ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁੱਸ਼ਰਫ ਨੂੰ ਫਾਂਸੀਦੀ ਸਜ਼ਾ ਹੋਣ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਦੇ ਜੱਦੀ ਪਿੰਡ ਜਾਤੀ ਉਮਰਾਂ ਦੇ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ l ਗੌਰਤਲਬ ਹੈ ਕਿ ਮੁਸ਼ੱਰਫ ਨੇ ਨਵਾਜ਼ ਸ਼ਰੀਫ਼ ਦੀ ਸਰਕਾਰ ਦਾ ਤਖਤਾ ਪਲਟ ਕੇ ਨਵਾਜ ਸ਼ਰੀਫ਼ ਨੂੰ ਪਾਕਿਸਤਾਨ ਤੋਂ ਬਾਹਰ ਕੱਢ ਦਿੱਤਾ ਸੀ l ਨਵਾਜ ਸ਼ਰੀਫ਼ ਦੇ ਜੱਦੀ ਪਿੰਡ ਦੇ ਲੋਕਾਂ ਵੱਲੋਂ ਉਸ ਸਮੇਂ ਨਵਾਜ਼ ਸ਼ਰੀਫ਼ ਦੀ ਸਲਾਮਤੀ ਲਈ ਪਿੰਡ ਵਿੱਚ ਉਹਨਾਂ ਦੇ ਘਰ ਵਾਲੀ ਜਗ੍ਹਾ ਤੇ ਬਣੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਗਈ ਸੀ l
ਪਿੰਡ ਵਾਸੀਆਂ ਦੀ ਵਾਹਿਗੁਰੂ ਅੱਗੇ ਕੀਤੀ ਅਰਦਾਸ ਰੰਗ ਲਿਆਈ l ਨਵਾਜ਼ ਸ਼ਰੀਫ਼ ਮੁੜ ਵਤਨ ਪਰਤ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ l ਜਦ ਵੀ ਨਵਾਜ਼ ਸ਼ਰੀਫ਼ ਅਤੇ ਉਸਦੇ ਪਰਿਵਾਰ ਤੇ ਭੀੜ ਪੈਂਦੀ ਹੈ ਤਾਂ ਪਿੰਡ ਵਾਸੀ ਉਹਨਾਂ ਦੀ ਸੁੱਖ ਸ਼ਾਂਤੀ ਲਈ ਵਾਹਿਗੁਰੂ ਅੱਗੇ ਨਤਮਸਤਕ ਹੁੰਦੇ ਹਨ l ਪਿੰਡ ਵਾਸੀਆਂ ਨੇ ਪ੍ਰਵੇਜ਼ ਮੁਸ਼ੱਰਫ਼ ਨੂੰ ਫਾਂਸੀ ਦੀ ਸਜ਼ਾ ਹੋਣ ਤੇ ਕਿਹਾ ਕਿ ਪ੍ਰਵੇਜ਼ ਮੁਸ਼ੱਰਫ ਨੇ ਨਵਾਜ ਸ਼ਰੀਫ਼ ਅਤੇ ਉਸਦੇ ਪਰਿਵਾਰ ਨਾਲ ਬਹੁਤ ਧੱਕਾ ਕੀਤਾ ਸੀ ਤੇ ਉਸਨੇ ਜੋ ਬੀਜਿਆ ਹੈ, ਉਹੀ ਕੱਟ ਰਿਹਾ ਹੈ l ਜੋ ਹੋਇਆ ਬਹੁਤ ਚੰਗਾ ਹੋਇਆ ਹੈ,ਇਹੋ ਹੀ ਹੋਣਾ ਚਾਹੀਦਾ ਸੀ l
