Htv Punjabi
Punjab

ਵੱਡੀ ਖਬਰ : ਲੁਧਿਆਣਾ ਦੇ ਕੋਰੋਨਾ ਪਾਜ਼ੀਟਿਵ ਏਸੀਪੀ ਅਨਿਲ ਕੋਹਲੀ ਦਾ ਦਿਹਾਂਤ, ਪਿਛਲੇ ਕਈ ਦਿਨਾਂ ਤੋਂ ਸਨ ਵੈਂਟੀਲੇਂਟਰ ‘ਤੇ

ਲੁਧਿਆਣਾ : ਲੁਧਿਆਣੇ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਜਿਸ ਏਸੀਪੀ ਅਨਿਲ ਕੋਹਲੀ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਗੰਭੀਰ ਹਾਲਤ ਵਿੱਚ ਉੱਥੋਂ ਦੇ ਐਸਪੀਐਸ ਹਸਪਤਾਲ ਅੰਦਰ ਦਾਖਲ ਕਰਵਾਇਆ ਗਿਆ ਸੀ, ਉਨ੍ਹਾਂ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ।ਇਸ ਗੱਲ ਦੀ ਪੁਸ਼ਟੀ ਲੁਧਿਆਣਾ ਦੇ ਡੀਪੀਆਰਓ ਵੱਲੋਂ ਇੱਕ ਟਵੀਟ ਕਰਕੇ ਕੀਤੀ ਗਈ ਹੈ।ਜਿਸ ਵਿੱਚ ਕਿਹਾ ਗਿਆ ਹੈ, ” ਬੁਰੀ ਖਬਰ ਏਸੀਪੀ ਅਨਿਲ ਕੋਹਲੀ ਦਾ ਦਿਹਾਂਤ ਹੋ ਗਿਆ ਹੈ, ਇਹ ਮੌਤ ਕੋਰੋਨਾ ਕਾਰਨ ਹੋਈ ਹੈ” ਟਵੀਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਕੋਹਲੀ ਨੂੰ ਲੁਧਿਆਣਾ ਦੇ ਐਸਪੀਐਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਦੱਸ ਦਈਏ ਕਿ ਏਸੀਪੀ ਅਨਿਲ ਕੋਹਲੀ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿੱਚ ਆਏ ਉਨ੍ਹਾਂ ਦੇ ਅੰਗਰੱਖਿਅਕਾਂ ਨੂੰ ਜਿੱਥੇ ਟੈਸਟ ਕਰਾਉਣ ਮਗਰੋਂ ਆਪੋ ਆਪਣੇ ਪਿੰਡਾਂ ਵਿੱਚ ਤੋਰ ਦਿੱਤਾ ਗਿਆ ਸੀ ਤੇ ਉੱਥੇ ਇਕਾਂਤਵਾਸ ਵਿੱਚ ਰਹਿਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।ਉੱਥੇ ਦੂਜੇ ਪਾਸੇ ਕੋਹਲੀ ਦੇ ਸੰਪਰਕ ਵਿੱਚ ਆਏ ਇੱਕ ਸਿਪਾਹੀ। ਕੋਹਲੀ ਦੀ ਪਤਨੀ ਅਤੇ ਲੁਧਿਆਣਾ ਵਿਖੇ ਤੈਨਾਤ ਇੱਕ ਥਾਣੇ ਦੀ ਐਸਐਚਓ ਨੂੰ ਵੀ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ।ਹਾਲਾਂਕਿ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਅਨਿਲ ਕੋਹਲੀ ਦਾ ਇਲਾਜ ਸਰਕਾਰ ਵਧੀਆ ਢੰਗ ਨਾਲ ਕਰਵਾ ਰਹੀ ਹੈ ਤੇ ਉਹ ਠੀਕ ਹੋ ਜਾਣਗੇ।ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਜਿੱਥੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ ਉੱਥੇ ਦੂਜੇ ਪਾਸੇ ਕੋਹਲੀ ਦੇ ਸੰਪਰਕ ਵਿੱਚ ਰਹੇ ਬੰਦਿਆਂ ਅਤੇ ਉਹ ਬੰਦੇ ਜਿਹੜੇ ਇਲਾਕਿਆਂ ਵਿੱਚ ਰਹਿ ਰਹੇ ਹਨ, ਉਨ੍ਹਾਂ ਇਲਾਕਿਆਂ ਦੇ ਲੋਕਾਂ ਦੇ ਅੰਦਰ ਵੀ ਸਹਿਮ ਦਾ ਮਾਹੌਲ ਹੈ।

Related posts

ਮੁੰਡਿਆਂ ਨਾਲ ਹੋਈ ਕਲੋਲ

htvteam

ਆਹ ਕੰਮ ਕਰਦੇ ਪ੍ਰਵਾਸੀ ਨੂੰ ਜਦੋਂ ਮੁਲਾਜ਼ਮਾਂ ਨੇ ਰੋਕਿਆ ‘ਤਾਂ ਅੱਗਿਓਂ ਮੁਲਾਜ਼ਮਾਂ ਨੂੰ ਭੱਜ-ਭੱਜ ਪਿਆ ਪ੍ਰਵਾਸੀ ?

htvteam

ਨੌਜਵਾਨ ਚੁੱਕੀ ਫਿਰਦੇ ਸੀ ਅਜਿਹਾ ਸਮਾਨ, ਦੇਖ ਪੁਲਿਸ ਵਾਲੇ ਵੀ ਰਹਿ ਗਏ ਹੱਕੇ -ਬੱਕੇ

htvteam

Leave a Comment