ਚੰਡੀਗੜ : ਪੰਜਾਬ ਪੁਲਿਸ ਦੇ ਸਾਈਬਰ ਸੈਲ ਨੇ ਸ਼ੁੱਕਰਵਾਰ ਨੂੰ ਪ੍ਰਦੇਸ਼ ਦੇ ਲੋਕਾਂ ਨੂੰ ਟਿਕਟਾਕ ਐਪ ਨਾਲ ਮਿਲਦੀ ਜੁਲਦੀ ਏਪੀਕੇ ਫਾਈਲ ਜਾਂ ਭਾਰਤ ਸਰਕਾਰ ਦੁਆਰਾ ਬੈਨ ਕੀਤੇ ਐਪ ਡਾਊਨਲੋਡ ਨਾ ਕਰਨ ਦੀ ਹਿਦਾਇਤ ਦਿੱਤੀ ਹੈ, ਕਿਉਂਕਿ ਇਹ ਮਾਲਵੇਅਰ ਫੈਲਾਉਣ ਵਾਲਾ ਕੋਈ ਨੁਕਸਾਨਦਾਇਕ ਲਿੰਕ ਹੋ ਸਕਦਾ ਹੈ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਟੇਟ ਸਾਈਬਰ ਕ੍ਰਾਈਮ ਸੈਲ ਨੇ ਪਾਇਆ ਹੈ ਕਿ ਲੋਕ ਐਮਐਮਐਸ ਅਤੇ ਵਟਸਐਪ ਸੰਦੇਸ਼ ਪ੍ਰਾਪਤ ਕਰ ਰਹੇ ਹਨ ਕਿ ਚੀਨ ਦੀ ਪ੍ਰਸਿੱਧ ਐਪ ਟਿਕਟਾਕ ਹੁਣ ਭਾਰਤ ਵਿੱਚ ਟਿਕਟਾਕ ਪ੍ਰੋ ਦੇ ਰੂਪ ਵਿੱਚ ਉੱਪਲਬਧ ਹਨ। ਲੋਕਾਂ ਨੂੰ ਡਾਊਨਲੋਡ ਕਰਨ ਦੇ ਲਈ ਯੂਆਰਐਲ ਵੀ ਦਿੱਤਾ ਜਾ ਰਿਹਾ ਹੈ।ਭਾਰਤ ਸਰਕਾਰ ਨੇ ਹਾਲ ਹੀ ਵਿੱਚ ਦੇਸ਼ ਦੀ ਸੁਰੱਖਿਆ, ਏਕਤਾ, ਅਖੰਡਤਾ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਣ ਦੇ ਲਈ 58 ਚੀਨੀ ਅੇਪ ਤੇ ਪਾਬੰਦੀ ਲਾ ਦਿੱਤੀ ਹੈ।ਬੁਲਾਰੇ ਨੇ ਕਿਹਾ ਕਿ ਟਿਕਟਾਕ ਐਪ ਨਾਲ ਮਿਲਦਾ ਜੁਲਦਾ ਟਿਕਟਾਕ ਪ੍ਰੋ ਨਾਮ ਦਾ ਇੱਕ ਮਾਲਵੇਅਰ ਅੱਜ ਕੱਲ ਇੰਟਰਨੈਟ ਤੇ ਦਿਖਾਈ ਦੇ ਰਿਹਾ ਹੈ ਜੋ ਕਿ ਫਰਜ਼ੀ ਹੈ।
ਵਿਭਾਗ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਾਰੇ ਵਿੱਚ ਸੁਚੇਤ ਰਹਿਣ ਅਤੇ ਸ਼ੱਕੀ ਲਿੰਕ ਤੇ ਕੱਲਿਕ ਨਾ ਕਰਨ।ਜੇਕਰ ਉਹ ਕਿਸੀ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਨਕਲੀ ਐਪ ਸੰਬੰਧੀ ਕੋਈ ਵੀ ਸੰਦੇਸ਼ ਪ੍ਰਾਪਤ ਕਰਦੇ ਹਨ ਤਾਂ ਉਹ ਅਜਿਹੇ ਸੰਦੇਸ਼ ਨੂੰ ਦੂਸਰਿਆਂ ਨੂੰ ਨਾ ਭੇਜਣ ਅਤੇ ਤੁੰਰੰਤ ਅਜਿਹੇ ਸੰਦੇਸ਼ ਨੂੰ ਡਿਲੀਟ ਕਰ ਦੇਣ।
ਰਾਜ ਦੇ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਸੈਂਟਰ, ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਵੱਲੋਂ ਕਿਹਾ ਗਿਆ ਹੈ ਕਿ ਅਜਿਹੇ ਲਿੰਕ ਤੇ ਕਲਿੱਕ ਕਰਨਾ ਵੱਡਾ ਜੋਖਿਮ ਪੈਦਾ ਕਰਦਾ ਹੈ ਕਿਉਂਕਿ ਇਹ ਮਾਲਵੇਅਰ ਹੋ ਸਕਦਾ ਹੈ ਜਿਹੜਾ ਧੋਖਾਧੜੀ ਦਾ ਸਿ਼ਕਾਰ ਬਣਾ ਸਕਦਾ ਹੈ।ਇਸ ਤਰ੍ਹਾਂ ਉਪਯੋਗਮਰਤਾ ਨੁੰ ਵਿੱਤੀ ਨੁਕਸਾਨ ਵੀ ਹੋਣ ਦਾ ਡਰ ਬਣਿਆ ਰਹਿੰਦਾ ਹੈ।ਇਸ ਸੰਬੰਧ ਵਿੱਚ ਕੋਈ ਵੀ ਜਾਣਕਾਰੀ ਸੈਂਟਰ ਦੀ ਈਮੇਲ ਆਈਡੀ ssp.cyber-pb.nic.in ਤੇ ਸਾਂਝਾ ਕੀਤੀ ਜਾ ਸਕਦੀ ਹੈ ਤਾਂ ਕਿ ਵਿਭਾਗ ਨੂੰ ਅਜਿਹੀ ਧੋਖਾਧੜੀ ਸੰਬੰਧੀ ਗਤੀਵਿਧੀਆਂ ਵਿੱਚ ਸ਼ਾਮਿਲ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਵਿੱਚ ਸਫਲਤਾ ਮਿਲ ਸਕੇ।