ਬਟਾਲਾ (ਅਵਤਾਰ ਸਿੰਘ) : ਅਸੀਂ ਆਪਣੇ ਬੱਚਿਆਂ ਨੂੰ ਅਕਸਰ ਇਹ ਸਿਖਾਉਂਦੇ ਆਂ ਕਿ ਬੀਟਾ ਝੂਠ ਨਹੀਂ ਬੋਲੀਦਾ, ਜੇ ਤੁਸੀਂ ਸੱਚੇ ਓ ਤਾਂ ਤੁਹਾਨੂੰ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ ਗੱਲ ਮੂੰਹ ਤੇ ਹੀ ਕਹਿ ਦੇਈਦੀ ਐ ਪਰ ਉਸ ਵੇਲੇ ਸ਼ਾਇਦ ਅਸੀਂ ਇਹ ਭੁੱਲ ਜਾਂਦੇ ਆਂ ਕਿ ਜੋ ਕੁਝ ਅਸੀਂ ਬੱਚਿਆਂ ਨੂੰ ਸਿਖਾ ਰਹੇ ਆਂ ਉਸ ‘ਤੇ ਸਾਨੂੰ ਖੁਦ ਵੀ ਅਮਲ ਕਰਨਾ ਹੁੰਦਾ ਹੈ ਤੇ ਇਹੋ ਗੱਲ ਕਦੀ ਕਦੀ ਸਾਨੂੰ ਵੱਡੀ ਮੁਸੀਬਤ ਵਿਚ ਵੀ ਫਸਾ ਦੇਂਦੀ ਹੈ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਜ਼ਿਲ੍ਹਾ ਬਟਾਲਾ ਸ਼ਹਿਰ ਅੰਦਰ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਇੱਕ ਬੰਦਾ ਆਪਣੇ ਭਤੀਜੇ ਤੇ ਭਤੀਜੀ ਨੂੰ ਕਰਫਿਊ ਦੌਰਾਨ ਟਿਊਸ਼ਨ ਪੜ੍ਹਨ ਮਗਰੋਂ ਵਾਪਸ ਲਿਆ ਰਿਹਾ ਸੀ। ਰਸਤੇ ਵਿਚ ਉਸ ਨੂੰ ਸ਼ਹਿਰ ਦੇ ਡੀਐਸਪੀ ਨੇ ਰੋਕ ਲਿਆ, ਤੇ ਜਦੋਂ ਕਰਫਿਊ ਦੌਰਾਨ ਬਾਹਰ ਘੁੱਮਣ ਦਾ ਕਾਰਨ ਪੁੱਛਿਆ ਤਾਂ ਉਹ ਝੂਠ ਬੋਲਣ ਲੱਗ ਪਿਆ, ਪਰ ਇੰਨੇ ਵਿਚ ਛੋਟਾ ਬਚਾ ਆਪ ਖੁਦ ਬੋਲ ਪਿਆ ਕਿ ਉਸਦਾ ਚਾਚਾ ਉਸ ਨੂੰ ਟਿਊਸ਼ਨ ਤੋਂ ਵਾਪਸ ਲੈਕੇ ਆ ਰਿਹਾ ਸੀ।
ਇਸ ਤੇ ਡੀਐਸਪੀ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਨੇ ਬਚੇ ਦੇ ਨਾਲ ਤੁਰੇ ਫਿਰਦੇ ਬੰਦੇ ਦੀ ਕਲਾਸ ਲਾਉਣੀ ਸ਼ੁਰੂ ਕਰ ਦਿੱਤੀ ਕਿ ਅਸੀਂ ਤਾਂ ਸਕੂਲ ਬੰਦ ਕਾਰਾ ਰਹੇ ਆਂ ਕਿ ਲੋਕਾਂ ਨੂੰ ਕੋਰੋਨਾ ਦੀ ਬਿਮਾਰੀ ਵਾਲੀ ਲੱਗ ਲੱਗਣ ਤੋਂ ਬਚਾਇਆ ਜਾਈ ਪਰ ਤੁਸੀਂ ਬਚਿਆਂ ਨੂੰ ਟਿਊਸ਼ਨ ਤੇ ਭੇਜ ਕੇ ਕਿੰਨਾ ਵੱਡਾ ਰਿਸ੍ਕ ਲੈ ਰਹੇ ਓ। ਇਸ ਦੌਰਾਨ ਬਚਾ ਫੇਰ ਬੋਲਿਆ ਈ ਉਹ ਨੰਦਨੀ ਦੀਦੀ ਕੋਲ ਟਿਊਸ਼ਨ ਪੜ੍ਹਦਾ ਹੈ ਤੇ ਉਸਦਾ ਘਰ ਨਾਲ ਹੀ ਐ, ਬਸ ਫੇਰ ਕੀ ਸੀ ਡੀਐਸਪੀ ਨੇ ਬੱਚੇ ਸਮੇਤ ਥੋੜੀ ਹੀ ਦੇਰ ਅੰਦਰ ਨਾਲ ਰਹਿੰਦੀ ਨੰਦਨੀ ਦੇ ਘਰ ਦਾ ਗੇਟ ਖੜਕਾ ਦਿੱਤਾ। ਜਿੱਤੇ ਪਹਿਲਾਂ ਤਾਂ ਘਿਟ ਖੋਲ੍ਹਣ ਵਾਲਿਆਂ ਨੇ ਵੀ ਬਚੇ ਦੇ ਚਾਚੇ ਵਾਂਗ ਝੂਠ ਬੋਲਿਆ ਕਿ ਉਹ ਟਿਊਸ਼ਨ ਨਹੀਂ ਪੜ੍ਹਾਉਂਦੇ ਪਾਰ ਬਚਾ ਉਥੇ ਵੀ ਬੋਲ ਪਿਆ ਕਿ ਉਸ ਨਾਲ ਹੋਰ ਵੀ 2 ਬਚੇ ਇਸੇ ਨੰਦਨੀ ਕੋਲ ਟਿਊਸ਼ਨ ਪੜ੍ਹਦੇ ਹਨ. ਬਸ ਫੇਰ ਕੀ ਸੀ ਪੋਲ ਖੁੱਲ੍ਹਣ ਮਗਰੋਂ ਮਾਹੌਲ ਚ ਚੁੱਪੀ ਚ ਗਈ ਤੇ ਬੱਸ ਡੀਐਸਪੀ ਹੀ ਬੋਲਦੇ ਨਜ਼ਰ ਆਏ।
ਅੱਗੇ ਕੀ ਹੋਇਆ ? ਕੀ ਪੁਲਿਸ ਨੇ ਬਚੇ ਦੇ ਚਾਚੇ ਤੇ ਉਸ ਨੰਦਨੀ ਨਾਂ ਦੀ ਕੁੜੀ ਤੇ ਕੋਈ ਕਨੂੰਨੀ ਕਾਰਵਾਈ ਕੀਤੀ, ਇਹ ਦੇਖਣ ਲਈ ਤੁਸੀਂ ਇਸ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ,…