ਫਰੀਦਕੋਟ : ਪਿਛਲੇ ਸਮੇਂ ਦੌਰਾਨ ਜਿੱਥੇ ਬਲੂ ਵੇਲ ਗੇਮ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਪ੍ਰਸ਼ਾਸ਼ਨ ਅੰਦਰ ਸਹਿਮ ਦਾ ਮਾਹੌਲ ਬਣਾਈ ਰੱਖਿਆ, ਹੁਣ ਉੱਥੇ ਇਹੋ ਮਾਹੌਲ ਹੁਣ ਪਬਜੀ ਗੇਮ ਕਾਰਨ ਵੀ ਬਣਨ ਲੱਗ ਪਿਆ ਹੈ।ਇਸ ਦਾ ਕਾਰਨ ਹੈ ਕਿ ਬਲੂ ਵੇਲ੍ਹ ਖੇਡਦੇ ਖੇਡਦੇ ਕੱਚੀ ਉਮਰ ਦੇ ਨੌਜਵਾਨ ਤੇਜ਼ਧਾਰ ਹਥਿਆਰ ਨਾਲ ਆਪਣੀ ਬਾਂਹ ਕੱਟਣੀ ਸ਼ੁਰੂ ਕਰ ਦਿੰਦੇ ਸਨ ਤੇ ਇੱਕ ਸਮੇਂ ਬਾਅਦ ਜਾਂ ਤਾਂ ਉਹ ਨੌਜਵਾਨ ਆਪ ਖੁਦ ਆਤਮਹੱਤਿਆ ਕਰ ਲੈਂਦੇ ਸਨ ਤਾਂ ਜਾਂ ਫੇਰ ਇਹ ਖੇਡ ਉਨ੍ਹਾਂ ਦੀ ਕਿਸੇ ਹੋਰ ਤਰੀਕੇ ਜਾਨ ਲੈ ਲੈਂਦੀ ਸੀ।ਤਾਜ਼ਾ ਘਟਨਾਵਾਂ ਤੋਂ ਇਹ ਗੱਲ ਸਾਹਮਣੇ ਆਉਣ ਲੱਗ ਪਈ ਹੈ ਕਿ ਲੋਕਾਂ ਵੱਲੋਂ ਦਹਿਸ਼ਤ ਕਾਰਨ ਛੱਡ ਦਿੱਤੀ ਗਈ ਖੇਡ ਦੀ ਥਾਂ ਹੁਣ ਪਬਜੀ ਖੇਡ ਨੇ ਲੈਣੀ ਸ਼ੁਰੂ ਕਰ ਦਿੱਤੀ ਹੈ।ਇਸ ਖੇਡ ਵਿੱਚ ਵੀ ਖੇਡ ਦਾ ਹੀਰੋ ਅਖੀਰ ਵਿੱਚ ਜਦੋਂ ਮਾਰਿਆ ਜਾਂਦਾ ਹੈ ਤਾਂ ਉਸ ਦਾ ਸਦਮਾ ਨਾ ਸਹਾਰਦਿਆਂ 15 ਤੋਂ 22 ਸਾਲ ਦੀ ਛੋਟੀ ਉਮਰ ਦੇ ਨੌਜਵਾਨ ਤੇ ਬੱਚਿਆਂ ਦੇ ਜਾਂ ਤਾਂ ਹਾਰਟ ਫੇਲ ਹੋ ਜਾਂਦੇ ਹਨ ਤੇ ਜਾਂ ਫੇਰ ਉਨ੍ਹਾਂ ਦੀ ਦਿਮਾਗ ਦੀ ਨਾੜੀ ਫਟ ਜਾਂਦੀ ਹੈ।ਇਹੋ ਜਿਹਾ ਹੀ ਇੱਕ ਮਾਮਲਾ ਫਰੀਦਕੋਟ ਜਿ਼ਲੇ ਦੇ ਕੋਟਕਪੁਰਾ ਕਸਬੇ ‘ਚ ਦੇਖਣ ਨੂੰ ਮਿਲਿਆ, ਜਿੱਥੇ ਇੱਕ ਹਫਤੇ ਦੌਰਾਨ ਇਸ ਪਬਜੀ ਖੇਡ ਨੇ ਦੋ ਨੌਜਵਾਨਾਂ ਨੂੰ ਆਪਣਾ ਸਿ਼ਕਾਰ ਬਣਾ ਲਿਆ ਤੇ ਉਨ੍ਹਾਂ ਦੀ ਜਾਨ ਚਲੀ ਗਈ।
ਦੱਸ ਦਈਏ ਕਿ ਇਹ ਘਟਨਾ ਕੋਟਕਪੁਰਾ ਦੇ ਪਿੰਡ ਵਾਂਦਰਜਟਾਣਾ ਦੀ ਹੈ, ਜਿੱਥੇ 18 ਸਾਲਾ ਸੂਬਾ ਪੱਧਰੀ ਵਾਲੀਬਾਲ ਖਿਡਾਰੀ ਅਮਨਿੰਦਰ ਸਿੰਘ ਆਪਣੇ ਚਾਚੇ ਨਾਲ ਰਹਿੰਦਾ ਸੀ।ਉਸ ਨੇ ਲੰਘੀ ਦੇਰ ਰਾਤ ਦੋ ਵਜੇ ਆਪਣੇ ਘਰ ‘ਚ ਹੀ ਪਬਜੀ ਖੇਡਦੇ ਖੇਡਦੇ ਮੰਜੇ ਤੇ ਹੀ ਦਮ ਤੋੜ ਦਿੱਤਾ।ਇਸ ਤੋਂ ਪਹਿਲਾਂ ਉਸ ਦਾ ਚਾਚਾ ਉਸ ਨੂੰ ਇਹ ਖੇਡ ਖੇਡਣ ਤੋਂ ਮਨ੍ਹਾਂ ਕਰਕੇ ਗਿਆ ਸੀ।ਜਿ਼ਕਰਯੋਗ ਹੈ ਕਿ ਅਮਨਿੰਦਰ ਸਿੰਘ ਦਾ ਪਿਤਾ ਵਿਦੇਸ਼ ‘ਚ ਹੈ ਤੇ ਮਾਂ ਦੀ ਮੌਤ ਹੋ ਚੁੱਕੀ ਹੈ।ਅਮਨਿੰਦਰ ਦੀ ਮੌਤ ਤੋਂ ਬਾਅਦ ਪਰਿਵਾਰ ਹੁਣ ਇਸ ਖੇਡ ਤੇ ਸਰਕਾਰ ਕੋਲੋਂ ਬੈਨ ਲਾਏ ਜਾਣ ਦੀ ਮੰਗ ਕਰ ਰਿਹਾ ਹੈ।
ਆਖਰ ਕੀ ਹੈ ਪੂਰਾ ਮਾਮਲਾ ਤੇ ਘਟਨਾ ਤੋਂ ਬਾਅਦ ਪੁਲਿਸ ਨੇ ਕੀ ਕਾਰਵਾਈ ਕੀਤੀ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ,,,,,,,,,,
