5 ਜਨਵਰੀ 2020 ਨੂੰ ਲੈਣਾ ਨਿਸ਼ਚਿਤ ਕਰ ਦਿੱਤਾ ਗਿਆ ਹੈ l
ਟੈਟ ਦੇ ਫਾਰਮ ਭਰਨ ਵੇਲੇ ਜਿਹੜੇ ਸੈਂਟਰ ਭਰਵਾਏ ਗਏ ਸੀ, ਵਿਭਾਗ ਦੁਆਰਾ ਉਹ ਸੈਂਟਰ ਅਲਾਟ ਨਹੀਂ ਕੀਤੇ ਗਏ ਹਨ l ਇਸ ਕੰਮ ਲਈ ਵਿਭਾਗ ਵੱਲੋਂ 250 ਤੋਂ 300 ਕਿਲੋਮੀਟਰ ਦੂਰ ਦੇ ਸੈਂਟਰ ਅਲਾਟ ਕੀਤੇ ਗਏ ਹਨ l ਸੈਂਟਰ ਦੂਰ ਹੋਣ ਕਾਰਨ ਸਭ ਤੋਂ ਜ਼ਿਆਦਾ ਮੁਸ਼ਕਿਲ ਕੁੜੀਆਂ ਲਈ ਖੜ੍ਹੀ ਹੋਵੇਗੀ l ਕੇਂਦਰ ਵੱਲੋਂ ਇਸ ਪੇਪਰ ਦੀ ਸਾਰੀ ਜ਼ਿੰਮੇਵਾਰੀ ਸਿੱਖਿਆ ਬੋਰਡ ਨੂੰ ਦਿੱਤੀ ਗਈ ਹੈ l ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਇਹ ਮੁੱਦਾ ਬੋਰਡ ਦੇ ਚੇਅਰਮੈਨ ਸਾਹਮਣੇ ਚੁੱਕਣ ਦਾ ਫ਼ੈਸਲਾ ਕੀਤਾ ਤਾਂ ਕਿ ਇਸ ਸੱਮਸਿਆ ਦਾ ਹੱਲ ਕੱਢਿਆ ਜਾਵੇ ‘ਤੇ 5 ਜਨਵਰੀ ਤੋਂ ਪਹਿਲਾਂ ਸੈਂਟਰ ਨੇੜੇ ਦੇ ਕਾਲਜਾਂ ਵਿੱਚ ਬਣਾਏ ਜਾਣ l