ਏਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਪਾਲ ਸਿੰਘ ਹੋਰਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਐ ਸੂਤਰਾਂ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਖਡੂਰ ਸਾਹਿਬ ਹਲਕੇ ਤੋਂ ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਜਲਦ ਹੀ ਦਿਬਰੂਗੜ੍ਹ ਜੇਲ੍ਹ ਚੋਂ ਬਾਹਰ ਆ ਸਕਦੇ ਨੇ, ਇਹ ਖਬਰ ਸੁਣਦੇ ਅੰਮ੍ਰਿਤਪਾਲ ਸਿੰਘ ਦੇ ਸਮਰੱਥਕਾਂ ਵਿੱਚ ਖੁਸ਼ੀ ਦੀ ਲਹਿਰ ਦੋੜ ਚੁੱਕੀ ਹੈ ਪਰ ਉੱਥੇ ਹੀ ਅੰਮ੍ਰਿਤਪਾਲ ਸਿੰਘ ਹੋਰਾਂ ਵਿਰੋਧੀ ਲੀਡਰ ਸੋਚਾਂ ਵਿੱਚ ਪਏ ਨੇ ਕਿਉਂਕੀ ਅੰਮ੍ਰਿਤਪਾਲ ਸਿੰਘ ਹੋਰਾਂ ਜੇ ਜੇਲ੍ਹ ਬਾਹਰ ਆਉਂਣ ਨਾਲ ਜਿੱਥੇ ਵਿਰੋਧੀਆਂ ਦਾ ਨੁਕਸਾਨ ਹੋ ਸਕਦਾ ਉੱਥੇ ਹੀ ਪੰਜਾਬ ਸੂਬੇ ਦੀ ਸਿਆਸਤ ਵਿੱਚ ਉਭਾਰ ਆ ਸਕਦਾ ਹੈ ਇਸਦੇ ਨਾਲ ਹੀ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਪੰਜਾਬ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਸੋਂਹ ਚੁਕਾਉਂਣ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਰਜ਼ੀ ਭੇਜੀ ਐ,,,,,,,
ਸਾਬਕਾ ਸੰਸਦ ਮੈਂਬਰ ਅਤੇ ਅੰਮ੍ਰਿਤਪਾਲ ਦੇ ਬੁਲਾਰੇ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਐਸ ਡੀ ਐਮ ਅੱਗੇ ਅੰਮ੍ਰਿਤਪਾਲ ਦੀ ਪੈਰੋਲ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ। ਖਾਲਸਾ ਨੇ ਕਿਹਾ, ਐਸ ਡੀ ਐਮ ਨੇ ਇਹ ਪਟੀਸ਼ਨ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਭੇਜੀ ਅਤੇ ਉਸ ਤੋਂ ਬਾਅਦ ਇਸ ਨੂੰ ਲੋਕ ਸਭਾ ਸਪੀਕਰ ਨੂੰ ਭੇਜ ਦਿੱਤਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੁਣੇ ਗਏ ਮੈਂਬਰ ਨੂੰ 60 ਦਿਨਾਂ ਦੇ ਅੰਦਰ ਮੈਂਬਰਸ਼ਿਪ ਲੈਣੀ ਪੈਂਦੀ ਹੈ। ਪਰ ਲੋਕ ਸਭਾ ਨੇ ਅੰਮ੍ਰਿਤਪਾਲ ਸਿੰਘ ਦੇ ਸਬੰਧ ਚ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ,,,,,,
ਪੰਜਾਬ ਤੋਂ ਚੁਣੇ ਗਏ ਕੁੱਲ 13 ਸੰਸਦ ਮੈਂਬਰਾਂ ‘ਚੋਂ 12 ਨੇ ਸਹੁੰ ਚੁੱਕੀ ਹੈ।ਪਰ ਅੰਮ੍ਰਿ੍ਤਪਾਲ ਵਾਂਗ ਹੀ ਜੰਮੂ-ਕਸ਼ਮੀਰ ਦੇ ਬਾਰਾਮੂਲਾ ਤੋਂ ਸੰਸਦ ਮੈਂਬਰ ਰਸ਼ੀਦ ਸਹੁੰ ਨਹੀਂ ਚੁੱਕ ਸਕੇ। ਉਹ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੇ ਤਹਿਤ ਦਰਜ ਇੱਕ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਵੀ ਬੰਦ ਹੈ। ਹਾਲਾਂਕਿ ਹੁਣ ਐਨਆਈਏ ਉਨ੍ਹਾਂ ਨੂੰ ਸਹੁੰ ਚੁੱਕਣ ਲਈ ਪੈਰੋਲ ਦੇਣ ਲਈ ਤਿਆਰ ਹੋ ਗਈ ਹੈ,ਰਾਜ ਦੇਵ ਖਾਲਸਾ ਹੋਰੀ ਵੀ ਭਾਈ ਅੰਮ੍ਰਿਤਪਾਲ ਸਿੰਘ ਲਈ ਮੰਗ ਕਰੇ ਹਨ ਕਿ ਜਲਦ ਭਾਈ ਸਾਬ੍ਹ ਨੂੰ ਸੋਂਹ ਚੁੱਕਾਈ ਜਾਵੇ,ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਅੰਮ੍ਰਿੁਤਪਾਲ ਸਿੰਘ 5 ਜੁਲਾਈ ਨੂੰ ਸੌਂਹ ਚੁੱਕ ਸਕਦੇ ਹਨ ਬਾਕੀ ਆਉਂਣ ਵਾਲਾ ਸਮਾਂ ਹੀ ਦੱਸੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
